ਹੰਬੜਾਂ, 26 ਅਪ੍ਰੈਲ (ਮੇਜਰ ਹੰਬੜਾਂ)-ਪਿੰਡ ਭੱਠਾਧੂਹਾ 'ਚੋਂ ਲੰਘਦੇ ਜੰਮੂ-ਕੱਟੜਾ ਹਾਈਵੇਅ ਦੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਉਸ ਸਮੇਂ ਵੱਡੀ ਗਿਣਤੀ ਇਕੱਤਰ ਹੋਏ ਕਿਸਾਨਾਂ ਨੇ ਬੰਦ ਕਰਵਾ ਦਿੱਤਾ ਗਿਆ, ਜਦੋਂ ਕਿਸਾਨਾਂ ਨੂੰ ਪਤਾ ਚੱਲਿਆ ਕਿ ਐੱਨ.ਐੱਚ.ਏ. ਆਈ ਵਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਐਕਵਾਇਰ ਜ਼ਮੀਨਾਂ ਦੇ ਦਿੱਤੇ ਗਏ, ਪੈਸੇ ਵਾਪਸ ਲੈਣ ਸਬੰਧੀ ਕੇਸ ਲਗਾ ਦਿੱਤਾ ਗਿਆ ਹੈ | ਜੰਮੂ-ਕੱਟੜਾ ਹਾਈਵੇਅ ਨੈਸ਼ਨਲ ਅਥਾਰਟੀ ਦੀ ਇਸ ਧੱਕੇਸ਼ਾਹੀ ਵਿਰੁੱਧ ਭੱਠਾਧੂਹਾ, ਵਲੀਪੁਰ ਕਲਾਂ, ਘਮਣੇਵਾਲ ਅਤੇ ਮਾਣੀਏਵਾਲ ਦੇ ਕਿਸਾਨਾਂ ਸਮੇਤ ਬੀ.ਕਿ.ਯੂ ਏਕਤਾ ਡਕੌਂਦਾ ਅਤੇ ਬੀਕਿਯੂ ਡਕੌਂਦਾ ਹਸਨਪੁਰ ਕਿਸਾਨ ਯੂਨੀਅਨ ਵਲੋਂ ਨਾਅਰੇਬਾਜ਼ੀ ਕੀਤੀ ਗਈ | ਪੀੜਤ ਕਿਸਾਨ ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਹਰਦੀਪ ਸਿੰਘ ਭੰਗੂ, ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਨੰਬਰਦਾਰ ਰਣਜੀਤ ਸਿੰਘ ਭੰਗੂ, ਹਰਭਜਨ ਸਿੰਘ ਭੱਠਾਧੂਹਾ, ਹਰਜਿੰਦਰ ਸਿੰਘ ਖਹਿਰਾ, ਆੜ੍ਹਤੀ ਜਗਤਾਰ ਸਿੰਘ ਕੈਲੇ, ਸਾਬਕਾ ਸਰਪੰਚ ਉਜਾਗਰ ਸਿੰਘ ਵਲੀਪੁਰ, ਸਰਪੰਚ ਹਰਪ੍ਰੀਤ ਸਿੰਘ ਭੰਗੂ, ਪ੍ਰਧਾਨ ਮਨਮੋਹਨ ਸਿੰਘ ਧਾਲੀਵਾਲ, ਜਗਜੀਤ ਸਿੰਘ ਬਿੱਟੂ ਸਿੱਧੂ, ਕਿਸਾਨ ਆਗੂ ਹਾਕਮ ਸਿੰਘ ਭੱਟੀਆਂ, ਕਿਸਾਨ ਆਗੂ ਵਿਨੇਪਾਲ ਸਿੰਘ ਬਰਾੜ ਆਲੀਵਾਲ ਤੇ ਹੋਰ ਕਿਸਾਨਾਂ ਨੇ ਮੰਗ ਕੀਤੀ ਕਿ ਐੱਨ.ਐੱਚ.ਏ.ਆਈ ਨੇ ਕਿਸਾਨਾਂ ਦੀਆਂ ਐਕਵਾਇਰ ਜ਼ਮੀਨਾਂ ਦੇ ਸਬੰਧ ਵਿਚ ਐੱਸ.ਡੀ.ਐੱਮ ਜਗਰਾਉਂ ਵਲੋਂ ਕੀਤਾ 22 ਲੱਖ ਵਾਲਾ ਅਤੇ ਦੂਜਾ ਅਵਾਰਡ ਕਮਿਸ਼ਨਰ ਪਟਿਆਲਾ ਦੀ ਅਦਾਲਤ ਵਿਚ ਚੈਲੇਂਜ ਕੀਤਾ, ਜਿਸ ਨੂੰ ਬੰਦ ਕਰਵਾਇਆਂ ਜਾਵੇ | ਕਿਸਾਨਾਂ ਕਿਹਾ ਕਿ ਮੁਆਵਜ਼ਾ ਵਧਾਉਣ ਦੀ ਬਜਾਏ ਐੱਨ.ਐੱਚ.ਏ.ਆਈ ਵਲੋਂ ਅਵਾਰਡ ਨੂੰ ਚੈਲੇਂਜ਼ ਕਰ ਦਿੱਤਾ ਗਿਆ ਜੋ ਕਿ ਕਿਸਾਨਾਂ ਨਾਲ ਧੱਕਾ ਹੈ | ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਿਨ੍ਹੀ ਦੇਰ ਐੱਨ.ਐੱਚ.ਏ.ਆਈ ਵਲੋਂ ਕੇਸ ਵਾਪਸ ਨਹੀਂ ਲਿਆ ਜਾਂਦਾ, ਉਨੀ ਦੇਰ ਕੰਮ ਨਹੀਂ ਚੱਲਣ ਦਿੱਤਾ ਜਾਵੇਗਾ | ਮੌਕੇ 'ਤੇ ਪੁੱਜੇ ਤਹਿਸੀਲਦਾਰ ਰੇਸ਼ਮ ਸਿੰਘ ਸਿੱਧਵਾਂ ਬੇਟ ਵਲੋਂ ਕਿਸਾਨਾਂ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਐੱਸ.ਡੀ.ਐੱਮ ਜਗਰਾਉਂ ਨਾਲ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਵਾਇਆ ਜਾਵੇਗਾ | ਇਸ ਮੌਕੇ 'ਤੇ ਪਟਵਾਰੀ ਸੁਖਵਿੰਦਰ ਸਿੰਘ, ਕਿਸਾਨ ਜਗਜੀਵਨ ਸਿੰਘ ਝੱਜ, ਜਗਜੀਤ ਸਿੰਘ ਜੱਗੂ, ਕਿਸਾਨ ਗੁਰਦੀਪ ਸਿੰਘ ਭੰਗੂ, ਗੁਰਮੇਲ ਸਿੰਘ, ਇੰਦਰਜੀਤ ਸਿੰਘ ਦਿਉਲ, ਸੁਖਪਾਲ ਸਿੰਘ, ਨਛੱਤਰ ਸਿੰਘ ਮਹਿਮੀ ਸਮੇਤ ਭਾਰੀ ਗਿਣਤੀ 'ਚ ਕਿਸਾਨ ਮੌਜੂਦ ਸਨ |