ਬੀਜਾ, 10 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਆਗੂ ਬਖ਼ਸ਼ੀਸ਼ ਸਿੰਘ ਬਿੱਲੂ ਗਰਚਾ ਦਾ ਅੱਜ ਸਵੇਰੇ ਚੰਡੀਗੜ੍ਹ ਦੇ ਇੱਕ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਉਹ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਸਵ. ਬਖ਼ਸ਼ੀਸ਼ ਸਿੰਘ,ਯੂਥ ਆਗੂ ਪਰਮਿੰਦਰ ਸਿੰਘ ਗਰਚਾ ਡੇਅਰੀ ਫਾਰਮ ਦੇ ਚਾਚਾ ਸਨ, ਲਵਲੀ ਗਰਚਾ ਦੇ ਵੱਡੇ ਭਰਾਤਾ ਸਨ। ਉਨ੍ਹਾਂ ਦਾ ਬੀਜਾ ਦੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ। ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਜਸਪ੍ਰੀਤ ਸਿੰਘ ਜੱਸਾ ਗਰਚਾ, ਪ੍ਰਭਜੋਤ ਸਿੰਘ ਗਰਚਾ ਨੇ ਦਿਖਾਈ। ਪਰਿਵਾਰਕ ਮੈਂਬਰਾਂ ਨਾਲ ਜਥੇਦਾਰ ਦਵਿੰਦਰ ਸਿੰਘ ਖੱਟੜਾ, ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ,ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ, ਇੰਜ ਜਗਦੇਵ ਸਿੰਘ ਬੋਪਾਰਾਏ, ਜਥੇਦਾਰ ਸੰਤਾ ਸਿੰਘ ਉਮੈਦਪੁਰੀ,ਨਵਤੇਜ ਸਿੰਘ ਖੱਟੜਾ, ਇੰਦਰਜੀਤ ਸਿੰਘ ਲੋਪੋਂ, ਬਰਜਿੰਦਰ ਸਿੰਘ ਬੱਬਲੂ ਲੋਪੋਂ, ਜਗਰੂਪ ਸਿੰਘ ਕੁਲਾਰ ਮਹਿੰਦੀਪੁਰ, ਡਾਕਟਰ ਜਸਪ੍ਰੀਤ ਸਿੰਘ ਬੀਜਾ, ਹਰਦੀਪ ਸਿੰਘ ਕੁਲਾਰ, ਰਾਜਿੰਦਰ ਸਿੰਘ ਕੋਟ, ਮੈਨੇਜਰ ਇਕਬਾਲ ਸਿੰਘ ਮੰਜੀ ਸਾਹਿਬ ਕੋਟਾਂ, ਸੁਖਵਿੰਦਰ ਸਿੰਘ ਸੁੱਖਾ, ਜਗਦੀਸ਼ ਸਿੰਘ ਦੀਸ਼ਾ ਕੋਟ, ਜਸਵੰਤ ਸਿੰਘ ਜੱਸੀ ਦਹੇੜੂ, ਜਗਜੀਤ ਸਿੰਘ ਭੰਡਾਲ, ਬਿੱਟੂ ਮਹਿੰਦੀਪੁਰ, ਮੈਨੇਜਰ ਲੱਖਾ ਸਿੰਘ ਬਰਮਾਲੀਪੁਰ, ਬਲਵਿੰਦਰ ਸਿੰਘ ਭੁੱਲਰ ਕੋਟ, ਜਗਜੀਵਨ ਸਿੰਘ ਮਿੰਟਾ ਕਿਸ਼ਨਗੜ੍ਹ, ਅਜਮੇਰ ਸਿੰਘ ਇਕੋਲਾਹੀ, ਸੁਰਿੰਦਰ ਸਿੰਘ ਲੋਪੋਂ, ਪਾਲ ਸਿੰਘ ਹਰਬੰਸਪੁਰਾ, ਗੁਰੀ ਘੁੰਗਰਾਲੀ, ਪਿੰਦਰ ਘੁੰਗਰਾਲੀ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।