29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਖੰਨਾ ਪੁਲਿਸ ਵਲੋਂ ਸਰਪੰਚ ਤੋਂ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਵਾਲੇ ਗਰੋਹ ਦੇ 5 ਮੈਂਬਰ ਗਿ੍ਫ਼ਤਾਰ- ਡਾ. ਦਰਪਣ ਆਹਲੂਵਾਲੀਆ

Ad Position 21
No active advertisement
ਅਜੀਤ ਡੈਸਕ 24-04-2026
ਖੰਨਾ, 23 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਖੰਨਾ ਪੁਲਿਸ ਨੇ ਅੱਜ ਇਕ ਸਰਪੰਚ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਦੇ ਗਿਰੋਹ ਦੇ 5 ਮੈਂਬਰ ਫੜਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਗੈਂਗਸਟਰਾਂ ਤੇ ਵਾਰ ਮੁਹਿੰਮ ਅਧੀਨ ਐਸ. ਪੀ. ਪਵਨਜੀਤ ਚੌਧਰੀ, ਡੀ. ਐਸ. ਪੀ ਮੋਹਿਤ ਕੁਮਾਰ ਸਿੰਗਲਾ, ਡੀ. ਅੇੈਸ. ਪੀ. ਪਿ੍ਤਪਾਲ ਸਿੰਘ ਉਪ ਕਪਤਾਨ ਪੁਲਿਸ, ਸਬ ਡਿਵੀਜ਼ਨ ਸਮਰਾਲਾ ਦੀ ਅਗਵਾਈ ਹੇਠ ਇੰਸਪੈਕਟਰ ਜਸ਼ਨਦੀਪ ਸਿੰਘ, ਇੰਸਪੈਕਟਰ ਹਰਵਿੰਦਰ ਸਿੰਘ, ਸਿਮਰਨਜੀਤ ਸਿੰਘ ਅਤੇ ਥਾਣੇਦਾਰ ਜਰਨੈਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਥਾਣਾ ਸਮਰਾਲਾ ਦੇ ਪਿੰਡ ਪਿੰਡ ਮੰਜਾਲੀ ਕਲਾਂ ਦੇ ਸਰਪੰਚ ਬਲਜੀਤ ਸਿੰਘ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ 5 ਮੈਂਬਰ ਨੂੰ ਗਿ੍ਫ਼ਤਾਰ ਕੀਤਾ ਗਿਆ | ਗੌਰਤਲਬ ਹੈ ਕਿ 18 ਅਪ੍ਰੈਲ ਨੂੰ ਬਲਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਤੋਂ 50 ਲੱਖ ਦੀ ਫਿਰੌਤੀ ਮੰਗੀ ਗਈ ਹੈ ਅਤੇ ਗੋਲੀਆ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ | ਜਿਸ ਤੇ ਖੰਨਾ ਪੁਲਿਸ ਵੱਲੋਂ ਤੁਰੰਤ ਕਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ | ਤਫ਼ਤੀਸ਼ ਦੌਰਾਨ ਤਕਨੀਕੀ ਅਤੇ ਵਿਗਿਆਨਿਕ ਤਰੀਕਿਆਂ ਦੀ ਮਦਦ ਨਾਲ ਭਾਲ ਕਰਦੇ ਹੋਏ ਨਿਰਮਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਛੋਟਾ ਸੁਰਤਾਨਪੁਰ, ਥਾਣਾ ਚਮਕੌਰ ਸਾਹਿਬ, ਰਾਣੀ ਪਤਨੀ ਵਸੀਰ ਪੁੱਤਰੀ ਸਾਈ ਵਾਸੀ ਛੋਟਾ ਸੁਰਤਾਨਪੁਰ, ਥਾਣਾ ਚਮਕੌਰ ਸਾਹਿਬ ਨੂੰ ਗਿ੍ਫਤਾਰ ਕੀਤਾ ਗਿਆ | ਇਨ੍ਹਾਂ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛ-ਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਨਿਰਮਲ ਸਿੰਘ ਨੇ ਆਪਣੇ ਨਾਮ ਤੇ ਸਿਮ ਅਤੇ ਮੋਬਾਈਲ ਫੋਨ ਕਾਕੂ ਪੁੱਤਰ ਰੋਸਨਦੀਨ ਵਾਸੀ ਮੁਹੱਲਾ ਹਰਕਿ੍ਸ਼ਨ ਬਿਹਾਰ ਨੇੜੇ ਕੰਡਾ ਮੇਹਰਬਾਨ, ਥਾਣਾ ਮੇਹਰਬਾਨ ਜ਼ਿਲ੍ਹਾ ਲੁਧਿਆਣਾ ਨੂੰ ਲੈਕੇ ਦਿੱਤਾ ਸੀ | ਜਿਸਤੋ ਬਾਅਦ ਕਾਕੂ ਪੁੱਤਰ ਰੋਸ਼ਨਦੀਨ ਨੂੰ ੂ ਵੀ ਗਿ੍ਫ਼ਤਾਰ ਕੀਤਾ ਗਿਆ | ਦੋਸ਼ੀ ਕਾਕੂ ਪੁੱਤਰ ਰੌਸ਼ਨਦੀਨ ਤੋਂ ਪੁੱਛ-ਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਕਾਕੂ ਨੇ ਸਰੀਫ ਅਲੀ ਪੁੱਤਰ ਮੁਹੰਮਦ ਵਾਸੀ ਪਿੰਡ ਬਾਂਦੇਵਾਲਾ, ਜ਼ਿਲ੍ਹਾ ਰੋਪੜ ਅਤੇ ਹਰਦੀਪ ਸਿੰਘ ਉਰਫ਼ ਲਾਡੀ ਉਰਫ਼ ਆਜ਼ਾਦ ਬਾਬਾ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਮੰਜਾਲੀ ਕਲਾਂ, ਥਾਣਾ ਸਮਰਾਲਾ, ਜ਼ਿਲ੍ਹਾ ਲੁਧਿਆਣਾ ਨੂੰ ਫ਼ੋਨ ਅਤੇ ਸਿਮ ਦੇ ਦਿੱਤਾ ਸੀ, ਜਿਸ ਤੋਂ ਬਾਅਦ ਸਰੀਫ ਅਲੀ ਅਤੇ ਹਰਦੀਪ ਸਿੰਘ ਉਰਫ ਲਾਡੀ ਉਰਫ ਆਜਾਦ ਬਾਬਾ ਨੇ ਬਲਜੀਤ ਸਿੰਘ ਪੁੱਤਰ ਲੇਟ ਪਰਗਟ ਸਿੰਘ ਵਾਸੀ ਪਿੰਡ ਮੰਜਾਲੀ ਕਲਾਂ, ਥਾਣਾ ਸਮਰਾਲਾ, ਜ਼ਿਲ੍ਹਾ ਲੁਧਿਆਣਾ ਨੂੰ ਫੋਨ ਕਰਕੇ 50 ਲੱਖ ਦੀ ਫਿਰੌਤੀ ਅਤੇ ਗੋਲੀਆ ਮਾਰਨੀਆਂ ਦੀਆਂ ਧਮਕੀਆਂ ਦਿੱਤੀਆਂ ਸਨ | ਖੰਨਾ ਪੁਲਿਸ ਨੇ ਇੰਨ੍ਹਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ | ਗੌਰਤਲਬ ਹੈ ਕਿ ਸ਼ਰੀਫ਼ ਅਲੀ ਅਤੇ ਹਰਦੀਪ ਸਿੰਘ ਉਰਫ਼ ਲਾਡੀ 14 ਅਪ੍ਰੈਲ ਨੂੰ ਪਾਇਲ ਦਾਣਾ ਮੰਡੀ ਵਿਚ ਆੜ੍ਹਤ ਦੀ ਦੁਕਾਨ 'ਤੇ ਚਲਾਈਆਂ ਗੋਲੀਆਂ ਦੇ ਮਾਮਲੇ ਵਿਚ ਵੀ ਸ਼ਾਮਲ ਸਨ | ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ, ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ |
Ad Position 22
No active advertisement
ਪਿਛਲੀ ਖ਼ਬਰ ਖੰਨਾ ਮੰਡੀ 'ਚ ਵਿਕੀ ਕਣਕ ਦੀ ਚੁਕਾਈ ਨਾ ਹੋਣ ਦਾ ਮਾਮਲਾ ਗਰਮਾਇਆ ਅਗਲੀ ਖ਼ਬਰ ਮੰਡੇਰ ਜਰਗ ਤੇ ਜੱਲ੍ਹਾ ਨੇ ਰੌਣੀ 'ਚ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ
Ad Position 24