ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਮਰ ਕੋਚਿੰਗ ਕੈਂਪ ਦਾ ਸਮਾਪਨ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 02-07-2026
ਫ਼ਿਰੋਜ਼ਪੁਰ, 1 ਜੁਲਾਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਉੱਤਰ ਰੇਲਵੇ ਮਹਿਲਾ ਕਲਿਆਣ ਸੰਗਠਨ ਅਤੇ ਮੰਡਲ ਸਪੋਰਟਸ ਸੰਗਠਨ ਵਲੋਂ ਰੇਲਵੇ ਅਧਿਕਾਰੀ ਕਲੱਬ, ਫ਼ਿਰੋਜ਼ਪੁਰ ਵਿਖੇ ਆਯੋਜਿਤ ਸਮਰ ਕੋਚਿੰਗ ਕੈਂਪ ਦਾ ਸਫਲ ਸਮਾਪਨ ਸਮਾਰੋਹ ਕਰਵਾਇਆ ਗਿਆ। ਇਸ ਕੈਂਪ ਵਿਚ ਬੱਚਿਆਂ ਨੂੰ ਤੈਰਾਕੀ, ਬੈਡਮਿੰਟਨ, ਤਾਈਕਵਾਂਡੋ, ਜ਼ੁੰਬਾ ਡਾਂਸ, ਟੇਬਲ ਟੈਨਿਸ, ਸ਼ਤਰੰਜ ਅਤੇ ਯੋਗ ਵਰਗੀਆਂ ਗਤੀਵਿਧੀਆਂ ਦਾ ਪ੍ਰਸ਼ਿਕਸ਼ਣ ਤਜਰਬੇਕਾਰ ਕੋਚਾਂ ਦੁਆਰਾ ਦਿੱਤਾ ਗਿਆ। 100 ਤੋਂ ਵੱਧ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਇਸ ਵਿਚ ਭਾਗ ਲਿਆ ਅਤੇ ਨਵੀਆਂ-ਨਵੀਆਂ ਗਤੀਵਿਧੀਆਂ ਸਿੱਖ ਕੇ ਆਪਣੀ ਪ੍ਰਤਿਭਾ ਨੂੰ ਨਿਖਾਰਿਆ। ਉੱਤਰ ਰੇਲਵੇ ਮਹਿਲਾ ਕਲਿਆਣ ਸੰਗਠਨ ਦੀਆਂ ਮੈਂਬਰਾਂ ਦੇ ਸਹਿਯੋਗ ਨਾਲ ਆਯੋਜਿਤ ਇਸ ਸਮਰ ਕੈਂਪ ਦਾ ਲਾਭ ਰੇਲ ਕਰਮਚਾਰੀਆਂ ਦੇ ਬੱਚਿਆਂ ਦੇ ਨਾਲ-ਨਾਲ ਬਾਹਰੀ ਬੱਚਿਆਂ ਨੇ ਵੀ ਉਠਾਇਆ। ਇਹ ਕੈਂਪ ਬੱਚਿਆਂ ਵਿਚ ਕਾਫ਼ੀ ਲੋਕਪ੍ਰਿਯ ਸਾਬਤ ਹੋਇਆ। ਬੱਚਿਆਂ ਦੇ ਜ਼ਬਰਦਸਤ ਉਤਸ਼ਾਹ ਅਤੇ ਮਾਪਿਆਂ ਦੀ ਮੰਗ ਨੂੰ ਦੇਖਦੇ ਹੋਏ। 1 ਜੂਨ ਤੋਂ 21 ਜੂਨ ਤੱਕ ਨਿਰਧਾਰਿਤ ਇਸ ਕੈਂਪ ਦੀ ਮਿਆਦ ਵਧਾ ਕੇ 30 ਜੂਨ ਤੱਕ ਕਰ ਦਿੱਤੀ ਗਈ ਸੀ। ਸਮਾਪਨ ਸਮਾਰੋਹ ਦੇ ਮੌਕੇ ’ਤੇ ਮੰਡਲ ਰੇਲ ਪ੍ਰਬੰਧਕ ਨੇ ਸਮਰ ਕੋਚਿੰਗ ਕੈਂਪ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਪ੍ਰਦਾਨ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਨਾਲ ਹੀ ਕੈਂਪ ਦੇ ਸਫਲ ਸੰਚਾਲਨ ਵਿਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਕੋਚਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਸਮਰ ਕੈਂਪ ਦੌਰਾਨ ਬੱਚਿਆਂ ਨੇ ਵੱਖ-ਵੱਖ ਖੇਡ ਗਤੀਵਿਧੀਆਂ ਵਿਚ ਭਾਗ ਲੈ ਕੇ ਇਸ ਦਾ ਅਨੰਦ ਉਠਾਇਆ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੇ ਆਯੋਜਨ ਨਿਯਮਿਤ ਰੂਪ ਨਾਲ ਜਾਰੀ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਸੇਮ-ਨਾਲ਼ੇ ’ਚ ਖੜ੍ਹੀ ਬੂਟੀ ਤੇ ਸਰਕਾਨਿਆਂ ਕਾਰਨ ਕੋਲੋਂ ਨਿਕਲਦੀ ਸੜਕ ਨੇ ਧਾਰਿਆ ਜੰਗਲ ਦਾ ਰੂਪ ਅਗਲੀ ਖ਼ਬਰ ਟਰਾਂਸਫ਼ਾਰਮਰ ਦਾ ਤੇਲ ਚੋਰੀ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, 2 ਕਾਬੂ
Ad Position 24
No active advertisement