ਖੰਨਾ, 20 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੁਲਿਸ ਜ਼ਿਲ੍ਹਾ ਖੰਨਾ ਦੇ ਪੈਨਸ਼ਨਰ ਸਾਥੀਆਂ ਦੀ ਮੀਟਿੰਗ ਭੰਡਾਰੀ ਪਾਰਕ ਨਗਰ ਕੌਂਸਲ ਖੰਨਾ ਵਿਖੇ ਬਲਬੀਰ ਚੰਦ ਦੀ ਅਗਵਾਈ ਹੇਠ ਹੋਈ | ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਪੇ ਕਮਿਸ਼ਨ ਰਿਪੋਰਟ ਅਤੇ ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਜੋ ਕਿ 16 ਫ਼ੀਸਦੀ ਦੇਣ ਹਿਤ ਮਾਨਯੋਗ ਹਾਈਕੋਰਟ ਵਲੋਂ 30 ਜੂਨ 2026 ਤੱਕ ਦੇਣ ਦੇ ਅੰਤਰਿਮ ਹੁਕਮ ਜਾਰੀ ਕੀਤੇ ਗਏ | ਪੈਨਸ਼ਨਰਾਂ ਨੇ ਬਹੁਤ ਬੜੀ ਰਾਹਤ ਮਹਿਸੂਸ ਕੀਤੀ ਹੈ | ਸਰਕਾਰ ਨੂੰ ਅਪੀਲ ਕੀਤੀ ਗਈ ਗੱਲਬਾਤ ਰਾਹੀਂ ਮੰਗਾਂ ਦਾ ਨਿਪਟਾਰਾ ਕਰੇ | ਇਸ ਮੌਕੇ ਮੀਟਿੰਗ 'ਚ ਭੁਪਿੰਦਰ ਸਿੰਘ, ਅਸ਼ੋਕ ਕੁਮਾਰ, ਚਰਨ ਸਿੰਘ ਭੱਟੀ ਰਹੌਣ, ਰਣਜੀਤ ਸਿੰਘ, ਗੁਰਮੇਲ ਸਿੰਘ ਕੈਸ਼ੀਅਰ, ਨਿਰਮਲ ਸਿੰਘ, ਅਨਿਲ ਕੁਮਾਰ, ਅਜੀਤ ਸਿੰਘ, ਜਸਪਾਲ ਸਿੰਘ, ਪਲਵਿੰਦਰ ਸਿੰਘ, ਲਾਭ ਸਿੰਘ, ਰਣਧੀਰ ਸਿੰਘ, ਦਲਜੀਤ ਕੁਮਾਰ ਜਨਰਲ ਸਕੱਤਰ, ਬਲਬੀਰ ਚੰਦ ਪ੍ਰਧਾਨ ਆਦਿ ਮੈਂਬਰ ਹਾਜ਼ਰ ਹੋਏ |