01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਅਣਪਛਾਤੇ ਵਿਅਕਤੀ ਦਿਨ ਦਿਹਾੜੇ ਸਕੂਟਰੀ ਚੋਰੀ ਕਰ ਕੇ ਹੋਏ ਫ਼ਰਾਰ

Ad Position 21
No active advertisement
ਅਜੀਤ ਡੈਸਕ 11-07-2026
ਮਾਛੀਵਾੜਾ ਸਾਹਿਬ, 10 ਜੁਲਾਈ (ਮਨੋਜ ਕੁਮਾਰ)-ਸਥਾਨਕ ਸ਼ਹਿਰ ਵਿਚ ਅੱਜ ਕੱਲ੍ਹ ਸ਼ਰਾਰਤੀ ਅਨਸਰਾਂ ਨੇ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇੱਕ ਤਾਜ਼ਾ ਘਟਨਾ ਵਿਚ ਸ਼ਹਿਰ ਦੇ ਵਸਨੀਕ ਨਾਮੀ ਰਾਜਨੀਤਿਕ ਆਗੂ ਦਵਿੰਦਰ ਸਿੰਘ ਬਵੇਜਾ ਜਦੋਂ ਕਰੀਬ ਦੋ ਦਿਨ ਪਹਿਲਾਂ ਸ਼ਾਮ 6.30 ਵਜੇ ਦੁਰਗਾ ਸ਼ਕਤੀ ਮੰਦਿਰ ਕੋਲ ਕਿਸੇ ਨੂੰ ਮਿਲਣ ਗਏ ਤਾਂ ਮਹਿਜ਼ ਕੁੱਝ ਮਿੰਟਾਂ ਬਾਦ ਆ ਕੇ ਦੇਖਦੇ ਹਨ ਕਿ ਉਨ੍ਹਾਂ ਦੀ ਨਵੀਂ ਸਕੂਟਰੀ ਜਿਸ ਦਾ ਨੰਬਰ ਪੀ.ਬੀ.-43.ਜੀ-9042 ਉੱਥੋਂ ਗ਼ਾਇਬ ਸੀ। ਮੌਕੇ ‘ਤੇ ਜਦੋਂ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਗਏ ਤਾਂ ਨਜ਼ਰ ਆਇਆ ਕਿ ਇੱਕ ਔਰਤ ਤੇ ਉਸ ਦਾ ਇੱਕ ਹੋਰ ਸਾਥੀ ਪਹਿਲਾਂ ਮੰਦਿਰ ਕੋਲ ਆਏ ਤੇ ਬੜੀ ਫੁਰਤੀ ਨਾਲ ਬੇਖ਼ੌਫ ਉੱਥੇ ਪਈ ਸਕੂਟਰੀ ਨੂੰ ਸਟਾਰਟ ਕਰ ਕੇ ਲੈ ਗਏ। ਹਾਲਾਂਕਿ ਸਕੂਟਰੀ ਚੋਰੀ ਕਰਨ ਵਾਲੇ ਇਨ੍ਹਾਂ ਚੋਰਾਂ ਦੀ ਪਹਿਚਾਣ ਵੀ ਹੋ ਗਈ, ਪਰ ਅਜੇ ਤੱਕ ਇਹ ਸ਼ਾਤਿਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਹਾਲਾਂਕਿ ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਿਸ ਸਟੇਸ਼ਨ ਵਿਚ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਦਾ ਦਾਅਵਾ ਹੈ ਕਿ ਉਹ ਜਲਦ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਲਵੇਗੀ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਬਖ਼ਸ਼ੀਸ਼ ਸਿੰਘ ਗਰਚਾ ਬੀਜਾ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ ਅਗਲੀ ਖ਼ਬਰ ਸਮਰਾਲਾ ਹਲਕੇ ਅੰਦਰ ਰਾਜਾ ਗਿੱਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਮਜ਼ਬੂਤੀ ਵੱਲ-ਬੱਬਲੂ ਬਗ਼ਲੀ
Ad Position 24
No active advertisement