14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਲਗਾਇਆ ਧਰਨਾ

Ad Position 21
No active advertisement
ਅਜੀਤ ਡੈਸਕ 04-04-2026
ਮਾਛੀਵਾੜਾ ਸਾਹਿਬ, 3 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਗੈਸ ਦੀ ਕਮੀ ਨੂੰ ਲੈ ਕੇ ਲੋਕਾਂ ਵਿਚ ਹਫ਼ੜਾ-ਦਫ਼ੜੀ ਮਚੀ ਹੋਈ ਹੈ ਜੋ ਸਵੇਰ ਤੋਂ ਏਜੰਸੀ ਦੇ ਬਾਹਰ ਲੰਬੀਆਂ ਲਾਈਨਾਂ ਵਿਚ ਲੱਗ ਜਾਂਦੇ ਹਨ | ਅੱਜ ਸਵੇਰੇ ਸੈਂਕੜੇ ਦੀ ਗਿਣਤੀ 'ਚ ਲੋਕ ਸਿਲੰਡਰ ਲੈਣ ਲਈ ਮਾਛੀਵਾੜਾ ਵਿਖੇ ਏਜੰਸੀ ਅੱਗੇ ਇਕੱਠੇ ਹੋ ਗਹੇ ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਕਿਹਾ ਗਿਆ ਕਿ ਸਪਲਾਈ ਵਾਲੀ ਗੱਡੀ 2 ਵਜੇ ਦੇ ਕਰੀਬ ਆਵੇਗੀ | ਅੱਜ ਗੁੱਡ ਫਰਾਇਡੇ ਦੀ ਸਰਕਾਰੀ ਛੁੱਟੀ ਹੋਣ ਕਾਰਨ ਸਪਲਾਈ ਵਾਲੀ ਗੱਡੀ ਨਾ ਪੁੱਜੀ ਜਿਸ ਕਾਰਨ ਭੜਕੇ ਲੋਕਾਂ ਨੇ ਸੜਕ 'ਤੇ ਚੱਕਾ ਜਾਮ ਕਰ ਦਿੱਤਾ | ਇਸ ਮੌਕੇ ਕਾਮਰੇਡ ਜਗਦੀਸ਼ ਰਾਏ ਬੌਬੀ ਨੇ ਕਿਹਾ ਕਿ ਗੈਸ ਦੀ ਸਪਲਾਈ ਨਿਯਮਾਂ ਅਨੁਸਾਰ ਹਰੇਕ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ ਅਤੇ ਉਹ ਖ਼ੁਰਾਕ ਸਪਲਾਈ ਵਿਭਾਗ ਤੋਂ ਮੰਗ ਕਰਦੇ ਹਨ ਕਿ ਪ੍ਰਸ਼ਾਸਨ ਦੇ ਦਾਅਵਿਆਂ ਮੁਤਾਬਿਕ ਸਪਲਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ | ਗੈਸ ਸਿਲੰਡਰ ਲੈਣ ਆਏ ਲੋਕਾਂ ਨੇ ਕਿਹਾ ਕਿ ਉਹ ਸਵੇਰੇ 6 ਵਜੇ ਤੋਂ ਆ ਕੇ ਕਤਾਰਾਂ ਵਿਚ ਲੱਗੇ ਹੋਏ ਹਨ ਅਤੇ ਆਪਣੀਆਂ ਦੁਕਾਨਾਂ ਤੇ ਹੋਰ ਕੰਮਕਾਰ ਛੱਡ ਕੇ ਇੱਥੇ ਆਏ ਹਨ | ਲੋਕਾਂ ਦਾ ਕਹਿਣਾ ਸੀ ਕਿ ਜੇਕਰ ਅੱਜ ਸਿਲੰਡਰ ਨਹੀਂ ਮਿਲਣੇ ਸਨ ਤਾਂ ਉਨ੍ਹਾਂ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਤਾਰਾਂ ਵਿਚ ਕਿਉਂ ਖੜਾ ਕੇ ਰੱਖਿਆ | ਮੌਕੇ 'ਤੇ ਖ਼ੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਯਾਦਵਿੰਦਰ ਸਿੰਘ ਪੁੱਜੇ ਜਿਨ੍ਹਾਂ ਲੋਕਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਵਿਭਾਗ ਆਪਣੀ ਨਿਗਰਾਨੀ ਹੇਠ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਏਗਾ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਭਲਕੇ 2 ਜਾਂ 3 ਗੱਡੀਆਂ ਮੰਗਵਾ ਕੇ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ | ਏਜੰਸੀ ਮਾਲਕ ਗਗਨਦੀਪ ਸਿੰਘ ਨੇ ਕਿਹਾ ਕਿ ਇਰਾਨ-ਇਜ਼ਰਾਇਲ ਜੰਗ ਕਾਰਨ ਲੋਕਾਂ ਨੂੰ ਗੈਸ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ ਜਿਸ ਕਾਰਨ ਕੁੱਝ ਲੋਕ ਜਿਨ੍ਹਾਂ ਦੇ ਘਰ ਵਿਚ 2-2 ਕਾਪੀਆਂ ਬਣੀਆਂ ਹਨ ਜੋ ਪਹਿਲਾਂ ਕਦੇ ਸਿਲੰਡਰ ਨਹੀਂ ਲੈਂਦੇ ਹਨ ਉਹ ਵੀ ਕਤਾਰਾਂ ਵਿਚ ਲੱਗ ਕੇ ਸਿਲੰਡਰ ਲੈ ਰਹੇ ਹਨ | ਉਨ੍ਹਾਂ ਦੱਸਿਆ ਕਿ ਰੋਜ਼ਾਨਾ 300 ਦੇ ਕਰੀਬ ਸਿਲੰਡਰਾਂ ਦੀ ਸਪਲਾਈ ਆ ਰਹੀ ਹੈ ਜਦਕਿ ਇਸ ਸਮੇਂ ਉਨ੍ਹਾਂ ਕੋਲ ਬੁਕਿੰਗ 3200 ਹੈ ਜਿਸ ਕਾਰਨ ਮੁਸ਼ਕਿਲ ਆ ਰਹੀ ਹੈ | ਉਨ੍ਹਾਂ ਕਿਹਾ ਕਿ ਪਿੱਛੋਂ ਗੈਸ ਸਪਲਾਈ ਵਧਾ ਕੇ ਲੋਕਾਂ ਦੀ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਘਰੇਲੂ ਨੌਕਰ ਵਲੋਂ ਸੋਨੇ ਦੇ ਗਹਿਣਿਆਂ ਦੀ ਚੋਰੀ, ਪਤੀ-ਪਤਨੀ ਗਿ੍ਫ਼ਤਾਰ ਅਗਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਅਤੇ ਸੌਂਦ ਵਲੋਂ ਕੂੰਮਕਲਾਂ ਬਲਾਕ ਦੇ ਬੀ. ਡੀ. ਪੀ. ਓ. ਦਫਤਰ ਦਾ ਉਦਘਾਟਨ
Ad Position 24