20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਚੋਣਾਂ ਲਈ ਤਿਆਰੀਆਂ ਤੇਜ਼ ਕੀਤੀਆਂ <br/>

Ad Position 21
No active advertisement
ਅਜੀਤ ਡੈਸਕ 26-04-2026
ਰਾਮਾਂ ਮੰਡੀ, 25 ਅਪ੍ਰੈਲ (ਤਰਸੇਮ ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਨੇ ਰਾਮਾਂ ਮੰਡੀ ਵਿਚ ਨਗਰ ਕੌਂਸਲ ਚੋਣਾਂ ਲਈ ਆਪਣੀਆਂ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਹੈ¢ ਇਸ ਸਿਲਸਿਲੇ ਵਿਚ ਵਿਧਾਨਸਭਾ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਅਤੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਵਲੋਂ ਵਾਰਡ ਨੰਬਰ 1, 3 ਅਤੇ 4 ਵਿਚ ਵਰਕਰਾਂ ਅਤੇ ਵਾਰਡ ਨਿਵਾਸੀਆਂ ਨਾਲ ਅੱਜ ਦੇਰ ਸ਼ਾਮ ਅਹਿਮ ਮੀਟਿੰਗਾਂ ਕੀਤੀਆਂ ਗਈਆਂ¢ ਮੀਟਿੰਗਾਂ ਦੌਰਾਨ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ¢ ਵਾਰਡ ਨੰਬਰ 4 (ਮਹਿਲਾ ਜਨਰਲ) ਤੋਂ ਸੁਨੀਤਾ ਰਾਣੀ ਪਤਨੀ ਸੁਰੇਸ਼ ਕੁਮਾਰ ਦੇ ਨਾਮ 'ਤੇ ਲੋਕਾਂ ਨੇ ਸਹਿਮਤੀ ਜਤਾਈ¢ ਸ੍ਰ. ਸਿੱਧੂ ਨੇ ਦੱਸਿਆ ਕਿ ਜਲਦ ਹੀ ਸਮੂਹ 15 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਲੋਕਾਂ ਦੀ ਰਾਇ ਦੇ ਆਧਾਰ 'ਤੇ ਕੀਤਾ ਜਾਵੇਗਾ¢ ਉਨ੍ਹਾਂ ਕਿਹਾ ਕਿ ਪਾਰਟੀ ਮਜ਼ਬੂਤ ਟੀਮ ਦੇ ਨਾਲ ਚੋਣ ਮੈਦਾਨ ਵਿਚ ਉੱਤਰਨ ਲਈ ਤਿਆਰ ਹੈ¢ ਇਸ ਮੌਕੇ ਆਮ ਲੋਕਾਂ ਤੋਂ ਇਲਾਵਾ ਪਾਰਟੀ ਦੇ ਪੀ.ਏ. ਹਰਤਾਵਲ ਸਿੰਘ ਸੁੱਖੀ, ਦਵਿੰਦਰ ਸਿੰਘ ਸਰਾਂ ਕੋਟ ਬਖਤੂ ਹਲਕਾ ਆਬਜ਼ਰਵਰ, ਸੁਰਿੰਦਰ ਸਿੰਘ ਸਰਾਂ ਚੱਕ ਹੀਰਾ ਸਿੰਘ ਵਾਲਾ ਯੂਥ ਪ੍ਰਧਾਨ ਸਰਕਲ ਸੇਖੂ, ਗੁਰਤੇਜ ਸਿੰਘ ਨਸੀਬਪੁਰਾ ਜ਼ਿਲ੍ਹਾ ਮੀਤ ਪ੍ਰਧਾਨ, ਰਾਜਕਰਨ ਰਾਜ ਜ਼ਿਲ੍ਹਾ ਮੀਤ ਪ੍ਰਧਾਨ ਐਸ.ਸੀ. ਵਿੰਗ, ਪੱਪੂ ਧਾਲੀਵਾਲ, ਪਵਨ ਸਿੰਗਲਾ ਸਮੇਤ ਵੱਡੀ ਗਿਣਤੀ ਵਿਚ ਵਰਕਰ ਅਤੇ ਵਾਰਡ ਵਾਸੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ 1 ਮਈ ਨੂੰ ਮਜ਼ਦੂਰ ਦਿਵਸ ਮਨਾਉਣ ਸੰਬੰਧੀ ਤਿਆਰੀ ਮੀਟਿੰਗਾਂ ਕੀਤੀਆਂ <br/> ਅਗਲੀ ਖ਼ਬਰ ਸ਼ਸ਼ੀ ਸਿੱਕਾ ਵਲੋਂ ਵੱਖ-ਵੱਖ ਪਿੰਡਾਂ ਦੇ ਸਕੂਲਾਂ 'ਚ ਸੈਮੀਨਾਰ <br/>
Ad Position 24