ਦੋਰਾਹਾ, 6 ਮਈ (ਪੱਤਰ ਪ੍ਰੇਰਕ)-ਦੋਰਾਹਾ ਐਂਬੂਲੈਂਸ ਵੈੱਲਫੇਅਰ ਸੇਵਾ ਸੁਸਾਇਟੀ ਦੇ ਗਿੰਨੀ ਕਪੂਰ, ਈਸ਼ਪ੍ਰੀਤ ਸਿੰਘ, ਬਾਵਾ ਦੋਰਾਹਾ ਤੇ ਪੰਕਜ ਬੰਸਲ ਨੇ ਦੱਸਿਆ ਕਿ ਦੋਰਾਹਾ ਦੀ ਸਬਜ਼ੀ ਮੰਡੀ, ਜਰਨੈਲੀ ਸੜਕ ਪੁਲ ਦੇ ਕਿਨਾਰੇ, ਇੱਕ ਝੁੱਗੀ ਵਿਚ ਬੇਹੱਦ ਮਾੜੇ ਹਾਲਾ, ਨਰਕ ਵਰਗਾ ਜੀਵਨ ਕੱਟ ਰਿਹਾ, ਚੱਲਣ-ਫਿਰਣ ਤੋਂ ਅਸਮਰਥ ਇੱਕ ਬਜੁਰਗ ਮਿਲਿਆ | ਜਿਸ ਦੇ ਸਰੀਰ ਦਾ ਥੱਲੇ ਵਾਲਾ ਹਿੱਸਾ ਖੜ੍ਹ ਗਿਆ ਸੀ | ਉਸ ਦੇ ਦੱਸਣ ਅਨੁਸਾਰ ਉਸ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਵੀ ਹੈ | ਉਹ ਆਪਣਾ ਨਾਮ ਹਰਜਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਸਰਹਿੰਦ ਹੀ ਦੱਸਦਾ ਹੈ | ਜਿਸ ਨੂੰ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਬੁਲਾ ਕੇ ਸੌਂਪ ਦਿੱਤਾ ਗਿਆ |