ਰਾਮਪੁਰਾ ਫੂਲ, 25 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਇਲਾਕਾ ਰਾਮਪੁਰਾ ਵਿਖੇ ਰਾਜ ਮਜ਼ਦੂਰਾਂ, ਪੱਲੇਦਾਰਾਂ, ਭੱਠਾ ਮਜ਼ਦੂਰਾਂ ਅਤੇ ਹੋਰ ਜਥੇਬੰਦੀਆਂ ਨਾਲ 1 ਮਈ ਨੂੰ ਮਜ਼ਦੂਰ ਦਿਵਸ ਮਨਾਉਣ ਸਬੰਧੀ ਮੀਟਿੰਗਾਂ ਕੀਤੀਆਂ ਗਈਆਂ ਅਤੇ ਦੱਸਿਆ ਗਿਆ ਕਿ ਇਸ ਵਾਰ ਮਈ ਦਿਵਸ ਜੱਸਾ ਮੱਸਾ ਧਰਮਸ਼ਾਲਾ ਵਿਖੇ ਨੇੜੇ ਵੱਡਾ ਗੁਰਦੁਆਰਾ ਸਾਹਿਬ ਪਿੰਡ ਰਾਮਪੁਰਾ ਵਿਖੇ ਸਵੇਰੇ 10 ਵਜੇ ਮਨਾਇਆ ਜਾ ਰਿਹਾ ਹੈ¢ ਇਸ ਵਿਚ ਕਾਫ਼ਲੇ ਬੰਨ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ¢ ਮੀਟਿੰਗਾਂ ਵਿਚ ਦੱਸਿਆ ਗਿਆ ਕਿ ਮਜ਼ਦੂਰਾਂ ਨੇ ਜੋ ਹੱਕ 1 ਮਈ 1886 ਨੂੰ ਸ਼ਹੀਦੀਆਂ ਪਾ ਕੇ ਪ੍ਰਾਪਤ ਕੀਤੇ ਸਨ ਉਹ ਹੱਕ ਮÏਕੇ ਦੀਆਂ ਹਕੂਮਤਾਂ ਵਲੋਂ ਖੋਹੇ ਖਾ ਰਹੇ ਹਨ ਅਤੇ ਮਜ਼ਦੂਰ ਵਿਰੋਧੀ ਅਤੇ ਸਰਮਾਏਦਾਰ ਪੱਖੀ ਕਾਨੂੰਨ ਬਣਾਏ ਜਾ ਰਹੇ ਹਨ ਅਤੇ ਲਾਗੂ ਕੀਤੇ ਜਾ ਰਹੇ ਹਨ ਆਪਣੇ ਹੱਕਾਂ ਦੀ ਰਾਖੀ ਲਈ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ¢ ਅੱਜ ਇਸ ਮੌਕੇ ਜਗਜੀਤ ਸਿੰਘ ਲਹਿਰਾ, ਹਰਮੇਸ਼ ਕੁਮਾਰ ਰਾਮਪੁਰਾ, ਜਗਦੀਸ਼ ਸਿੰਘ ਰਾਮਪੁਰਾ, ਜੋਰਾ ਸਿੰਘ ਫੂਲ, ਭੋਲਾ ਸਿੰਘ, ਬੇਅੰਤ ਸਿੰਘ ਫੂਲੇਵਾਲਾ ਹਾਜ਼ਰ ਰਹੇ¢