ਗੋਨਿਆਣਾ, 21 ਜੂਨ (ਲਛਮਣ ਦਾਸ ਗਰਗ)- ਰੇਲਵੇ ਵਿਭਾਗ ਵਲੋਂ ਬਠਿੰਡਾ-ਫ਼ਿਰੋਜ਼ਪੁਰ ਰੇਲਵੇ ਲਾਇਨ’ਤੇ ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੈਂਦੇ ਰੇਲਵੇ ਫਾਟਕ ਨੂੰ ਰੇਲਵੇ ਲਾਈਨਾਂ ਦੀ ਜ਼ਰੂਰੀ ਕੰਮ ਕਾਜ ਨੂੰ ਮੁੱਖ ਰੱਖਦੇ ਹੋਏ 21 ਜੂਨ ਤੋਂ 24 ਜੂਨ ਤੱਕ ਗੋਨਿਆਣਾ ਤੋਂ ਕੋਠੇ ਨੱਥਾ ਸਿੰਘ ਵਾਲਾ, ਕੋਟੇ ਇੰਦਰ ਸਿੰਘ ਵਾਲੇ, ਕੋਠੇ ਸੰਪੁਰਾ ਸਿੰਘ ਵਾਲੇ, ਬਲਾਹੜ ਮਹਿਮਾ, ਪਿੰਡ ਦਾਨ ਸਿੰਘ, ਗੰਗਾ, ਬਰਕੰਦੀ, ਅਬਲੂ ਸਮੇਤ ਅਨੇਕਾਂ ਪਿੰਡਾਂ ਨੂੰ ਮਿਲਾਉਣ ਵਾਲੀ ਸੜਕ ‘ਤੇ ਲੱਗਾ ਰੇਲਵੇ ਫਾਟਕ 4 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਜਿਸ ਨਾਲ ਉਕਤ ਸੜਕ ਮਾਰਗ ਤੋਂ ਲੰਘਣ ਵਾਲੇ ਰਾਹਗੀਰਾਂ ਅਤੇ ਸਮੂਹ ਵਹੀਕਲਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਰੇਲਵੇ ਵਿਭਾਗ ਵਲੋਂ 4 ਦਿਨਾਂ ਲਈ ਗੋਨਿਆਣਾ-ਬਰਕੰਦੀ ਸੜਕ ਵਾਲਾ ਰੇਲਵੇ ਫਾਟਕ ਕੀਤਾ ਬੰਦ
ਅਜੀਤ ਡੈਸਕ
22-06-2026