ਮਲੌਦ, 20 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮਿਸ਼ਨ ਬੀ.ਸੀ ਕੈਨੇਡਾ ਵਿਖੇ ਮਾਰਕੀਟ ਕਮੇਟੀ ਮਲੌਦ ਦੇ ਸਾਬਕਾ ਚੇਅਰਮੈਨ ਜਥੇ: ਗੁਰਜੀਤ ਸਿੰਘ ਪੰਧੇਰ ਖੇੜੀ ਦੇ ਵੱਡੇ ਭਰਾਤਾ ਜਥੇ: ਜਗਦੀਸ਼ ਸਿੰਘ ਪੰਧੇਰ ਖੇੜੀ ਦੀ ਰਿਹਾਇਸ਼ ਉੱਪਰ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਮੀਟਿੰਗ ਹੋਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਲੁਧਿਆਣਾ ਪੂਰਬੀ ਤੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਦਾ ਭਰਵਾਂ ਸਵਾਗਤ ਕੀਤਾ ਗਿਆ | ਢਿੱਲੋਂ ਨੇ ਪ੍ਰਵਾਸੀ ਭਾਰਤੀ ਭਰਾਵਾਂ ਨੂੰ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ 2027 ਵਿਚ ਹੋਣ ਵਾਲੀਆਂ ਚੋਣਾਂ ਦੌਰਾਨ ਪ੍ਰਵਾਸੀ ਭਰਾਵਾਂ ਦੇ ਵੱਡੇ ਸਹਿਯੋਗ ਦੀ ਲੋੜ ਹੈ ਤਾਂ ਜੋ ਆਪਣੀ ਜਨਮ ਭੂਮੀ ਦੇ ਸੁਨਹਿਰੀ ਭਵਿੱਖ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੁੜ ਪੰਜਾਬ ਅੰਦਰ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਨਾਲ-ਨਾਲ ਅਮਨ ਅਮਾਨ ਤੇ ਭਾਈਚਾਰਕ ਸਾਂਝ ਵਾਲੀ ਸਰਕਾਰ ਬਣਾਈਏ | ਇਸ ਸਮੇਂ ਇਕੱਤਰਤਾ ਨੇ ਸਾਬਕਾ ਵਿਧਾਇਕ ਢਿੱਲੋਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ | ਇਸ ਮੌਕੇ ਜਗਦੀਸ਼ ਸਿੰਘ ਪੰਧੇਰ, ਗੁਰਮੇਲ ਸਿੰਘ ਪੰਧੇਰ, ਲਖਵੀਰ ਸਿੰਘ ਕੁਲਾਰ, ਹਰਭਜਨ ਸਿੰਘ ਕਲੇਰ, ਵਿੱਕੀ ਧਾਲੀਵਾਲ, ਗੁਰਦੀਪ ਸਿੰਘ ਪੰਧੇਰ, ਗੱਗੀ ਪੰਧੇਰ, ਪਲਵਿੰਦਰ ਸਿੰਘ ਕਲੇਰ, ਹਰਜੋਤ ਸਿੰਘ ਗਿੱਲ, ਮੱਲੂ ਪੰਧੇਰ, ਲਖਵੀਰ ਸਿੰਘ ਪੰਧੇਰ, ਜਗਜੀਤ ਸਿੰਘ ਢਿੱਲੋਂ, ਲੱਖੀ ਲਸੋਈ, ਸਿਮਰਦੀਪ ਸਿੰਘ ਕੁਲਾਰ, ਦੁਰਲਵ ਧਾਲੀਵਾਲ, ਮਨੀ ਪੰਧੇਰ, ਦਲਵਿੰਦਰ ਸਿੰਘ ਟਿਵਾਣਾ, ਕੁਲਦੀਪ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |