ਜ਼ੀਰਾ, 1 ਜੁਲਾਈ (ਰਜਨੀਸ਼ ਕਥੂਰੀਆ)- ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ ਮੈਡਮ ਰਣਜੀਤ ਕੌਰ ਸੰਧੂ ਦੀ ਦੇਖ-ਰੇਖ ਵਿਚ ‘ਡਾਕਟਰ ਦਿਵਸ’ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਦਿਨ ਦੇਸ਼ ਭਰ ਵਿਚ ਡਾਕਟਰ ਬਿਧਨ ਚੰਦਰਾ ਵਲੋਂ ਦਿੱਤੇ ਯੋਗਦਾਨ ਨੂੰ ਯਾਦ ਕਰਦਿਆਂ ਮਨਾਇਆ ਜਾਂਦਾ ਹੈ। ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਕਿਉਕਿ ਡਾਕਟਰ ਲੋਕਾਂ ਨੂੰ ਦੂਸਰਾ ਜੀਵਨ ਦਿੰਦੇ ਹਨ। ਲੋਕ ਡਾਕਟਰਾਂ ਦੇ ਕੰਮਾਂ ਨੂੰ ਸਲਾਮ ਕਰਦੇ ਹਨ। ਸ੍ਰੀ ਹੇਮਕੁੰਟ ਸਕੂਲ ਦੇ ਅਧਿਆਪਕਾਂ ਵਲੋਂ ਡਾ: ਜਸਪਾਲ ਸਿੰਘ, ਡਾ. ਰਾਜ ਕੁਮਾਰ, ਡਾ. ਅਨਿਲ ਬਜਾਜ, ਡਾ. ਭੁਪਿੰਦਰ ਸਿੰਘ, ਡਾ. ਅਸ਼ੋਕ, ਡਾ. ਹਰਜੀਤ ਸਿੰਘ ਸੋਢੀ, ਡਾ. ਆਰ. ਕੇ. ਅਗਰਵਾਲ(ਡੀ. ਸੀ. ਹਸਪਤਾਲ), ਡਾ. ਧਰਮਵੀਰ ਸਿੰਘ, ਡਾ. ਰੋਬਿਨ (ਜੰਨਤਾ ਡੈਂਟਲ ਕੇਅਰ), ਡਾ. ਅਮੀਤਾ ਗੁਲਾਟੀ (ਸ਼ਕੁੰਤਲਾ ਨਰਸਿੰਗ ਹੋਮ), ਡਾ. ਰਾਜਦਵਿੰਦਰ ਸਿੰਘ (ਮਾਤਾ ਅਮਰ ਕੌਰ ਨਰਸਿੰਗ ਹੋਮ), ਐਸ. ਐਮ. ਓ. ਰਿਪੂ ਦਮਨ (ਸਿਵਲ ਹਸਪਤਾਲ), ਡਾ. ਹਰਜੋਤ ਕੌਰ(ਹਰਬੰਸ ਹਸਪਤਾਲ) ਡਾ: ਪਲਵਿੰਦਰ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ ਡਾਕਟਰਾਂ ਨੂੰ ਅਸੀਂ ਦੂਸਰਾ ਰੱਬ ਮੰਨਦੇ ਹਾਂ ਕਿਉਂਕਿ ਮੁਸੀਬਤ ਸਮੇਂ ਕਿਸੇ ਵਿਆਕਤੀ ਦੀ ਜਾਨ ਬਚਾਉਣ ਦੀ ਜਿੰਮੇਦਾਰੀ ਡਾਕਟਰਾਂ ਦੇ ਹੱਥ ਵਿਚ ਹੁੰਦੀ ਹੈ ਜੋ ਕਿ ਇਨਸਾਨਾਂ ਨੂੰ ਮੁੜ ਸੁਰਜੀਤ ਕਰਕੇ ਉਹਨਾਂ ਦੇ ਪਰਿਵਾਰ ਵਿਚ ਖੁਸ਼ਹਾਲੀ ਲਿਆਉਂਦੇ ਹਨ।