02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਚੋਣਾਂ ਲਈ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਬੁਢਲਾਡਾ, 28 ਮਈ (ਸਵਰਨ ਸਿੰਘ ਰਾਹੀ)- ਜਿਵੇਂ-ਜਿਵੇਂ ਨਗਰ ਕੌਂਸਲ ਚੋਣਾਂ ਦੀ ਗਿਣਤੀ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ ਉਵੇਂ-ਉਵੇਂ ਉਮੀਦਵਾਰਾਂ ਤੇ ਸਮਰਥਕਾਂ ਦੀਆਂ ਧੜਕਣਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ | ਸਥਾਨਕ ਸ਼ਹਿਰ ਦੇ 19 ਵਾਰਡਾਂ 'ਚੋਂ ਚੋਣ ਲੜ ਰਹੇ ਕੁੱਲ 70 ਉਮੀਦਵਾਰਾਂ ਦੀ ਕਿਸਮਤ ਬੈਲਟ ਬਕਸਿਆਂ 'ਚ ਬੰਦ ਹੈ | ਸਿਆਸੀ ਪਾਰਟੀਆਂ ਦੇ ਆਗੂ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ ਕਰ ਰਹੇ ਹਨ | ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਵਲੋਂ ਇੱਕੋ ਪਰਿਵਾਰ ਦੇ 2-2 ਜੀਆਂ ਨੂੰ ਵੀ ਟਿਕਟਾਂ ਦਿੱਤੀਆਂ ਹੋਈਆਂ ਹਨ | ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕੁੱਲ 19 ਵਾਰਡ ਦੇ 36 ਪੋਲਿੰਗ ਬੂਥਾਂ 'ਤੇ ਬਣੀਆਂ ਹੋਈਆਂ 30 ਹਜ਼ਾਰ 320 ਵੋਟਾਂ 'ਚ 15 ਹਜ਼ਾਰ 811 ਮਰਦ ਵੋਟਰ, 14 ਹਜ਼ਾਰ 507 ਵੋਟਰ ਅਤੇ 2 ਟਰਾਂਸਜੈਂਡਰ ਸ਼ਾਮਲ ਹਨ, 'ਚੋਂ ਕੁੱਲ 74.17 ਫ਼ੀਸਦੀ ਵੋਟਰਾਂ ਨੇ ਆਪਣੇ ਮਤ ਦਾ ਇਸਤੇਮਾਲ ਕੀਤਾ ਸੀ | ਵੋਟਾਂ ਦੀ ਗਿਣਤੀ ਸੰਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਨਗਰ ਕੌਂਸਲ ਕਮ ਉਪ ਮੰਡਲ ਮੈਜਿਸਟਰੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ, ਜਿਸ ਲਈ ਪਹਿਲੇ 10 ਵਾਰਡਾਂ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਪੋਲਿੰਗ ਏਜੰਟਾਂ ਨੂੰ ਸਵੇਰੇ 7 ਵਜੇ ਕਿ੍ਸ਼ਨਾ ਕਾਲਜ ਰੱਲੀ ਵਿਖੇ ਆਪਣੀ ਰਿਪੋਰਟ ਕਰਨੀ ਹੋਵੇਗੀ ਜਦਕਿ ਅਗਲੇ 9 ਵਾਰਡਾਂ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਪੋਲਿੰਗ ਏਜੰਟ ਸਵੇਰੇ 10 ਵਜੇ ਤੱਕ ਸਬੰਧਿਤ ਕਰਮਚਾਰੀਆਂ ਨਾਲ ਸੰਪਰਕ ਕਰਨਗੇ | ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 10 ਗਿਣਤੀ ਮੇਜ਼ ਲਗਾਏ ਗਏ ਹਨ, ਗਿਣਤੀ ਪੂਰੀ ਹੋਣ ਉਪਰੰਤ ਨਤੀਜੇ ਵੀ ਨਾਲੋ-ਨਾਲ ਐਲਾਨੇ ਜਾਣਗੇ | ਇਸ ਦੌਰਾਨ ਡੀ.ਐਸ.ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਰੱਲੀ ਕਾਲਜ ਵਿਖੇ ਚੋਣ ਬੈਲਟ ਬਕਸਿਆਂ ਲਈ ਸਟਰਾਂਗ ਰੂਮ ਦੀ ਸਖ਼ਤ ਨਿਗਰਾਨੀ ਲਈ ਪੁਲਿਸ ਤਾਇਨਾਤ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮਾਨਸਾ ਦੇ ਸਾਰੇ 27 ਵਾਰਡਾਂ 'ਚ ਹੋਣਗੇ ਸਿੱਧੇ ਤੇ ਗਹਿਗੱਚ ਮੁਕਾਬਲੇ ਅਗਲੀ ਖ਼ਬਰ ਸਾਬਕਾ ਡਾਕ ਅਤੇ ਰੇਲ ਡਾਕ ਸੇਵਾ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ <br/>
Ad Position 24