ਡਾ. ਕੇ. ਐੱਨ. ਐੱਸ. ਕੰਗ ਦੀ ਅਗਵਾਈ ਹੇਠ 'ਆਪ' ਵਰਕਰਾਂ ਨੇ ਪਾਰਟੀ ਛੱਡਣ ਵਾਲੇ ਆਗੂਆਂ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਅਜੀਤ ਡੈਸਕ
27-04-2026
ਸਿੱਧਵਾਂ ਬੇਟ, 26 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਅੱਜ ਸਥਾਨਿਕ ਕਸਬੇ ਅੰਦਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ ਦੀ ਅਗਵਾਈ ਹੇਠ ਇਲਾਕਾ ਵਰਕਰਾਂ ਵਲੋਂ ਬੀਤੇ ਦਿਨ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਕੇ ਗਏ ਰਾਜ ਸਭਾ ਸੰਸਦ ਮੈਂਬਰਾਂ ਦੇ ਪੁਤਲੇ ਫੂਕੇ ਗਏ ਅਤੇ ਨਾਅਰੇਬਾਜ਼ੀ ਕਰਕੇ ਉਨ੍ਹਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਹਲਕਾ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ ਅਤੇ ਹਲਕਾ ਸੰਗਠਨ ਇੰਚਾਰਜ ਪਰਮਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਜਦੋਂ ਮਲਾਈ ਖਾਣ ਦਾ ਟਾਇਮ ਸੀ ਤਾਂ ਇਨ੍ਹਾਂ ਆਗੂਆਂ ਨੂੰ ਆਮ ਆਦਮੀ ਪਾਰਟੀ ਹੀਰੇ ਵਰਗੀ ਲੱਗਦੀ ਸੀ, ਪਰ ਜਦੋਂ ਹੁਣ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਇਨ੍ਹਾਂ ਨੂੰ ਉਹੀ ਪਾਰਟੀ ਬੁਰੀ ਲੱਗਣ ਲੱਗ ਪਈ ਹੈ | ਉਕਤ ਆਗੂਆਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਹਲਕਾ ਦਾਖਾ ਜਾਂ ਫਿਰ ਹੋਰ ਪਾਸੇ ਤੋਂ ਜਿਹੜਾ ਵੀ ਆਗੂ ਜਾਂ ਸਰਗਰਮ ਵਰਕਰ ਪਾਰਟੀ ਨਾਲ ਗੱਦਾਰੀ ਕਰਕੇ ਕਿਸੇ ਹੋਰ ਪਾਰਟੀ ਵਿਚ ਜਾਵੇਗਾ ਤਾਂ ਉਨ੍ਹਾਂ ਨਾਲ ਵੀ ਅਜਿਹਾ ਸਲੂਕ ਕੀਤਾ ਜਾਵੇਗਾ | ਇਸ ਮੌਕੇ ਬਲਾਕ ਪ੍ਰਧਾਨ ਬਲਕਾਰ ਸਿੰਘ ਸਰਪੰਚ, ਪ੍ਰਧਾਨ ਗੁਲਵੰਤ ਸਿੰਘ ਜੰਡੀ, ਪ੍ਰਧਾਨ ਅਜਮੇਰ ਸਿੰਘ ਬੰਗਸੀਪੁਰਾ, ਪ੍ਰਧਾਨ ਗੁਰਦੀਪ ਸਿੰਘ ਬੜੈਚ, ਯੂਥ ਕੋਆਰਡੀਨੇਟਰ ਜਸਵੀਰ ਸਿੰਘ, ਸਰਪੰਚ ਬਲਜਿੰਦਰ ਸਿੰਘ, ਪ੍ਰਧਾਨ ਸੁਖਜੀਵਨ ਸਿੰਘ, ਨਵਤੇਜ ਸਿੰਘ ਈਸੇਵਾਲ, ਲਛਮਣ ਸਿੰਘ ਧੂਰਕੋਟ, ਲਖਵੀਰ ਸਿੰਘ ਜੁੜਾਹਾ, ਦਲਜਿੰਦਰ ਸਿੰਘ ਬੱਦੋਵਾਲ, ਪ੍ਰਧਾਨ ਜਸਦੀਪ ਸਿੰਘ ਭੁਮਾਲ, ਗੁਰਜੀਤ ਸਿੰਘ ਮੰਤਰੀ, ਸਰਪੰਚ ਸੁਖਦੇਵ ਸਿੰਘ, ਅਮਨਦੀਪ ਸਿੰਘ ਸਦਰਪੁਰਾ, ਸਰਪੰਚ ਸਤਵਿੰਦਰ ਸਿੰਘ, ਸਰਪੰਚ ਜੱਜ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਭੈਣੀ ਗੁੱਜਰਾਂ, ਪਿ੍ਤਪਾਲ ਸਿੰਘ, ਗੁਲਵੰਤ ਸਿੰਘ ਸਦਰਪੁਰਾ, ਜਰਨੈਲ ਸਿੰਘ ਪੰਨੂੰ, ਪੰਚ ਰਾਮਲਾਲ ਸਿੰਘ, ਪੰਚ ਭੁਪਿੰਦਰ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਸਿੱਧੂ, ਬਲਬੀਰ ਸਿੰਘ ਬੁੱਟਰ, ਅਰਮਾਨ ਸਿੰਘ ਗਿੱਲ, ਗੋਲੂ ਜੰਡੂ, ਪ੍ਰਦੀਪ ਸਿੱਧਵਾਂ, ਗੁਰਮੀਤ ਸਿੰਘ ਪੰਨੂੰ, ਪੰਚ ਗੁਰਸੇਵਕ ਸਿੰਘ ਅਤੇ ਪੰਚ ਨਵਜਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੇ ਕਈ ਹੋਰ ਸਰਗਰਮ ਪਾਰਟੀ ਵਰਕਰ ਹਾਜ਼ਰ ਸਨ |