ਦੋਰਾਹਾ, 9 ਜੁਲਾਈ (ਮਨਜੀਤ ਸਿੰਘ ਗਿੱਲ)-ਸਾਬਕਾ ਕੌਂਸਲਰ ਹਰਨੇਕ ਸਿੰਘ ਨੇਕੀ ਨੂੰ ਟਰੱਕ ਯੂਨੀਅਨ ਦੋਰਾਹਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋ ਪ੍ਰਧਾਨ ਹਰਨੇਕ ਸਿੰਘ ਨੇਕੀ ਦਾ ਸਿਰੋਪਾਉ ਪਾ ਕੇ ਸਨਮਾਨ ਕਰਦਿਆ ਕਿਹਾ ਕਿ ਪ੍ਰਧਾਨ ਨੇਕੀ ਪਿਛਲੇ ਲੰਮੇ ਸਮੇਂ ਤੋਂ ਕੌਂਸਲਰ ਵਜੋਂ ਸ਼ਹਿਰ ਦੇ ਵਿਕਾਸ ਲਈ ਪੂਰੀ ਤਤਪਰਤਾ ਨਾਲ ਸੇਵਾ ਨਿਭਾਉਂਦੇ ਰਹੇ ਹਨ ਅਤੇ ਉਹ ਟਰੱਕ ਯੂਨੀਅਨ ਦੇ ਟਰੱਕ ਅਪਰੇਟਰਾਂ ਦੀ ਭਲਾਈ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਵਿਧਾਇਕ ਗਿਆਸਪੁਰਾ ਨੇ ਆਖਿਆ ਕਿ ਆਪ ਸਰਕਾਰ ਵਲੋ ਟਰਾਂਸਪੋਰਟ ਦੀ ਬਿਹਤਰੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਮੇਂ ਪ੍ਰਧਾਨ ਹਰਨੇਕ ਸਿੰਘ ਨੇਕੀ ਨੇ ਹਲਕਾ ਵਿਧਾਇਕ ਗਿਆਸਪੁਰਾ ਅਤੇ ਟਰੱਕ ਯੂਨੀਅਨ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅਨਮੋਲ ਸ਼ਰਮਾ ਐਨੀ, ਚੇਅਰਮੈਨ ਕਰਨ ਸਿਹੌੜਾ, ਕੌਂਸਲਰ ਗੁਰਵਿੰਦਰ ਸਿੰਘ ਕਾਕਾ ਬਾਜਵਾ, ਕੌਂਸਲਰ ਰਿਕੀ ਬੈਕਟਰ, ਗਗਨ ਲੋਹੱਟ, ਮੁਨਸ਼ੀ ਰਾਜੂ, ਕਾਕਾ ਦੋਰਾਹਾ, ਜੁਗਰਾਜ ਸਿੰਘ ਗਿੱਲ, ਹੈਪੀ ਦੋਰਾਹਾ, ਗੁਰਦੇਵ ਸਿੰਘ ਘੁਕ, ਡਾਕਟਰ ਸੋਨੀ, ਜਗਜੀਵਨ ਸਿੰਘ, ਤਿਲਕ ਰਾਜ, ਸਨੀ ਦੋਰਾਹਾ, ਪੂਰਨ ਸਿੰਘ ਤੇ ਬੰਟੀ ਤੋਂ ਇਲਾਵਾ ਟਰੱਕ ਅਪਰੇਟਰ ਹਾਜ਼ਰ ਸਨ।