06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਕਾਂਗਰਸੀ ਤੇ ਆਜ਼ਾਦ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ, ਨਗਰ ਕੌਂਸਲ ਪਾਇਲ ’ਚ ਆਪ ਦਾ ਪ੍ਰਧਾਨ ਬਣਨਾ ਤੈਅ

Ad Position 21
No active advertisement
ਅਜੀਤ ਡੈਸਕ 06-07-2026

ਪਾਇਲ, 5 ਜੁਲਾਈ (ਨਿਜ਼ਾਮਪੁਰ, ਰਜਿੰਦਰ ਸਿੰਘ)-ਹਲਕਾ ਪਾਇਲ ਵਿਚ ਬੀਤੇ ਕੱਲ੍ਹ ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਕੌਂਸਲਰ ਬਲਜਿੰਦਰ ਕੌਰ ਪਤਨੀ ਮੇਜਰ ਸਿੰਘ ਵਾਸੀ ਪਾਇਲ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਤੇ ਅੱਜ ਵਾਰਡ ਨੰਬਰ 1 ਦੀ ਕਾਂਗਰਸੀ ਕੌਂਸਲਰ ਦਾਨੋ ਰਾਣੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪ ਵਿੱਚ ਸ਼ਾਮਲ ਹੋ ਗਈ ਹੈ। ਜਿਸ ਕਰਕੇ ਹੁਣ 2 ਕੌਂਸਲਰਾਂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਆਪ ਦਾ ਪ੍ਰਧਾਨ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ।ਦੱਸਣਯੋਗ ਹੈ ਕਿ ਨਗਰ ਕੌਂਸਲ ਚੋਣਾਂ ਵਿੱਚ 11 ਵਾਰਡਾਂ ਚੋਂ ਆਪ 3, ਕਾਂਗਰਸ 5, ਅਕਾਲੀ ਦਲ 2 ਅਤੇ 1 ਆਜ਼ਾਦ ਉਮੀਦਵਾਰ ਜੇਤੂ ਸੀ। ਹੁਣ 2 ਉਮੀਦਵਾਰਾਂ ਦੇ ਸ਼ਾਮਿਲ ਹੋਣ ਨਾਲ ਆਪ ਦੇ ਕੌਂਸਲਰਾਂ ਦੀ ਗਿਣਤੀ ਵੱਧ ਕੇ 5 ਹੋ ਗਈ ਹੈ ਅਤੇ ਹੁਣ ਹਲਕਾ ਵਿਧਾਇਕ ਦੀ ਵੋਟ ਪੈਣ ਨਾਲ ਆਪ ਨੂੰ ਬਹੁਮਤ ਹਾਸਿਲ ਹੋ ਜਾਵੇਗਾ। ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੌਂਸਲਰ ਦਾਨੋ ਰਾਣੀ ਅਤੇ ਬਲਜਿੰਦਰ ਕੌਰ ਦਾ ਆਪ ਵਿੱਚ ਆਉਣ ਤੇ ਸਵਾਗਤ ਕਰਦਿਆਂ ਕਿਹਾ ਕਿ ਹੁਣ ਸ਼ਹਿਰ ਦੇ ਵਿਕਾਸ ਕਾਰਜਾਂ ਕੋਈ ਰੁਕਾਵਟ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਾਰੇ ਕੌਂਸਲਰ ਇੱਕਜੁੱਟ ਹੋ ਕੇ ਕੰਮ ਕਰਨ ਤੇ ਫ਼ੰਡਾਂ ਦੀ ਕੋਈ ਘਾਟ ਨਹੀਂ ਆਵੇਗੀ। ਕੌਂਸਲਰ ਦਾਨੋ ਰਾਣੀ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਕਾਰਜ ਕਰਵਾਉਣ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਅਭੈ ਸਿੰਘ ਬੈਂਸ, ਪ੍ਰਧਾਨ ਰਾਜਿੰਦਰ ਕੁਮਾਰ ਰਾਜੂ, ਮੇਜਰ ਸਿੰਘ, ਪ੍ਰੀਤਮ ਸਿੰਘ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਕੁਝ ਘੰਟਿਆਂ ਦੀ ਬਾਰਿਸ਼ ਨਾਲ ਬੂਥਗੜ੍ਹ ਨੇੜੇ ਪੱਕਾ ਸੂਆ ਹੋਇਆ ਓਵਰਫ਼ਲੋਅ ਅਗਲੀ ਖ਼ਬਰ ਕਾਂਗਰਸ ਕਮੇਟੀ ਦੀਆਂ ਨਵੀਆਂ ਨਿਯੁਕਤੀਆਂ ਨਾਲ ਪਾਰਟੀ ਨੂੰ ਮਿਲੇਗੀ ਮਜ਼ਬੂਤੀ-ਦਰਸ਼ਨ ਕੁੰਦਰਾ
Ad Position 24
No active advertisement