ਬਠਿੰਡਾ, 10 ਅਪ੍ਰੈਲ (ਸ.ਰ.)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦੇਰ ਸ਼ਾਮ ਐਲਾਨੇ ਅੱਠਵੀਂ ਦੇ ਨਤੀਜਿਆਂ ਵਿਚ ਬੇਸ਼ੱਕ ਹਮੇਸ਼ਾਂ ਵਾਂਗ ਲੜਕੀਆਂ ਦੀ ਸਰਦਾਰੀ ਰਹੀ ਹੈ ਪਰ ਇਸ ਵਾਰ ਬਠਿੰਡਾ ਜ਼ਿਲੇ੍ਹ ਵਿਚੋਂ ਸਰਕਾਰੀ ਮਿਡਲ ਸਕੂਲ, ਕੋਠੇ ਅਮਰਪੁਰਾ ਦਾ ਵਿਦਿਆਰਥੀ ਗੋਲੂ ਪੁੱਤਰ ਘਨੱਈਆ ਅੱਵਲ ਰਿਹਾ ਹੈ | ਗੋਲੂ ਨੇ ਕੁਲ 600 ਅੰਕਾਂ ਵਿਚੋਂ 595 ਅੰਕ (99.17 ਫ਼ੀਸਦੀ) ਹਾਸਲ ਕਰਕੇ ਸੂਬੇ ਭਰ 'ਚੋਂ 5ਵਾਂ ਰੈਂਕ ਹਾਸਲ ਕੀਤਾ ਹੈ | ਸਿੱਖਿਆ ਬੋਰਡ ਵਲੋਂ ਜਾਰੀ ਕੀਤੀ 296 ਵਿਦਿਆਰਥੀਆਂ ਦੀ ਮੈਰਿਟ ਲਿਸਟ ਵਿਚ ਐਤਕੀਂ ਬਠਿੰਡਾ ਜ਼ਿਲੇ੍ਹ ਦੀਆਂ 11 ਲੜਕੀਆਂ ਸਮੇਤ ਕੁਲ 15 ਵਿਦਿਆਰਥੀਆਂ ਨੇ ਜਗ੍ਹਾਂ ਬਣਾਈ ਹੈ | ਵਿਦਿਆਰਥਣ ਸਬਾ ਨੂਰ ਪੁੱਤਰੀ ਆਸਿਫ਼ ਖਾਨ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ 593 ਅੰਕ (98.83 ਫ਼ੀਸਦੀ) ਲਏ ਹਨ ਅਤੇ ਉਸ ਦਾ ਮੈਰਿਟ 'ਚ ਸੱਤਵਾਂ ਤੇ ਜ਼ਿਲੇ੍ਹ 'ਚੋਂ ਦੂਜਾ ਸਥਾਨ ਰਿਹਾ ਹੈ | ਇਸੇ ਤਰ੍ਹਾਂ ਸਰਕਾਰੀ ਕੰਨਿਆ ਹਾਈ ਸਕੂਲ ਭੁੱਚੋ ਮੰਡੀ ਦੀ ਵਿਦਿਆਰਥਣ ਲਕਸ਼ੀਤਾ ਪੁੱਤਰੀ ਕੇਵਲ ਕ੍ਰਿਸ਼ਨ ਨੇ 591 ਅੰਕ (98.50 ਫ਼ੀਸਦੀ) ਲੈ ਕੇ ਮੈਰਿਟ 'ਚ 9ਵਾਂ ਰੈਂਕ ਤੇ ਜ਼ਿਲੇ੍ਹ 'ਚੋਂ ਤੀਜਾ ਸਥਾਨ ਹਾਸਲ ਕੀਤਾ ਹੈ, ਜਦਕਿ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੀ ਵਿਦਿਆਰਥਣ ਰਵਨੀਤ ਕੌਰ ਪੁੱਤਰ ਰਾਜਵਿੰਦਰ ਸਿੰਘ ਨੇ 591 ਅੰਕਾਂ (98.50 ਫ਼ੀਸਦੀ) ਨਾਲ ਮੈਰਿਟ 'ਚ 9ਵਾਂ ਸਥਾਨ ਹਾਸਲ ਕੀਤਾ ਹੈ | ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫੂਲ ਟਾਊਨ ਦੀ ਵਿਦਿਆਰਥਣ ਜਸਮੀਤ ਕੌਰ ਪੁੱਤਰੀ ਭੀਮ ਸਿੰਘ ਨੇ 590 ਅੰਕ (98.33 ਫ਼ੀਸਦੀ) ਨਾਲ 10ਵਾਂ ਰੈਂਕ, ਅਰਸ਼ ਗੋਇਲ ਪੁੱਤਰ ਸੰਜੀਵ ਕੁਮਾਰ ਸੇਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਮੰਡੀ ਨੇ 589 ਅੰਕ (98.17 ਫ਼ੀਸਦੀ) ਨਾਲ 11ਵਾਂ ਰੈਂਕ, ਕਮਲਜੋਤ ਕੌਰ ਪੁੱਤਰੀ ਜਗਜੀਤ ਸਿੰਘ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੰਗਲਾ, ਭਵਨੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ 588-588 ਅੰਕ (98.00 ਫ਼ੀਸਦੀ) ਨਾਲ 12ਵਾਂ ਰੈਂਕ, ਸਹਿਜਪ੍ਰੀਤ ਕੌਰ ਪੁੱਤਰ ਰਣਜੀਤ ਸਿੰਘ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ 587 ਅੰਕ (97.83 ਫ਼ੀਸਦੀ) ਹਾਸਲ ਕਰਕੇ ਮੈਰਿਟ 'ਚ 13ਵਾਂ ਰੈਂਕ ਹਾਸਲ ਕੀਤਾ | ਇਸੇ ਤਰ੍ਹਾਂ ਜਸ਼ਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ 586 ਅੰਕ (97.67 ਫ਼ੀਸਦੀ) ਹਾਸਲ ਕਰਕੇ 14ਵਾਂ ਰੈਂਕ, ਕਿਰਨਜੋਤ ਕੌਰ ਪੁੱਤਰੀ ਜਸਵਿੰਦਰ ਸਿੰਘ ਦਸਮੇਸ਼ ਪਿਤਾ ਪਬਲਿਕ ਹਾਈ ਸਕੂਲ ਝੁੰਬਾ, ਹਰਮਨਦੀਪ ਕੌਰ ਪੁੱਤਰੀ ਗੁਰਦੀਪ ਸਿੰਘ ਸੇਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਮੰਡੀ ਅਤੇ ਕੁਲਜੀਤ ਕੌਰ ਪੁੱਤਰੀ ਕੁਲਵੰਤ ਸਿੰਘ ਖ਼ਾਲਸਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ 585-585 ਅੰਕਾਂ (97.50 ਫ਼ੀਸਦੀ) ਨਾਲ 15ਵਾਂ ਰੈਂਕ ਹਾਸਲ ਕੀਤਾ ਹੈ | ਧਰੁਵ ਪੁੱਤਰ ਜਤਿੰਦਰ ਕੁਮਾਰ ਡੀਏਵੀ ਪਬਲਿਕ ਸਕੂਲ ਮੌੜ ਮੰਡੀ ਤੇ ਆਰੀਅਨ ਸਿੰਘ ਧਾਲੀਵਾਲ ਪੁੱਤਰ ਗੁਰਦੀਪ ਸਿੰਘ ਐਸ.ਐਸ.ਡੀ. ਪਬਲਿਕ ਹਾਈ ਸਕੂਲ ਮੌੜ ਮੰਡੀ ਨੇ 584-584 ਅੰਕ 97.33 ਫ਼ੀਸਦੀ ਅੰਕ ਲੈ ਕੇ 16ਵਾਂ ਰੈਂਕ ਹਾਸਲ ਕੀਤਾ ਹੈ |