02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬੱਸ ਅੱਡੇ ਦੀ ਨਰਕਮਈ ਹਾਲਤ ਸੁਧਾਰਨ ਵੱਲ ਪ੍ਰਸ਼ਾਸਨ ਦੇਵੇ ਧਿਆਨ ਨਹੀਂ 10 ਤੋਂ ਆਰੰਭਾਂਗੇ ਸੰਘਰਸ਼- ਕ੍ਰਿਸ਼ਨ ਭਾਗੀਵਾਂਦਰ

Ad Position 21
No active advertisement
ਅਜੀਤ ਡੈਸਕ 04-07-2026
ਤਲਵੰਡੀ ਸਾਬੋ, 3 ਜੁਲਾਈ (ਰਣਜੀਤ ਸਿੰਘ ਰਾਜੂ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਬੱਸ ਅੱਡੇ ਦੀ ਨਰਕਮਈ ਹਾਲਤ ਸਬੰਧੀ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਵਲੋਂ ਸਰਗਰਮ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਅਗਰ ਬੱਸ ਅੱਡੇ ਦੀ ਦਸ਼ਾ ਸੁਧਾਰਨ ਲਈ ਤੁਰੰਤ ਕੋਈ ਠੋਸ ਕਦਮ ਨਾ ਉਠਾਇਆ ਗਿਆ ਤਾਂ ਫਿਰ 10 ਜੁਲਾਈ ਤੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।ਪ੍ਰੈੱਸ ਨੂੰ ਜਾਰੀ ਬਿਆਨ ‘ਚ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕਿਹਾ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਸਰਕਾਰ ਇਤਿਹਾਸਿਕ ਨਗਰ ਤਲਵੰਡੀ ਸਾਬੋ ਨੂੰ ‘ਪਵਿੱਤਰ ਸ਼ਹਿਰ’ ਕਰਾਰ ਦੇ ਕੇ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਦਰਸਾਉਣਾ ਚਾਹੁੰਦੀ ਹੈ ਜਦੋਂਕਿ ਦੂਜੇ ਪਾਸੇ ਹਾਲਾਤ ਇਹ ਨੇ ਕਿ ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਜਿਹੜੇ ਸ਼ਰਧਾਲੂਆਂ ਰੇਲਗੱਡੀਆਂ ਰਾਹੀਂ ਬਠਿੰਡੇ ਪਹੁੰਚ ਕੇ ਉੱਥੋਂ ਬੱਸਾਂ ਰਾਹੀਂ ਉਕਤ ਨਗਰ ਦੇ ਬੱਸ ਅੱਡੇ ‘ਚ ਉੱਤਰਦੇ ਹਨ ਉਸ ਅੱਡੇ ਦੀ ਹਾਲਤ ਇੰਨੀ ਮਾੜੀ ਹੈ ਕਿ ਦੂਰ ਦੁਰਾਡਿਉਂ ਆਉਣ ਵਾਲੇ ਸ਼ਰਧਾਲੂਆਂ ਲਈ ਇੱਥੇ ਪਹੁੰਚਣਾ ਮਾੜਾ ਅਨੁਭਵ ਹੋ ਨਿੱਬੜਦਾ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡੇ ਦੇ ਪਹਿਲਾਂ ਹੀ ਹਾਲਾਤ ਬੜੇ ਨਰਕਮਈ ਬਣੇ ਹੋਏ ਹਨ ਤੇ ਹੁਣ ਮੀਂਹ ਕਾਰਨ ਬੱਸ ਅੱਡਾ ਛੱਪੜ ਦਾ ਰੂਪ ਧਾਰ ਚੁੱਕੇੈ ਜਿਸ ਕਾਰਣ ਸ਼ਰਧਾਲੂਆਂ ਲਈ ਹੋਰ ਵੀ ਮੁਸ਼ਕਿਲ ਬਣ ਗਈ ਹੈ।ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬੱਸ ਅੱਡੇ ਦੀ ਹਾਲਤ ਸੁਧਾਰਨ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਹੈ ਅਤੇ ਜੇਕਰ 10 ਜੁਲਾਈ ਤੱਕ ਪ੍ਰਸ਼ਾਸਨ ਨੇ ਬੱਸ ਅੱਡੇ ਦੀ ਦਸ਼ਾ ਸੁਧਾਰਨ ਲਈ ਕੰਮ ਸ਼ੁਰੂ ਨਾ ਕੀਤਾ ਤਾਂ ਫਿਰ ਲੋਕਾਂ ਦੇ ਸਹਿਯੋਗ ਨਾਲ ਬੱਸ ਅੱਡੇ ਦੇ ਗੇਟ ਨੂੰ ਜਿੰਦਰਾ ਮਾਰ ਕੇ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਧਰਮ ਪਰਿਵਰਤਨ ਅਤੇ ਨਸ਼ਿਆਂ ਵਿਰੁੱਧ ਅੱਜ ਮਾਨਸਾ ਵਿਚ ਵਿਸ਼ਾਲ ਮਾਰਚ ਅਗਲੀ ਖ਼ਬਰ ਥਰਮਲ ਪਲਾਂਟ ਕਰਮਚਾਰੀ ਸੰਘ ਵਲੋਂ ਪਾਵਰਕਾਮ ਦੇ ਡਿਪਟੀ ਆਈ.ਆਰ. ਮੈਨੇਜਰ ਨਾਲ ਮੁਲਾਕਾਤ
Ad Position 24
No active advertisement