ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਹਾਰਾ ਕਲੱਬ ਵਲੋਂ ਮੈਰਿਟ ਪ੍ਰਾਪਤ ਹੋਣਹਾਰ ਵਿਦਿਆਰਥਣ ਨੂੰ ਈ-ਸਕੂਟੀ ਭੇਟ ਕੀਤੀ

Ad Position 21
No active advertisement
ਅਜੀਤ ਡੈਸਕ 31-05-2026
ਜ਼ੀਰਾ, 30 ਮਈ (ਪ੍ਰਤਾਪ ਸਿੰਘ ਹੀਰਾ)-ਸਹਾਰਾ ਕਲੱਬ ਜ਼ੀਰਾ ਵਲੋਂ ਸ਼ਹੀਦ ਗੁਰਦਾਸ ਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜ਼ੀਰਾ ਦੀ ਮੈਰਿਟ ਵਿਚ ਆਈਆਂ ਹੋਣਹਾਰ ਵਿਦਿਆਰਥਣਾਂ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਕਲੱਬ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਰਾਂ ਅਤੇ ਜਰਨੈਲ ਸਿੰਘ ਭੁੱਲਰ ਮੈਂਬਰ ਸਹਾਰਾ ਕਲੱਬ ਵਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਵਿਦਿਆਰਥਣਾਂ ਨੂੰ ਸਿੱਖਿਆ ਦੀ ਮਹੱਤਤਾ ਅਤੇ ਮਿਹਨਤ ਨਾਲ ਜੀਵਨ ਵਿਚ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬਾਰ੍ਹਵੀਂ ਜਮਾਤ ਵਿਚ ਮੈਰਿਟ ਪ੍ਰਾਪਤ ਕਰਨ ਵਾਲੀ ਕੁਮਾਰੀ ਸੀਤਲ ਸ਼ਰਮਾ, ਪਿੰਡ ਚੂਹੜ ਚੱਕ ਮੋਗਾ, ਨੂੰ ਸਹਾਰਾ ਕਲੱਬ ਵਲੋਂ ਸਰਪ੍ਰਾਈਜ਼ ਤੌਰ 'ਤੇ ਇਲੈਕਟ੍ਰਾਨਿਕ ਸਕੂਟੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕਲੱਬ ਪ੍ਰਧਾਨ ਗੁਰਤੇਜ ਸਿੰਘ ਗਿੱਲ ਨੇ ਕਿਹਾ ਕਿ ਸੀਤਲ ਸ਼ਰਮਾ ਦੀ ਇਹ ਪ੍ਰਾਪਤੀ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਹੈ ਅਤੇ ਉਸ ਦੀ ਮਿਹਨਤ, ਲਗਨ ਅਤੇ ਪ੍ਰਤਿਭਾ ਕਾਬਿਲ-ਏ-ਤਾਰੀਫ਼ ਹੈ | ਇਸ ਮੌਕੇ ਦਸਵੀਂ ਜਮਾਤ ਦੀਆਂ ਮੈਰਿਟ ਪ੍ਰਾਪਤ ਵਿਦਿਆਰਥਣਾਂ ਸੁਖਮਨਦੀਪ ਕੌਰ, ਅਸ਼ੀਸ਼ਦੀਪ ਕੌਰ, ਆਸ਼ੀਆਨਾ ਖਾਤੂਨ ਅਤੇ ਸਿਮਰਵੀਰ ਕੌਰ, ਜਦਕਿ ਅੱਠਵੀਂ ਜਮਾਤ ਦੀਆਂ ਜਸਮੀਤ ਕੌਰ ਅਤੇ ਜਸਪਿੰਦਰ ਕੌਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਵਿਦਿਆਰਥਣਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਵਿਚ ਅਹਿਮ ਯੋਗਦਾਨ ਪਾਉਣ ਲਈ ਮੈਡਮ ਜੋਤੀ ਧੀਂਗੜਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸਕਿਉਰਿਟੀ ਅਫ਼ਸਰ ਸਿਮਰਜੀਤ ਸਿੰਘ ਅਤੇ, ਗੁਰਵੰਤ ਸਿੰਘ , ਸਕੂਲ ਪਿ੍ੰਸੀਪਲ ਸ੍ਰੀ ਰਾਕੇਸ਼ ਸ਼ਰਮਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਅੰਤ ਵਿਚ ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਸਹਾਰਾ ਕਲੱਬ ਜ਼ੀਰਾ ਵਲੋਂ ਕੀਤੇ ਗਏ ਇਸ ਉਪਰਾਲੇ ਲਈ ਕਲੱਬ ਦਾ ਧੰਨਵਾਦ ਕੀਤਾ | ਸਟੇਜ ਸੈਕਟਰੀ ਦੀ ਭੂਮਿਕਾ ਸ੍ਰੀਮਤੀ ਰਮਨਦੀਪ ਕੌਰ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਅਜੈ ਕੁਮਾਰ ਸ਼੍ਰੀਮਤੀ ਸ਼ਰਨਜੀਤ ਕੌਰ ਸ੍ਰੀਮਤੀ ਗੁਰਜੀਤ ਕੌਰ , ਸੁਰਿੰਦਰ ਸਿੰਘ, ਪਵਨ ਕੁਮਾਰ ਤੋਂ ਇਲਾਵਾ ਸਹਾਰਾ ਕਲੱਬ ਦੇ ਜਨਰਲ ਸਕੱਤਰ ਹਰਬੰਸ ਸਿੰਘ ਸ਼ੇਖ਼ਾ, ਖ਼ਜ਼ਾਨਚੀ ਜਸਵਿੰਦਰ ਸਿੰਘ ਖ਼ਾਲਸਾ, ਚੇਅਰਮੈਨ ਗੁਰਬਖ਼ਸ਼ ਸਿੰਘ, ਵਾਈਸ ਚੇਅਰਮੈਨ ਹਰਪਾਲ ਸਿੰਘ ਗਿੱਲ, ਸਰਪ੍ਰਸਤ ਨਛੱਤਰ ਸਿੰਘ, ਜਸਵੰਤ ਸਿੰਘ ਨਾਮਦੇਵ, ਹਰਮੰਦਰ ਸਿੰਘ ਹੀਰਾ, ਜਰਨੈਲ ਸਿੰਘ ਭੁੱਲਰ, ਚਮਕੌਰ ਸਿੰਘ ਸਰਾਂ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਲੈਕਚਰਾਰ ਮੇਜਰ ਸਿੰਘ ਗਿੱਲ, ਮਲੂਕ ਸਿੰਘ ਸੇਵਾ ਮੁਕਤ ਨਾਇਬ ਤਹਿਸੀਲਦਾਰ, ਅਸ਼ਵਨੀ ਕੁਮਾਰ ਗੌੜ, ਤਰਸੇਮ ਸਿੰਘ ਹਰਾਜ਼, ਪਰਮਿੰਦਰ ਸਿੰਘ ਬੱਢਾ, ਸੁਖਦੇਵ ਸਿੰਘ ਵਿਰਕ, ਮਨਮੀਤ ਸਿੰਘ ਸੱਗੂ, ਹਰਜੀਤ ਸਿੰਘ ਸਚਦੇਵਾ, ਦਲਬੀਰ ਸਿੰਘ ਜੇ.ਈ., ਦਲਜੀਤ ਸਿੰਘ ਬੰਬੇ ਵਾਲੇ, ਪ੍ਰਤਾਪ ਸਿੰਘ , ਰਘਬੀਰ ਸਿੰਘ ਬੌਬੀ ਕਲੱਬ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਮੈਨੇਜਮੈਂਟ ਦਾ ਤਾਨਾਸ਼ਾਹੀ ਫਰਮਾਨ ਬਰਦਾਸ਼ਤ ਨਹੀਂ-ਭੁੱਲਰ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਕੌਂਸਲਰਾਂ ਦੀ ਜਿੱਤ ਕੁਲਬੀਰ ਸਿੰਘ ਜ਼ੀਰਾ ਦੀ ਮਜ਼ਬੂਤ ਯੋਜਨਾਬੰਦੀ ਦ...
Ad Position 24
No active advertisement