07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪੀ.ਜੀ. 'ਚ ਗਲਤ ਕੰਮ ਹੋਣ ਤੋਂ ਰੋਕਣ ਵਾਲੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, 8 ਖ਼ਿਲਾਫ਼ ਮਾਮਲਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਤਲਵੰਡੀ ਸਾਬੋ, 27 ਜਨਵਰੀ (ਰਣਜੀਤ ਸਿੰਘ ਰਾਜੂ): ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਇੱਕ ਪੀ.ਜੀ ਵਿਚ ਕਥਿਤ ਤੌਰ 'ਤੇ ਹੁੰਦੇ ਗਲਤ ਕੰਮ ਨੂੰ ਰੋਕਣ 'ਤੇ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਖ਼ਮੀ ਨੌਜਵਾਨ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ 'ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਹਾਲ ਜਾਣਨ ਪੁੱਜੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ, ਜਦੋਂਕਿ ਪੁਲਸ ਨੇ ਪੀੜਤ ਦੇ ਬਿਆਨਾਂ 'ਤੇ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ | ਬਸ਼ੀਰ ਮੁਹੰਮਦ ਪੁੱਤਰ ਬਲਵੀਰ ਸਿੰਘ ਨੇ ਪੁਲਸ ਕੋਲ ਦਰਜ਼ ਬਿਆਨਾਂ 'ਚ ਦੱਸਿਆ ਕਿ ਤਲਵੰਡੀ ਸਾਬੋ ਦੀ ਗਲੀ ਨੰਬਰ-8 'ਚ ਲੜਕਿਆਂ ਦਾ ਪੀ.ਜੀ ਚੱਲ ਰਿਹਾ, ਜਿਸ 'ਚ ਅਕਸਰ ਲੜਕੇ ਬਾਹਰ ਤੋਂ ਲੜਕੀਆਂ ਨੂੰ ਬੁਲਾਉਂਦੇ ਹਨ, ਮੈਂ ਅਤੇ ਮਹੱਲਾ ਵਾਸੀਆਂ ਨੇ ਕਈ ਵਾਰ ਪੀ.ਜੀ ਮਾਲਕ ਨੂੰ ਸਮਝਾਇਆ, ਪਰ ਉਸ ਦੇ ਬਾਵਜੂਦ ਬੀਤੇ ਦਿਨੀਂ ਫਿਰ ਅਜਿਹੀ ਹਰਕਤ ਹੋਈ, ਅਸੀਂ ਲੜਕੇ-ਲੜਕੀ ਦੀ ਇੱਜ਼ਤ ਨੂੰ ਦੇਖਦੇ ਹੋਏ ਰੌਲਾ ਪਾਉਣ ਦੀ ਬਜਾਏ, ਉੱਥੇ ਰਹਿੰਦੇ ਲੜਕਿਆਂ ਅਤੇ ਪੀ.ਜੀ ਮਾਲਕ ਨੂੰ ਸਮਝਾਇਆ, ਜਿਸ ਕਰਕੇ ਪੀ.ਜੀ ਮਾਲਕ ਪਵਨ ਕੁਮਾਰ ਤੇ ਉੱਥੇ ਰਹਿੰਦੇ ਲੜਕੇ ਮੇਰੇ ਨਾਲ ਖਾਰ ਰੱਖਣ ਲੱਗ ਪਏ ਤੇ 25 ਜਨਵਰੀ ਨੂੰ ਜਦੋਂ ਮੈਂ ਆਪਣੀ ਕਾਰ ਵਿਚ ਆ ਰਿਹਾ ਸੀ ਤਾਂ ਦੋ ਗੱਡੀਆਂ 'ਤੇ ਆਏ ਹਥਿਆਰਾਂ ਨਾਲ ਲੈੱਸ ਨੌਜਵਾਨਾਂ ਨੇ ਗੱਡੀ ਘੇਰ ਕੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਮੇਰੇ ਭਰਾ ਅਤੇ ਕੁਝ ਹੋਰਾਂ ਦੇ ਪੁੱਜ ਜਾਣ ਕਾਰਣ ਹਮਲਾਵਰ ਭੱਜ ਗਏ | ਉੱਧਰ ਜ਼ਖ਼ਮੀ ਹਾਲਤ 'ਚ ਨੌਜਵਾਨ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ | ਘਟਨਾ ਦਾ ਪਤਾ ਲੱਗਦਿਆਂ ਪੀੜਿਤ ਨੌਜਵਾਨ ਦਾ ਹਾਲ ਜਾਣਨ ਪੁੱਜੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਗੱਲਬਾਤ ਦੌਰਾਨ ਕਿਹਾ ਕਿ ਸਰਕਾਰੀ ਨੁਮਾਇੰਦਿਆਂ ਦੀ ਸ਼ਹਿ 'ਤੇ ਪਵਿੱਤਰ ਨਗਰ 'ਚ ਹੋਟਲਾਂ ਅਤੇ ਕਈ ਹੋਰਨਾਂ ਸਥਾਨਾਂ 'ਤੇ ਗੈਰ ਇਖਲਾਕੀ ਕੰਮ ਹੋ ਰਹੇ ਹਨ, ਜਿਸਨੂੰ ਰੋਕਣ 'ਤੇ ਮੇਰੇ ਸਾਥੀ ਬਸ਼ੀਰ ਦੀ ਕੁਝ ਗੁੰਡਿਆਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ | ਜਟਾਣਾ ਨੇ ਐਸ.ਐਸ.ਪੀ ਬਠਿੰਡਾ ਅਤੇ ਡੀ.ਸੀ ਨੂੰ ਅਪੀਲ ਕੀਤੀ ਕਿ ਇਤਿਹਾਸਕ ਨਗਰ ਦੇ ਇਨ੍ਹਾਂ ਹੋਟਲਾਂ ਅਤੇ ਹੋਰ ਥਾਵਾਂ 'ਤੇ ਹੁੰਦੇ ਗੈਰ ਇਖਲਾਕੀ ਕੰਮਾਂ ਨੂੰ ਬੰਦ ਕਰਵਾਇਆ ਜਾਵੇ | ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਸੰਘਰਸ਼ ਵਿੱਢਾਂਗੇ |
ਦੂਜੇ ਪਾਸੇ ਥਾਣਾ ਮੁਖੀ ਹਰਬੰਸ ਸਿੰਘ ਅਨੁਸਾਰ ਪੀੜਤ ਬਸ਼ੀਰ ਮੁਹੰਮਦ ਦੇ ਬਿਆਨਾਂ 'ਤੇ ਪਵਨ ਕੁਮਾਰ, ਧਰਮਪ੍ਰੀਤ ਸਿੰਘ, ਜਸ਼ਨ ਸਿੰਘ, ਲਵਦੀਪ ਸਿੰਘ ਅਤੇ 4 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਨ੍ਹਾਂ ਦੀ ਭਾਲ ਆਰੰਭ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀਆਂ ਨੀਤੀਆਂ ਲਾਗੂ ਕਰਨ ਦੀ ਥਾਂ ਪੰਜਾਬ ਦੇ ਲੋਕਾਂ ਨਾਲ ਖੜੇ੍ਹ ਮਾਨ ਸਰਕਾਰ-ਕਿਸਾਨ ਆਗੂ <br/> ਅਗਲੀ ਖ਼ਬਰ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਜ਼ਿਲ੍ਹੇ ਭਰ 'ਚ ਕੀਤਾ ਟਰੈਕਟਰ ਮਾਰਚ
Ad Position 24