ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਸ਼ੀਲ ਕੁਮਾਰੀ ਦਾ ਬਲਾਕ ਪਿੰਡੀ ਵਿਖੇ ਹੋਇਆ ਤਬਾਦਲਾ ਬਲਾਕ ਦਫਤਰ ਪਿੰਡੀ ਵਿਖੇ ਹਾਜ਼ਰ ਹੋਣ ਮੌਕੇ ਸਮੂਹ ਸੀ.ਐਚ.ਟੀ ਅਤੇ ਹੋਰ ਅਧਿਆਪਕਾਂ ਵਲੋਂ ਫੁੱਲਾਂ ਦੇ ਬੂਕੇ ਦੇ ਕੇ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 09-07-2026
ਗੋਲੂ ਕਾ ਮੋਡ, 8 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਸਿੱਖਿਆ ਵਿਭਾਗ ਵਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰੂਹਰਸਹਾਏ-3 (ਜਲਾਲਾਬਾਦ) ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸੁਸ਼ੀਲ ਕੁਮਾਰੀ ਦਾ ਤਬਾਦਲਾ ਬਲਾਕ ਸਿੱਖਿਆ ਅਫਸਰ ਪਿੰਡੀ ਵਿਖੇ ਕਰ ਦਿੱਤਾ ਗਿਆ ਹੈ। ਉਨ੍ਹਾਂ ਵਲੋਂ ਬਲਾਕ ਸਿੱਖਿਆ ਦਫਤਰ ਪਿੰਡੀ ਵਿਖੇ ਆਪਣੀ ਹਾਜ਼ਰੀ ਸ਼ੁਰੂ ਕਰਨ ਮੌਕੇ ਦਫਤਰ ਪਹੁੰਚਣ ’ਤੇ ਸਮੂਹ ਸਟਾਫ, ਸਮੂਹ ਸੀ.ਐਚ.ਟੀ ਅਤੇ ਅਧਿਆਪਕਾਂ ਵਲੋਂ ਉਨਾਂ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਸ਼ੀਲ ਕੁਮਾਰੀ ਦੇ ਪਤੀ ਮਾਸਟਰ ਸਤਨਾਮ ਚਾਂਦੀ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਮਦੋਟ ਜਸਵਿੰਦਰ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰੂਹਰਸਹਾਏ-1 ਗੁਰਮੀਤ ਸਿੰਘ, ਸੈਂਟਰ ਹੈੱਡ ਟੀਚਰ, ਬਲਦੇਵ ਸਿੰਘ ਸਹਾਇਕ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਿੰਡੀ, ਸੁਰਿੰਦਰਪਾਲ ਸਿੰਘ ਸੇਵਾ ਮੁਕਤ ਬੀ.ਪੀ.