20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪਿੰਡ ਘੁਡਾਣੀ ਕਲਾਂ ਵਿਖੇ ਕਿਸਾਨਾਂ ਦਾ ਵਫਦ ਐਸ. ਡੀ. ਓ. ਬਿਜਲੀ ਬੋਰਡ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 21-05-2026
ਰਾੜਾ ਸਾਹਿਬ 20 ਮਈ (ਸੁਖਵੀਰ ਸਿੰਘ ਚਣਕੋਈਆਂ)-ਅੱਜ ਪਿੰਡ ਘੁਡਾਣੀ ਕਲਾਂ ਦੇ ਕਿਸਾਨਾਂ ਦੇ ਵਫ਼ਦ ਵੱਲੋਂ ਸਬ ਡਿਵੀਜ਼ਨ ਘੁਡਾਣੀ ਕਲਾਂ ਦੇ ਐਸ ਡੀ ਉ ਨਾਲ ਮੁਲਾਕਾਤ ਕੀਤੀ ਗਈ , ਇਸ ਸਮੇਂ ਮੁਲਾਕਾਤ ਸਮੇਂ ਕਿਸਾਨ ਮੰਗ ਕੀਤੀ ਕਿ ਸਬ ਡਿਵੀਜ਼ਨ ਘੁਡਾਣੀ ਕਲਾਂ ਦੇ ਚੋਰੀ ਹੋਏ ਟਰਾਂਸਫ਼ਾਰਮਰ ਦੇ ਬਦਲੇ ਮਹਿਕਮੇ ਵੱਲੋਂ ਜਲਦੀ ਨਵੇਂ ਟਰਾਂਸਫ਼ਾਰਮਰ ਰੱਖੇ ਜਾਣ ਅਤੇ ਕਿਸਾਨਾਂ ਨੇ ਬਿਲਾਸਪੁਰ ਗਿ੍ਡ ਤੋਂ ਆ ਰਹੀ ਏ ਪੀ ਮੋਟਰਾਂ ਵਾਲੀ ਸਪਲਾਈ ਜੋ ਤਿੰਨ ਗਰੁੱਪਾਂ ਵਿੱਚ ਦੀ ਹੈ ਉਹ ਉਨ੍ਹਾਂ ਨੂੰ ਦੋ ਗਰੁੱਪ ਬਣਾ ਕੇ ਜਾਂ ਗਰਿਡ ਨੂੰ ਵੱਡਾ ਕਰਨ ਦੇ ਪਰਵੀਜ਼ਨ ਜੋ ਪਹਿਲਾਂ ਬਣਾਈ ਸੀ ਉਸ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਮੋਟਰਾਂ ਦੀ ਝੋਨੇ ਵੇਲੇ ਬਿਜਲੀ ਸਪਲਾਈ ਦਿਨ ਵੇਲੇ ਮਿਲ ਸਕੇ | ਇਸ ਸਮੇਂ ਕਿਸਾਨਾਂ ਵੱਲੋਂ ਢਿੱਲੀਆਂ ਤਾਰਾਂ ਬਾਰੇ ਵੀ ਸ਼ਿਕਾਇਤ ਕੀਤੀ ਗਈ ਤਾਂ ਜੋ ਕੋਈ ਦੁਰਘਟਨਾ ਨਾ ਵਾਪਰੇ, ਐਸ. ਡੀ. ਉ ਵੱਲੋਂ ਭਰੋਸਾ ਦਿੱਤਾ ਗਿਆ ਕਿ ਜੋ ਟਰਾਂਸਫ਼ਰ ਚੋਰੀ ਹੋਏ ਹਨ ਨੂੰ ਨਵੇਂ ਰੱਖਿਆ ਜਾਵੇਗਾ ਤੇ ਢਿੱਲੀਆਂ ਤਾਰਾਂ ਨੂੰ ਜਲਦੀ ਸਹੀ ਕਰਵਾਇਆ ਜਾਵੇਗਾ | ਇਸ ਮੌਕੇ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ, ਦਲਜੀਤ ਸਿੰਘ ਬਿੱਟੂ ਜਗਮੋਹਨ ਸਿੰਘ ਬਹਾਦਰ ਸਿੰਘ, ਮੋਹਨ ਸਿੰਘ ਗੁਰਚਰਨ ਸਿੰਘ, ਕੁਲਦੀਪ ਸਿੰਘ, ਛਜਵੀਰ ਸਿੰਘ, ਮੋਹਨ ਸਿੰਘ, ਰੀਤੀ ਤੋਂ ਇਲਾਵਾ ਵੱਖ-ਵੱਖ ਕਿਸਾਨ ਆਗੂ ਸਨ |
Ad Position 22
No active advertisement
ਪਿਛਲੀ ਖ਼ਬਰ ਜਗਦੀਸ਼ ਸਿੰਘ ਪੰਧੇਰ ਖੇੜੀ ਦੀ ਕੈਨੇਡਾ ਰਿਹਾਇਸ਼ 'ਤੇ ਰਣਜੀਤ ਸਿੰਘ ਢਿੱਲੋਂ ਵਲੋਂ ਮੀਟਿੰਗ ਅਗਲੀ ਖ਼ਬਰ ਕੌਂਸਲਰ ਬਿਮਰੋ ਨੇ ਮੁਹੱਲੇ 'ਚ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਵਾ ਕੇ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮਾਂ ਦੀ ਕਰਵਾਈ ਸ਼...
Ad Position 24