06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 10-07-2026
ਪਾਇਲ, 9 ਜੁਲਾਈ (ਰਾਜਿੰਦਰ ਸਿੰਘ)- ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਹਰਬੰਸ ਸਿੰਘ ਸ਼ਾਨ ਅਤੇ ਪ੍ਰਧਾਨ ਜਗਦੇਵ ਸਿੰਘ ਘੁੰਗਰਾਲੀ ਦੀ ਦੇਖ ਰੇਖ ਹੇਠ ਹੋਈ। ਗੁਰਬਾਣੀ ਸ਼ਬਦ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਰਚਨਾਵਾਂ ਦੇ ਦੌਰ ਵਿੱਚ ਮੁਕੰਦ ਸਿੰਘ ਨਿਗਾਹੀ ਨੇ ਗੀਤ, ਨੇਤਰ ਸਿੰਘ ਨੇਤਰ ਨੇ ਕਵਿਤਾ ਬਹੁਰੂਪੀਏ, ਗੀਤਾ ਕੰਮੇਵਾਲਾ ਨੇ ਦੋਗਾਣਾ, ਨਰਿੰਦਰ ਸਿੰਘ ਮਣਕੂ ਨੇ ਕਵਿਤਾ ਬੋਹੜ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਮਿੰਨੀ ਕਹਾਣੀ ਮੱਥਾ, ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ ਨਸ਼ੇ, ਜਸਵੀਰ ਸਿੰਘ ਝੱਜ ਨੇ ਗੀਤ ਜਾਗ ਮਜਦੂਰਾ, ਮਨਜੀਤ ਸਿੰਘ ਧੰਜਲ ਨੇ ਕਵਿਤਾ ਮੈਂ ਨਾਸਤਿਕ ਹਾਂ, ਜਗਦੇਵ ਸਿੰਘ ਘੁੰਗਰਾਲੀ ਨੇ ਦੋਗਾਣਾ ਬਿਸ਼ਨਿਆ, ਮਨਦੀਪ ਸਿੰਘ ਮਾਣਕੀ ਨੇ ਗੀਤ ਦੋ ਪੈਰ ਘੱਟ ਤੁਰਨਾ, ਸ਼ੇਰਾ ਨਵੇਂ ਪਿੰਡੀਆ ਨੇ ਗੀਤ ਗੱਭਰੂ ਅਤੇ ਦੀਪ ਨਸਰਾਲੀ ਨੇ ਗੀਤ ਰੁੱਖ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਪੜੀਆਂ ਗਈਆਂ ਰਚਨਾਵਾਂ ਤੇ ਯੋਗ ਸੁਝਾਅ ਦਿੱਤੇ ਗਏ ਅਤੇ ਉਸਾਰੂ ਬਹਿਸ ਕੀਤੀ ਗਈ। ਅਖੀਰ ਵਿੱਚ ਸਭਾ ਵਿੱਚ ਆਏ ਸਾਰੇ ਹੀ ਸਾਹਿਤਕਾਰਾਂ ਦਾ ਨੇਤਰ ਸਿੰਘ ਨੇਤਰ ਵੱਲੋਂ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਮੰਗ ਅਗਲੀ ਖ਼ਬਰ ਸਾਬਕਾ ਕੌਂਸਲਰ ਹਰਨੇਕ ਸਿੰਘ ਨੇਕੀ ਟਰੱਕ ਯੂਨੀਅਨ ਦੋਰਾਹਾ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ
Ad Position 24
No active advertisement