28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਦਸਮੇਸ਼ ਅਥਲੈਟਿਕਸ ਅਕੈਡਮੀ ਰਾਏਕੋਟ ਦੇ ਹੋਣਹਾਰ ਅਥਲੀਟ ਨੇ ਹੈਮਰ ਥ੍ਰੋ ਮੁਕਾਬਲਿਆਂ 'ਚ ਸੋਨ ਤਗਮਾ ਜਿੱਤਿਆ

Ad Position 21
No active advertisement
ਅਜੀਤ ਡੈਸਕ 10-04-2026
ਰਾਏਕੋਟ, 9 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਅਥਲੈਟਿਕਸ ਫੈੱਡਰੇਸ਼ਨ ਆਫ਼ ਇੰਡੀਆ ਵਲੋਂ 5 ਅਪ੍ਰੈਲ ਨੂੰ ਕਰਵਾਈ ਨੈਸ਼ਨਲ ਸੀਰੀਜ਼-2 ਵਿਚ ਦਸਮੇਸ਼ ਅਥਲੈਟਿਕਸ ਅਕੈਡਮੀ ਰਾਏਕੋਟ ਦੇ ਹੋਣਹਾਰ ਐਥਲੀਟ ਨੇ ਹੈਮਰ ਥ੍ਰੋ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਸੋਨ ਤਗਮਾ ਜਿੱਤਿਆ | ਅੱਜ ਦਸਮੇਸ਼ ਅਥਲੈਟਿਕਸ ਟੂਰਨਾਮੈਂਟ ਕਮੇਟੀ ਵਲੋਂ ਨੈਸ਼ਨਲ ਚੈਂਪੀਅਨ ਐਥਲੀਟ ਮਨਜੋਤ ਸਿੰਘ ਦਾ ਸ਼ਾਨਦਾਰ ਸਵਾਗਤ ਕਰਕੇ ਫੁੱਲਾਂ ਦੇ ਹਾਰ ਪਹਿਨਾਏ | ਇਸ ਮੌਕੇ ਦਸ਼ਮੇਸ਼ ਅਥਲੈਟਿਕਸ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੁਦਾਗਰ ਸਿੰਘ (ਅਥਲੈਟਿਕ ਕੋਚ) ਨੇ ਦੱਸਿਆ ਕਿ ਦੇ ਐਥਲੀਟ ਮਨਜੋਤ ਸਿੰਘ ਨੇ ਨੈਸ਼ਨਲ ਸੀਰੀਜ਼-2 ਟੂਰਨਾਮੈਂਟ ਵਿਚ ਭਾਗ ਲੈਂਦਿਆਂ ਹੈਮਰ ਥ੍ਰੋ ਈਵੈਂਟ ਅੰਡਰ-20 ਵਿਚ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ 60.15 ਮੀਟਰ ਹੈਮਰ ਥ੍ਰੋ ਕਰਕੇ ਸੋਨ ਤਗਮਾ ਜਿੱਤ ਕੇ ਆਪਣੀ ਝੋਲੀ ਪਾਇਆ ਹੈ | ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸੋਨ ਤਗਮਾ ਜੇਤੂ ਮਨਜੋਤ ਸਿੰਘ ਦੀ 24 ਤੋਂ 26 ਅਪ੍ਰੈਲ ਤੱਕ ਬੰਗਲੌਰ (ਕਰਨਾਟਕਾ) ਵਿਖੇ ਹੋ ਰਹੇ ਅਥਲੈਟਿਕਸ ਫੈੱਡਰੇਸ਼ਨ ਕੱਪ ਲਈ ਚੋਣ ਹੋਈ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਫੈੱਡਰੇਸ਼ਨ ਕੱਪ ਖੇਡਣ ਤੋਂ ਬਾਅਦ ਮਨਜੋਤ ਸਿੰਘ ਹਾਂਗਕਾਂਗ ਵਿਖੇ ਹੋਣ ਵਾਲੀ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਲਈ ਆਪਣਾ ਕੁਆਲੀਫਾਈ ਕਰਨ ਵਿੱਚ ਕਾਮਯਾਬ ਹੋਵੇਗਾ, ਜਿੱਥੇ ਉਹ ਭਾਰਤ ਦੇਸ਼ ਵਲੋਂ ਪ੍ਰਤੀਨਿਧਤਾ ਕਰੇਗਾ | ਇਸ ਸਮੇਂ ਖ਼ਜ਼ਾਨਚੀ ਭਾਰਤ ਭੂਸ਼ਣ, ਸੈਕਟਰੀ ਰਾਜਾ ਸਿੰਘ ਗਰੇਵਾਲ, ਮੈਂਬਰ ਨਰਿੰਦਰ ਸਿੰਘ ਫੌਜੀ, ਕੋਚ ਗੁਰਪ੍ਰੀਤ ਸਿੰਘ ਮੱਲ੍ਹੀ, ਬਲਵਿੰਦਰ ਸਿੰਘ, ਮੈਡਮ ਜਤਿੰਦਰ ਕੌਰ ਸਮੇਤ ਅਥਲੈਟਿਕਸ ਸੈਂਟਰ ਦੇ ਸਾਰੇ ਐਥਲੀਟ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸੰਗਤ ਸਿੰਘ ਚੈਰੀਟੇਬਲ ਟਰੱਸਟ ਆਂਡਲੂ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਸਫ਼ਾਈ ਸੇਵਕਾਂ ਨੇ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਦੇ ਗ੍ਰਹਿ ਵਿਖੇ ਪਹੁੰਚ ਕੇ ਮੰਗਾਂ ਰੱਖੀਆਂ
Ad Position 24