ਕੋਟਫੱਤਾ, 24 ਜੂਨ (ਰਣਜੀਤ ਸਿੰਘ ਬੁੱਟਰ)-66 ਕੇ ਵੀ ਗਰਿੱਡ ਕੋਟਸ਼ਮੀਰ ਤੋਂ ਚੱਲਣ ਵਾਲੀ ਬਿਜਲੀ ਸਪਲਾਈ ਵੀ ਸੀ ਬੀ ਬ੍ਰੈਕਰ ਇੰਨਸਟਾਲ ਕਾਰਨ 25 ਜੂਨ ਨੂੰ ਦੁਪਹਿਰ 12 ਵਜੇ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਿਵੀਜ਼ਨ ਕੋਟਸ਼ਮੀਰ ਦੇ ਐਸ.ਡੀ.ਓ. ਇੰਜੀਨੀਅਰ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਚਹਿਲ ਸਪਿੰਨਟੈਕਸ ਕੋਟਸ਼ਮੀਰ, ਬਠਿੰਡਾ ਰੋਡ, ਆਂਸਲ ਮਿੱਤਲ, ਟਿੱਲਾ ਏ.ਪੀ. ਫੀਡਰ ਅਤੇ ਗਹਿਰੀ ਦੇਵੀ ਨਗਰ ਏ.ਪੀ. ਫੀਡਰਾਂ ਨਾਲ ਸਬੰਧਿਤ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਲੋਕਲ ਕੋਟਸ਼ਮੀਰ ਏਰੀਏ ਦੀ ਬਿਜਲੀ ਸਪਲਾਈ ਆਮ ਵਾਂਗ ਚੱਲਦੀ ਰਹੇਗੀ।