ਓ, ,ਪ੍ਰਿੰਸੀਪਲ ਪ੍ਰੇਮ ਸਿੰਘ, ਸੈਂਟਰ ਹੈੱਡ ਟੀਚਰ ਮਨਪ੍ਰੀਤ ਕੌਰ, ਸੈਂਟਰ ਹੈੱਡ ਟੀਚਰ ਵਿਨੈ ਸ਼ਰਮਾ, ਸੈਂਟਰ ਹੈੱਡ ਟੀਚਰ ਰਾਜ ਕੁਮਾਰ, ਸੈਂਟਰ ਹੈੱਡ ਟੀਚਰ, ਇਕਬਾਲ ਸਿੰਘ, ਸੈਂਟਰ ਹੈੱਡ ਟੀਚਰ ਰਜਿੰਦਰ ਸਿੰਘ, ਬਲਾਕ ਖੇਡ ਅਫਸਰ ਹਰਪ੍ਰੀਤ ਕੌਰ, ਨਿਤਿਨ ਕੁਮਾਰ ਕਲਰਕ, ਮੈਡਮ ਕਾਮਨਾ, ਮੈਡਮ ਕਿਰਨ, ਮੈਡਮ ਡਿੰਪਲ ,ਸੰਪੂਰਨ ਵਿਰਕ ਪ੍ਰਧਾਨ ਮਾਲਵਾ ਜੋਨ, ਵਿਪਨ ਲੋਟਾ ਸੂਬਾ ਐਵਾਰਡੀ, ਗੌਰਵ ਕੰਬੋਜ, ਪ੍ਰੀਆ, ਗੁਰਜੰਟ, ਵਿਕਰਮ ਸਰਾਰੀ, ਬਿੰਦਰ ਸਿੰਘ, ਰਮਨ ਦਰੋਗ਼ਾ, ਦਰਸ਼ਨ ਵੜਵਾਲ, ਅੰਮਿਤ ਕੰਬੋਜ, ਜਗਸੀਰ ਕੁਮਾਰ, ਦੀਪਾ ਸਿੰਘ, ਜਸਪਾਲ ਸਿੰਘ, ਪ੍ਰਿਤਪਾਲ, ਸੁਰਜੀਤ ਸਿੰਘ, ਰਾਜਦੀਪ ਸੋਢੀ, ਬਲਵਿੰਦਰ ਸਿੰਘ, ਵਿਸ਼ਵਦੀਪ, ਵਸ਼ਪਿੰਦਰ, ਪਰਮਜੀਤ ਅਤੇ ਬਲਾਕ ਦੇ ਵੱਖ-ਵੱਖ ਅਧਿਆਪਕ ਨੇ ਵਧਾਈ ਦਿੱਤੀ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਸ਼ੀਲ ਕੁਮਾਰੀ ਨੇ ਦੱਸਿਆ ਉਹਨਾਂ ਨੇ ਇਸੇ ਹੀ ਬਲਾਕ ਦੇ ਸੈਂਟਰ ਹੈੱਡ ਟੀਚਰ ਬਾਜੇ ਕੇ ਵਿਖੇ ਕੁਝ ਸਮਾਂ ਸੇਵਾਵਾਂ ਦਿੱਤੀਆਂ ਹਨ। ਇਸ ਤੋਂ ਬਾਅਦ ਵਿਭਾਗ ਵਲੋਂ ਤਰੱਕੀ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹੋਣ ’ਤੇ ਬਲਾਕ ਸ਼ਾਹਕੋਟ ’ਤੇ ਫਿਰ ਬਲਾਕ ਜ਼ੀਰਾ ਅਤੇ ਉਸ ਤੋਂ ਬਾਅਦ ਬਲਾਕ ਗੁਰੂਹਰਸਹਾਏ-3 (ਐਟ ਜਲਾਲਾਬਾਦ) ਵਿਖੇ ਸੇਵਾਵਾਂ ਦਿੱਤਿਆਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨਾਂ ਨੇ ਉਨ੍ਹਾਂ ਨੂੰ ਜਲਾਲਾਬਾਦ ਤੋਂ ਆਪਣੇ ਘਰ ਦੇ ਨੇੜੇ ਬਲਾਕ ਪਿੰਡੀ ਵਿਖੇ ਸੇਵਾਵਾਂ ਲਈ ਨਿਯੁਕਤ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਐੱਸ. ਡੀ. ਐੱਮ. ਨੇ ਵੰਡੇ ਜੇਤੂ ਸਰਟੀਫਿਕੇਟ ਜਲਾਲਾਬਾਦ ਵਾਸੀਆਂ ਦਾ ਕਰਜ਼ਾ... ਅਗਲੀ ਖ਼ਬਰ ਪਿੰਡ ਝੱਤਰਾਂ ਦਾ ਅਪਾਹਜ ਵਿਅਕਤੀ ਭੇਦਭਰੇ ਹਾਲਾਤ ਵਿਚ ਲਾਪਤਾ ਨਹਿਰ ਕਿਨਾਰਿਓਂ ਮਿਲੀ ਟ੍ਰਾਈਸਾਈਕਲ
Ad Position 24
No active advertisement