14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਘਰੇਲੂ ਨੌਕਰ ਵਲੋਂ ਸੋਨੇ ਦੇ ਗਹਿਣਿਆਂ ਦੀ ਚੋਰੀ, ਪਤੀ-ਪਤਨੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 04-04-2026
ਖੰਨਾ, 3 ਅਪ੍ਰੈਲ (ਪੱਤਰ ਪ੍ਰੇਰਕ)-ਖੰਨਾ ਦੇ ਇਕ ਵਪਾਰੀ ਦੇ ਘਰ ਵਿਚ ਘਰੇਲੂ ਨੌਕਰ ਵਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਸੰਬੰਧੀ 31 ਮਾਰਚ ਨੂੰ ਪਰਿਵਾਰ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ | ਡੀ. ਐੱਸ. ਪੀ. ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਕਥਿਤ ਦੋਸ਼ੀ ਨੌਕਰ 2021 ਤੋਂ ਘਰ ਵਿਚ ਕੰਮ ਕਰ ਰਿਹਾ ਸੀ ਅਤੇ ਉਸ ਦੀ ਪਤਨੀ ਵੀ ਉਸ ਦੇ ਨਾਲ ਘਰੇਲੂ ਕੰਮ ਕਰਦੀ ਸੀ | ਦੋਵੇਂ ਪਤੀ-ਪਤਨੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਹੌਲੀ-ਹੌਲੀ ਕਰ ਕੇ ਘਰ ਵਿਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ | ਪਰਿਵਾਰ ਨੂੰ ਸ਼ੱਕ ਹੋਣ 'ਤੇ ਮਾਮਲਾ ਪੁਲਿਸ ਕੋਲ ਪਹੁੰਚਿਆ | ਪੁਲਿਸ ਵਲੋਂ ਕੀਤੀ ਜਾਂਚ ਦੌਰਾਨ ਕਥਿਤ ਦੋਸ਼ੀਆਂ ਨੇ ਚੋਰੀ ਕਰਨ ਦੀ ਗੱਲ ਕਬੂਲ ਕਰ ਲਈ | ਪੁਲਿਸ ਨੇ ਦੱਸਿਆ ਕਿ ਕਰੀਬ 16 ਸੋਨੇ ਦੀਆਂ ਆਈਟਮਾਂ ਚੋਰੀ ਕੀਤੀਆਂ ਗਈਆਂ ਸਨ, ਕਰੀਬ ਪੰਜ ਤੋਲੇ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਗਏ ਹਨ | ਜਦਕਿ ਬਾਕੀ ਸਮਾਨ ਦੋਸ਼ੀਆਂ ਵਲੋਂ ਵੱਖ-ਵੱਖ ਥਾਵਾਂ 'ਤੇ ਵੇਚਿਆ ਗਿਆ ਹੈ | ਪੁਲਿਸ ਅਨੁਸਾਰ ਕਥਿਤ ਦੋਸ਼ੀ ਪਹਿਲਾਂ ਵੀ ਗੋਬਿੰਦਗੜ੍ਹ ਵਿਚ ਚੋਰੀ ਦੇ ਕੇਸ ਵਿਚ ਜੇਲ ਕੱਟ ਚੁੱਕਾ ਹੈ | ਇਹ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਪਤੀ-ਪਤਨੀ ਮਿਲ ਕੇ ਚੋਰੀਆਂ ਕਰਦੇ ਸਨ ਅਤੇ ਘਰ ਦੇ ਭਰੋਸੇ ਦਾ ਫ਼ਾਇਦਾ ਚੁੱਕਦੇ ਰਹੇ | ਮਾਮਲੇ ਸਬੰਧੀ ਪੁਲਿਸ ਨੇ ਬੀ. ਐਨ. ਐੱਸ. ਦੀਆਂ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਅਤੇ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਮਲੌਦ ਪ੍ਰਬੰਧਕੀ ਚੋਣ ਵਿਚ ਆਪ ਤੇ ਕਾਂਗਰਸ ਵਲੋਂ ਰਲ ਕੇ ਖੇਡੇ ਸਿਆਸੀ ਮੈਚ ਨਾਲ ਬਿੱਲੀ ਥੈਲਿਓਾ ਬਾਹਰ ਆਈ-ਗਰ... ਅਗਲੀ ਖ਼ਬਰ ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਲਗਾਇਆ ਧਰਨਾ
Ad Position 24