ਮਹਿਰਾਜ, 25 ਅਪ੍ਰੈਲ (ਸੁਖਪਾਲ ਮਹਿਰਾਜ)-ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪੱਤੀ ਕਾਲਾ ਮਹਿਰਾਜ ਵਿਖੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੀਗਲ ਲਿਟਰੈਸੀ ਕਲੱਬ ਵਲੋਂ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ¢ ਇਸ ਮÏਕੇ ਸਾਇੰਸ ਅਧਿਆਪਕਾ ਸ੍ਰੀਮਤੀ ਸ਼ਰੂਤੀ ਗੁਪਤਾ ਨੇ ਵਿਦਿਆਰਥੀਆਂ ਨੂੰ ਭਰੂਣ ਹੱਤਿਆ ਦੇ ਨੁਕਸਾਨ, ਇਸ ਦੇ ਗੰਭੀਰ ਸਮਾਜਿਕ ਪ੍ਰਭਾਵ ਅਤੇ ਕਾਨੂੰਨੀ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਉਨ੍ਹਾਂ ਵਿਦਿਆਰਥੀਆਂ ਨੂੰ ਇਸ ਸਮਾਜਿਕ ਬੁਰਾਈ ਨੂੰ ਜੜੋਂ੍ਹ ਸਮਾਪਤ ਕਰਨ ਲਈ ਜਾਗਰੂਕ ਰਹਿਣ ਦੀ ਅਪੀਲ ਕੀਤੀ¢ ਸੈਮੀਨਾਰ ਇੰਚਾਰਜ ਪਿ੍ੰਸੀਪਲ ਕ੍ਰਿਸ਼ਨ ਲਾਲ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ¢ ਇਸ ਦÏਰਾਨ ਲੀਗਲ ਲਿਟਰੈਸੀ ਕਲੱਬ ਦੇ ਟੀਚਰ ਇੰਚਾਰਜ ਸੰਜੀਵ ਕੁਮਾਰ (ਮੈਥ ਮਾਸਟਰ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੰਨਿਆ ਭਰੂਣ ਹੱਤਿਆ ਇਕ ਗੰਭੀਰ ਸਮਾਜਕ ਬੁਰਾਈ ਹੈ, ਜਿਸਨੂੰ ਖ਼ਤਮ ਕਰਨ ਲਈ ਸਾਨੂੰ ਆਪਣੀ ਸੋਚ ਵਿੱਚ ਬਦਲਾਅ ਲਿਆਉਣਾ ਹੋਵੇਗਾ ਅਤੇ ਕੁੜੀਆਂ ਨੂੰ ਬਰਾਬਰ ਦੇ ਅਧਿਕਾਰ ਦੇਣੇ ਹੋਣਗੇ, ਤਾਂ ਜੋ ਸਮਾਜ ਸੰਤੁਲਿਤ ਅਤੇ ਤਰੱਕੀਸ਼ੀਲ ਬਣ ਸਕੇ¢ ਇਸ ਮੌਕੇ ਜਤਿੰਦਰ ਪਾਲ ਕÏਰ (ਲੈਕਚਰਾਰ ਸਰੀਰਕ ਸਿੱਖਿਆ), ਸ਼੍ਰੀਮਤੀ ਰਿਫੀ ਸ਼ਿਵਾਲੀ (ਸਾਇੰਸ ਮਿਸਟ੍ਰੈਸ), ਸ੍ਰੀਮਤੀ ਕਰਮਜੀਤ ਕੌਰ (ਹਿੰਦੀ ਮਿਸਟ੍ਰੈਸ), ਸ੍ਰੀਮਤੀ ਜਸਵੀਰ ਕੌਰ (ਕੰਪਿਊਟਰ ਫੈਕਲਟੀ), ਸ੍ਰੀਮਤੀ ਰੂਬੀ ਸਿੰਗਲਾ (ਇੰਗਲਿਸ਼ ਮਿਸਟ੍ਰੈਸ), ਪ੍ਰਦੀਪ ਸਿੰਘ (ਮੈਥ ਮਾਸਟਰ), ਸਰਦਾਰ ਜਸਪਾਲ ਸਿੰਘ (ਹਿੰਦੀ ਮਾਸਟਰ), ਕਿਰਨਦੀਪ ਸਿੰਘ, ਬੇਅੰਤ ਸਿੰਘ, ਮੀਨਾਕਸ਼ੀ ਰਾਣੀ, ਨਿਸ਼ਾ ਰਾਣੀ, ਮਨਪ੍ਰੀਤ ਸਿੰਘ (ਕਲਰਕ) ਅਤੇ ਅਜੇ ਮਹਿਰਾਜ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ¢