ਪਾਇਲ, 10 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਨਗਰ ਕੌਂਸਲ ਦੇ ਮੁਲਾਜ਼ਮ ਅਰੁਣ ਕੁਮਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਸਾਬਕਾ ਕੌਂਸਲਰ ਦਰਸ਼ਨ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਗਏ।ਉਨ੍ਹਾਂ ਦੀ ਮੌਤ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਦਰਸ਼ਨ ਸਿੰਘ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦਰਸ਼ਨ ਸਿੰਘ ਇੱਕ ਮਿਹਨਤੀ ਅਤੇ ਇਮਾਨਦਾਰ ਸ਼ਖ਼ਸੀਅਤ ਦੇ ਮਾਲਕ ਸਨ ਜੋ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦੇ ਸਨ ਜਿਨ੍ਹਾਂ ਦੀ ਮੌਤ ਨਾਲ ਪਰਿਵਾਰ ਅਤੇ ਵਾਲਮੀਕੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਗੁਰੀ, ਬੇਅੰਤ ਸਿੰਘ ਪੰਧੇਰ ਖੇੜੀ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ,ਟਿੰਕੂ ਆਂਸਲ, ਪਵਨ ਕੁਮਾਰ ਬਾਲੂ, ਹਰੀਸ਼ ਕੁਮਾਰ,ਸੋਹਨ ਲਾਲ, ਈਸ਼ਵਰ ਲਾਲ, ਬਲਵਿੰਦਰ ਕੁਮਾਰ, ਕਸਤੂਰੀ ਲਾਲ,ਨਿਤਿਨਕੁਮਾਰ ਬਾਵਾ, ਭੋਲੀ ਭਗਤ, ਹੈਪੀ ਬਾਲੂ, ਹੰਸ ਰਾਜ ਤੇ ਹਰੀਸ਼ ਕੁਮਾਰ ਆਦਿ ਹਾਜ਼ਰ ਸਨ।