ਰਾਮਾਂ ਮੰਡੀ, 26 ਜੁਲਾਈ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)-ਐੱਚ ਪੀ ਸੀ ਐੱਲ-ਮਿੱਤਲ ਐਨਰਜੀ ਲਿਮਟਿਡ ਨੇ ਆਪਣਾ 19ਵਾਂ ਸਥਾਪਨਾ ਦਿਵਸ ਸੇਵਾ, ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਸੰਕਲਪ ਨਾਲ ਮਨਾਇਆ ਅਤੇ ਕੇਕ ਕੱਟਿਆ। ਇਸ ਮੌਕੇ ਕੰਪਨੀ ਦੇ ਸਾਰੇ ਕਾਰੋਬਾਰੀ ਸਥਾਨਾਂ ’ਤੇ ਸੀਨੀਅਰ ਪ੍ਰਬੰਧਕ ਦੀ ਮੌਜੂਦਗੀ ਵਿਚ ਕਰਮਚਾਰੀਆਂ ਨੇ ਸੁਰੱਖਿਆ, ਨੈਤਿਕਤਾ, ਨਵੀਨਤਾ ਅਤੇ ਉਤਕ੍ਰਿਸ਼ਟਤਾ ਲਈ ਸਹੁੰ ਚੁੱਕੀ। ਸਥਾਪਨਾ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ 236 ਯੂਨਿਟ ਰਿਕਾਰਡ ਖੂਨਦਾਨ ਕੀਤਾ। ਸਿਹਤ ਵਿਭਾਗ ਦੇ ਬਲੱਡ ਬੈਂਕ ਦੀ ਟੀਮ ਨੇ ਮੈਡੀਕਲ ਮਾਪਦੰਡਾਂ ਅਨੁਸਾਰ ਖੂਨ ਇਕੱਠਾ ਕੀਤਾ ਅਤੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਭੇਂਟ ਕੀਤੇ। ਇਸ ਮੌਕੇ ਐਚ ਐਮ ਈ ਐਲ ਦੇ ਮੁੱਖ ਸੰਚਾਲਕ ਅਧਿਕਾਰੀ ਐਮ. ਬੀ. ਗੋਹਿਲ, ਮੀਤ ਪ੍ਰਧਾਨ ਅਰੁਣ ਭਾਰਦਵਾਜ ਅਤੇ ਮੁੱਖ ਮੈਡੀਕਲ ਅਧਿਕਾਰੀ ਡਾ: ਪ੍ਰਵੀਨ ਮੁਦਗਲ ਨੇ ਖੂਨਦਾਨੀਆਂ ਦਾ ਹੌਂਸਲਾ ਵਧਾਇਆ। ਸ਼੍ਰੀ ਗੋਹਿਲ ਨੇ ਕਿਹਾ ਕਿ ਐਚ ਐਮ ਈਅ ੈਲ ਦੀ ਤਾਕਤ ਇਸ ਦੇ ਸਮਰਪਿਤ ਕਰਮਚਾਰੀ ਹਨ, ਜੋ ਉਦਯੋਗਿਕ ਉਤਕ੍ਰਿਸ਼ਟਤਾ ਦੇ ਨਾਲ-ਨਾਲ ਸਮਾਜ ਸੇਵਾ ਲਈ ਵੀ ਵਚਨਬੱਧ ਹਨ। ਉਨ੍ਹਾਂ ਖੂਨਦਾਨ ਨੂੰ ਮਹਾਨ ਮਨੁੱਖੀ ਸੇਵਾ ਦੱਸਦਿਆਂ ਹਰ ਤੰਦਰੁਸਤ ਵਿਅਕਤੀ ਨੂੰ ਨਿਯਮਿਤ ਖ਼ੂਨਦਾਨ ਕਰਨ ਦੀ ਅਪੀਲ ਕੀਤੀ। ਸਮਾਗਮ ਦੌਰਾਨ ਐਚ ਐਮ ਈ ਐਲ ਪ੍ਰਬੰਧਕ ਨੇ ਖ਼ੂਨਦਾਨੀਆਂ, ਡਾਕਟਰਾਂ, ਸਿਹਤ ਵਿਭਾਗ ਦੀ ਟੀਮ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।
ਐੱਚ ਐੱਮ ਈ ਐੱਲ ਨੇ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਸੰਕਲਪ ਨਾਲ ਮਨਾਇਆ 19ਵਾਂ ਸਥਾਪਨਾ ਦਿਵਸ
ਅਜੀਤ ਡੈਸਕ
27-07-2026