ਸ਼ਹਿਰ ਰਾਏਕੋਟ ਵਿਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਪਹਿਲਾਂ ਵੀ ਹੋ ਚੁੱਕੀਆਂ ਹਨ | ਠੱਗ ਆਮ ਤੌਰ 'ਤੇ ਦੂਜੇ ਜ਼ਿਲਿ੍ਹਆਂ ਵਿਚ ਜਾ ਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ | ਉਹ ਲੋਕਾਂ ਨੂੰ ਕੋਈ ਐਸਾ ਕੈਮੀਕਲ ਸੁੰਘਾ ਦਿੰਦੇ ਹਨ, ਜਿਸ ਨਾਲ ਕੁਝ ਸਮੇਂ ਲਈ ਮਨੁੱਖ ਮੱਤ ਭਰਮ ਵਿਚ ਆ ਜਾਂਦਾ ਹੈ ਅਤੇ ਉਹ ਉਹੀ ਕਰਦਾ ਹੈ ਜੋ ਠੱਗ ਕਹਿੰਦੇ ਹਨ | ਪਿਛਲੇ ਸਾਲ ਵੀ ਗਊਸ਼ਾਲਾ ਸਾਹਮਣੇ ਇਕ ਦੁਕਾਨਦਾਰ ਨਾਲ ਇਸ ਤਰ੍ਹਾਂ ਦੀ ਠੱਗੀ ਹੋਈ ਸੀ, ਜਿਸ ਵਿਚ ਉਸ ਨੇ ਆਪਣੇ ਗਲੇ ਵਿਚੋਂ ਖ਼ੁਦ ਹੀ ਪੈਸੇ ਕੱਢ ਕੇ ਦੇ ਦਿੱਤੇ ਸਨ |