ਰਾਮਾਂ ਮੰਡੀ, 27 ਜੂਨ (ਤਰਸੇਮ ਸਿੰਗਲਾ)- ਨਗਰ ਕੌਂਸਲ ਚੋਣਾਂ ਵਿਚ ਰਾਮਾਂ ਮੰਡੀ ਦੇ 15 ਵਾਰਡਾਂ ਵਿਚੋਂ 13 ਵਾਰਡਾਂ ਵਿਚ ਆਮ ਪਾਰਟੀ ਦੇ ਕੌਂਸਲਰ ਜਿਤਾਉਣ ਦੀ ਖ਼ੁਸ਼ੀ ਵਿਚ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਖ਼ੁਦ ਵਾਰਡਾਂ ਵਿਚ ਜਾ ਕੇ ਲੋਕ ਮਿਲਣੀ ਪ੍ਰੋਗਰਾਮ ਆਯੋਜਿਤ ਕਰਕੇ ਲੋਕਾਂ ਦਾ ਧੰਨਵਾਦ ਕਰ ਰਹੇ ਹਨ। ਅੱਜ ਵਾਰਡ ਨੰਬਰ 14 ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਪ੍ਰੋਫੈਸਰ ਬਲਜਿੰਦਰ ਕੌਰ ਦਾ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਰੁਚਿਕਾ ਗੋਇਲ ਪਤਨੀ ਬੰਟੀ ਗਰਗ ਨੂੰ ਕੌਂਸਲਰ ਜਿਤਾਉਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਵਾਰਡ ਦੇ ਲੋਕਾਂ ਨੇ ਰੁਚਿਕਾ ਗੋਇਲ ਨੂੰ ਕੌਂਸਲਰ ਜਿਤਾਇਆ ਸੀ, ਸਰਕਾਰ ਨੇ ਵੀ ਪ੍ਰਧਾਨ ਬਣਾ ਕੇ ਵਾਰਡ ਦੇ ਲੋਕਾਂ ਦਾ ਹੀ ਨਹੀਂ ਪੂਰੀ ਮੰਡੀ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਲੋਕਾਂ ਨਾਲ ਵੋਟਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਲੋਕ-ਹਿਤ ਸਹੂਲਤਾਂ ਨੂੰ ਦੇਖਦਿਆਂ 2027 ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ। ਪ੍ਰੋਫੈਸਰ ਬਲਜਿੰਦਰ ਕੌਰ ਤੋਂ ਇਲਾਵਾ ਸ੍ਰੀਮਤੀ ਰੁਚਿਕਾ ਗੋਇਲ ਪ੍ਰਧਾਨ ਨਗਰ ਕੌਂਸਲ, ਬੰਟੀ ਗਰਗ ਸਮਾਜਸੇਵੀ, ਨਰਿੰਦਰ ਕੁਮਾਰ ਗੋਇਲ ਪ੍ਰਧਾਨ ਆਇਲ ਮਿਲਜ ਐਸੋਸੀਏਸ਼ਨ ਪੰਜਾਬ ਅਤੇ ਵਪਾਰ ਮੰਡਲ ਰਾਮਾਂ, ਡਾਕਟਰ ਸੋਹਨ ਲਾਲ ਕਲਿਆਣੀ ਨੇ ਵੀ ਵਾਰਡ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ 2027 ਵਿਚ ਵੀ ਲੋਕਾਂ ਵਲੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦਾ ਐਲਾਨ ਕੀਤਾ। ਇਸ ਮੌਕੇ ਵਾਰਡ ਦੇ ਲੋਕਾਂ ਤੋਂ ਇਲਾਵਾ ਨਗਰ ਕੌਂਸਲ ਦੇ ਵਿਜੇਪਾਲ ਸੀਨੀਅਰ ਮੀਤ ਪ੍ਰਧਾਨ, ਸੁਖਵੰਤ ਸਿੰਘ ਕਾਲਾ ਕੌਂਸਲਰ, ਨਰਿੰਦਰ ਗੋਇਲ, ਪ੍ਰਵੀਨ ਕੁਮਾਰ ਪੱਕਾ, ਨੀਰੂ ਬਾਂਸਲ ਕੌਂਸਲਰ, ਗੋਲਡੀ ਬਾਂਸਲ, ਨਰੇਸ਼ ਕੁਮਾਰ ਠੂਨੀਆ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ, ਮੁਰਾਰੀ ਲਾਲ ਪੈਸੀਆ, ਗੁਰਪਿੰਦਰ ਸਹਾਰਣ, ਸੰਜੀਵ ਕੁਮਾਰ ਪੱਪੂ ਸਾਬਕਾ ਕੌਂਸਲਰ, ਲਖਵਿੰਦਰ ਸਿੰਘ ਲੱਖੀ ਟਰਾਂਸਪੋਰਟਰ, ਐਡਵੋਕੇਟ ਕਮਲ ਗੋਇਲ, ਜੈਪਾਲ ਬਖਤੂ, ਕਪਿਲ ਚਲਾਣਾ, ਘੋਪਾ ਜੈਨ, ਸੁਭਾਸ਼ ਸ਼ਰਮਾ, ਬਾਬੂ ਸੋਨੀ, ਜਗਦੀਸ਼ ਸ਼ਰਮਾ, ਗੋਰੂ ਜੈਨ, ਗੌਰਵ, ਸੌਰਵ, ਨਿਰਮਲ ਸਿੰਘ ਮੇਘਵਾਲ ਸਰਪੰਚ ਸੇਖੂ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਵਾਰਡ ਦੇ ਲੋਕਾਂ ਨੇ ਸਮੱਸਿਆਵਾਂ ਨੂੰ ਲੈ ਕੇ ਵਿਧਾਇਕਾ ਨੂੰ ਇਕ ਮੰਗ ਪੱਤਰ ਵੀ ਸੌਂਪਿਆ।