ਜੌੜੇਪੁਲ ਜਰਗ, 23 ਅਪ੍ਰੈਲ (ਪਾਲਾ ਰਾਜੇਵਾਲੀਆ)-ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੀ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ | ਕਿਉਂਕਿ ਦੋਨੋਂ ਹੀ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ | ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ | ਕੁੱਟਿਆ ਜਾ ਰਿਹਾ | ਪੰਜਾਬ ਦੀ ਅੰਦਰ ਲੁੱਟਮਾਰ ਦੀਆਂ ਵਾਰਦਾਤਾਂ ਦੇ ਗੈਂਗਸਟਰ ਵਾਰ ਡਰੱਗ ਦਾ ਸ਼ਰੇਆਮ, ਕਤਲੋਗਾਰਤ ਕਾਨੂੰਨ ਨਾਂ ਦੀ ਕੋਈ ਚੀਜ਼ ਨਾ ਹੋਣਾ | ਇਹ ਦੋਨਾਂ ਪਾਰਟੀਆਂ ਦੀ ਦੇਣ ਹੈ | ਹੁਣ ਲੋਕ ਮਹਿਸੂਸ ਕਰਦੇ ਨੇ ਪੰਜਾਬ ਦੇ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ | ਜਿੱਥੇ ਵੀ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਾਂਦੇ ਹਨ | ਜਿਸ ਹਲਕੇ ਵਿੱਚ ਰੈਲੀ ਰੱਖਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪ ਮੁਹਾਰੇ ਚੱਲ ਕੇ ਆਉਂਦੇ ਨੇ | ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਆਉਣ ਵਾਲੀ 2027 ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ | ਪੰਜਾਬ ਦਾ ਸਰਬਪੱਖੀ ਵਿਕਾਸ ਹੋਵੇਗਾ | ਪੰਜਾਬ ਉੱਨਤੀ ਦੀਆਂ ਲੀਹਾਂ ਤੇ ਤੁਰੇਗਾ ਪੰਜਾਬ ਦੀ ਹਰ ਵਰਗ ਦੇ ਲੋਕ ਸੁਖ ਦਾ ਸਾਹ ਲੈ ਕੇ ਸਕਣਗੇ | ਇਸ ਸਬੰਧ ਵਿੱਚ ਅੱਜ ਪਿੰਡ ਰੌਣੀ ਵਿਖੇ ਵਰਕਰਾਂ ਦੀ ਵੱਡੀ ਮੀਟਿੰਗ ਕੀਤੀ ਗਈ ਜਿਸ ਵਿੱਚ ਜਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਗੁਰਪ੍ਰੀਤ ਸਿੰਘ ਲਾਪਰਾਂ ਉਚੇਚੇ ਤੌਰ ਤੇ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਦੋਨੋਂ ਲੀਡਰਾਂ ਨੇ ਪੰਜਾਬ ਦੀ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਦੇ ਲਈ ਹਰ ਸੰਭਵ ਯਤਨ ਕਰੀਏ | ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਆਪਾਂ ਨੂੰ ਬੂਥ ਕਮੇਟੀਆਂ ਬਣਾ ਕੇ ਵੋਟ ਲਿਸਟ ਤੇ ਕੰਮ ਕਰਨਾ ਚਾਹੀਦਾ | ਹਰ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭੁਗਤੇ | ਇਸ ਨੂੰ ਯਕੀਨੀ ਬਣਾਉਣਾ ਚਾਹੀਦਾ ਤਾਂ ਕਿ ਪੰਜਾਬ ਦੇ ਹਰ ਮਸਲੇ ਦਾ ਹੱਲ ਕੀਤਾ ਜਾ ਸਕੇ | ਜਿਸ ਦਾ ਹੱਲ ਇੱਕੋ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ | ਇਸ ਮੌਕੇ ਤੇ ਜਗਦੀਪ ਸਿੰਘ ਲਹਿਲ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਅਤੇ ਸਰਦਾਰ ਹਰਮਿੰਦਰ ਸਿੰਘ ਜਰਗ ਸਾਬਕਾ ਸਰਪੰਚ ਯੂਐਸਏ ਨੇ ਦੋਨਾਂ ਨੇ ਵਰਕਰਾਂ ਨੂੰ ਸੰਬੋਧਿਤ ਕਰਦੇ ਇਹ ਵੀ ਗੱਲ ਆਖੀ ਆਓ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ | ਜਿਨ੍ਹਾਂ ਨੇ ਆਪਣੇ ਰਾਜ ਭਾਗ ਦੇ ਦੌਰਾਨ ਹਰ ਧਰਮ ਦੀ ਯਾਦਗਾਰਾਂ ਬਣਾਈਆਂ | ਸੜਕਾਂ ਦੇ ਜਾਲ ਵਿਥਾਏ, ਅੰਡਰਬਰਿਜ ਓਵਰ ਬਿ੍ਜ ਬਣੇ ਬਹੁਤ ਵੱਡੇ ਕਾਰਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਰਵਾਏ | ਹਰ ਵਰਗ ਦੇ ਲੋਕ ਸੁਖਦ ਸਾਹ ਲੈ ਸਕਣ ਇਸ ਲਈ ਅਕਾਲੀ ਸਰਕਾਰ ਦਾ ਬਣਾਉਣਾ ਅਤਿ ਜ਼ਰੂਰੀ ਹੈ | ਮੀਟਿੰਗ ਦੇ ਦੌਰਾਨ ਸਰਦਾਰ ਜਗਦੇਵ ਸਿੰਘ ਪ੍ਰਧਾਨ ਸਹਿਕਾਰੀ ਸਭਾ, ਗੁਰਮੇਲ ਸਿੰਘ ਜਰਗ, ਯਾਦਵਿੰਦਰ ਸਿੰਘ ਜਾਦੀ ਮੰਡੇਰ, ਸਰਬਜੀਤ ਸਿੰਘ ਲੱਕੀ ਯੂਥ ਆਗੂ, ਜਸਪ੍ਰੀਤ ਸਿੰਘ ਬੈਨੀਪਾਲ ਕਨੇਡਾ, ਜੱਥੇਦਾਰ ਬਲਜੀਤ ਸਿੰਘ, ਗੁਰਜੰਟ ਸਿੰਘ, ਧਰਮਿੰਦਰ ਸਿੰਘ, ਗੁਰਸੇਵ ਸਿੰਘ ਪੰਚ, ਇਸੂ ਮਹਿਤਾ, ਵਿੱਕੀ ਸਾਬਕਾ ਪੰਚ, ਤਰਲੋਚਨ ਸਿੰਘ ਫੌਜੀ, ਹਰਦੀਪ ਸਿੰਘ ਦੀਪੀ, ਜਸ ਬੈਨੀਪਾਲ, ਨੰਬਰਦਾਰ ਬਲਦੇਵ ਸਿੰਘ, ਗੁਰਦੀਪ ਸਿੰਘ ਬਿੱਟੂ ਪੰਚ, ਜਗਰੂਪ ਸਿੰਘ, ਅਤੇ ਹੋਰ ਵੱਡੀ ਗਿਣਤੀ ਦੇ ਵਿੱਚ ਵਰਕਰ ਮੌਜੂਦ ਸਨ |