ਅਬੋਹਰ, 30 ਮਈ (ਤੇਜਿੰਦਰ ਸਿੰਘ ਖ਼ਾਲਸਾ)-ਅਰੋੜਾ ਸਮਾਜ ਦੇ ਵਲੋਂ ਅਰੂਟ ਜੀ ਦੀ ਜਯੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਸਥਾਨਕ ਅਰੂਟ ਜੀ ਚੌਂਕ ਵਿਖੇ ਮਨਾਈ ਗਈ | ਇਸ ਦੌਰਾਨ ਅਰੋੜਵੰਸ਼ ਭਾਈਚਾਰੇ ਨਾਲ ਸੰਬੰਧਿਤ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਅਰੂਟ ਜੀ ਦੇ ਬੁੱਤ 'ਤੇ ਹਾਰ ਪਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲਣ ਦਾ ਪ੍ਰਣ ਵੀ ਲਿਆ | ਪ੍ਰੋਗਰਾਮ ਦੇ ਦੌਰਾਨ ਅਰੋੜਵੰਸ਼ ਸਭਾ ਦੇ ਪ੍ਰਧਾਨ ਡਾ.ਰਿਸ਼ੀ ਨਾਰੰਗ, ਗੌਰਵ ਟੱਕਰ, ਸ਼ਿਵ ਲਾਲ ਡੋਡਾ, ਵਿਮਲ ਠੱਠਈ, ਰਾਜੂ ਚਰਾਇਆ, ਰਜਤ ਲੂਥਰਾ, ਡਾ.ਗਗਨਦੀਪ, ਡਾ. ਸੁਭਾਸ਼ ਨਾਗਪਾਲ, ਦਰਸ਼ਨ ਲਾਲ ਚੁੱਘ, ਗਗਨ ਚੁੱਘ, ਟੀਟੂ ਛਾਬੜਾ, ਅਰੁਣ ਨਾਰੰਗ, ਅਸ਼ੋਕ ਛਾਬੜਾ, ਅਮਿੱਤ ਬਾਵਾ ਅਸੀਜਾ, ਕਰਨਲ ਐੱਸ.ਪੀ.ਆਰ.ਗਾਬਾ, ਨਰੇਸ਼ ਖੁਰਾਨਾ, ਕਮਲ ਕਿਸ਼ੋਰ ਖੁਰਾਨਾ, ਭੁਪਿੰਦਰ ਉਤਰੇਜਾ, ਫ਼ਕੀਰ ਚੰਦ ਗੋਇਲ ਆਦਿ ਸਣੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਅਰੂਟ ਜੀ ਦੇ ਬੁੱਤ 'ਤੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਦੌਰਾਨ ਸਮੂਹ ਬੁਲਾਰਿਆਂ ਨੇ ਅਰੋੜਵੰਸ਼ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ | ਇਸ ਮੌਕੇ ਆਏ ਪਤਵੰਤੇ ਸੱਜਣਾਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ |