18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗਿਆਨ ਮਨੁੱਖ ਦੇ ਅੰਦਰ ਪਰਮਾਤਮਾ ਦਾ ਪ੍ਰਤੱਖ ਅਨੁਭਵ ਹੈ-ਸ਼ਾਸਤਰੀ ਗੋਪਾਲ ਕਿ੍ਸ਼ਨ <br/>

Ad Position 21
No active advertisement
ਸ੍ਰੀ ਕਿ੍ਸ਼ਨ ਜਨਮ ਮੌਕੇ ਭਗਵਾਨ ਦੇ ਬਾਲ ਰੂਪ ਦੇ ਦਰਸ਼ਨ ਕਰਦੇ ਹੋਏ ਸ਼ਰਧਾਲੂ | ਤਸਵੀਰ : ਪ੍ਰਵੀਨ ਗਰਗ <br/> 01-01-2026
ਤਪਾ ਮੰਡੀ, 31 ਦਸੰਬਰ (ਪ੍ਰਵੀਨ ਗਰਗ)-ਗਿਆਨ ਦਾ ਅਰਥ ਹੈ, ਪ੍ਰਮਾਤਮਾ ਨੂੰ ਜਾਣਨਾ ਪਰ ਅੱਜ ਮਨੁੱਖ ਅਸਲ ਗਿਆਨ ਤੋਂ ਕੋਹਾਂ ਦੂਰ ਹੈ | ਜਦੋਂ ਕਿ ਗਿਆਨ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਪ੍ਰਤੱਖ ਅਨੁਭਵ ਹੈ | ਇਹ ਪ੍ਰਵਚਨ ਸ੍ਰੀ ਮਦ ਭਾਗਵਤ ਕਥਾ ਸਮਿਤੀ ਵਲੋਂ ਸ੍ਰੀ ਗੀਤਾ ਭਵਨ ਵਿਖੇ ਕਰਵਾਈ ਜਾ ਰਹੀ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਚੌਥੇ ਦਿਨ ਪ੍ਰਸਿੱਧ ਕਥਾ ਵਾਚਕ ਸ੍ਰੀ ਗੋਪਾਲ ਕਿ੍ਸ਼ਨ ਸ਼ਾਸਤਰੀ (ਸ੍ਰੀ ਧਾਮ ਗੋਵਰਧਨ ਵਾਲੇ) ਨੇ ਕਿ੍ਸ਼ਨ ਜਨਮ ਮੌਕੇ ਸੰਗਤ ਨੂੰ ਪ੍ਰਵਚਨ ਕਰਦਿਆਂ ਕੀਤੇ | ਉਨ੍ਹਾਂ ਕਿਹਾ ਕਿ ਜੀਵਨ ਯਾਤਰਾ ਦਾ ਉਦੇਸ਼ ਵੀ ਪ੍ਰਮਾਤਮਾ ਦੀ ਭਗਤੀ ਦੀ ਪ੍ਰਾਪਤੀ ਹੈ | ਜਦੋਂ ਕੋਈ ਸ਼ਰਧਾਲੂ ਭਗਤੀ ਦੇ ਮਾਰਗ 'ਤੇ ਅੱਗੇ ਵਧਦਾ ਹੈ ਤਾਂ ਉਸ ਨੰੂ ਜੀਵਨ ਵਿਚ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਦਕਿ ਭਗਵਾਨ ਸ੍ਰੀ ਕਿ੍ਸ਼ਨ ਦੀ ਕਿਰਪਾ ਨਾਲ ਹਰ ਕੰਮ ਸੰਭਵ ਹੈ | ਇਸ ਧਾਰਮਿਕ ਸਮਾਗਮ ਮੌਕੇ ਪੂਜਣ ਦੀ ਰਸਮ ਸਮਾਜ ਸੇਵੀ ਸਤਪਾਲ ਮੌੜ ਵਲੋਂ ਸਮੇਤ ਪਰਿਵਾਰ ਅਦਾ ਕਰਵਾਈ ਗਈ | ਸ੍ਰੀ ਕਿ੍ਸ਼ਨ ਜਨਮ ਮੌਕੇ ਸ਼ਰਧਾਲੂਆਂ ਨੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਮੱਖਣ ਮਿਸ਼ਰੀ ਦਾ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਤੋਂ ਇਲਾਵਾ ਸਮਿਤੀ ਦੇ ਕੇਵਲ ਕਿ੍ਸ਼ਨ ਮਿੱਤਲ, ਸੰਦੀਪ ਕੁਮਾਰ ਵਿੱਕੀ, ਟਿੰਕੂ ਮਿੱਤਲ, ਅਸ਼ੋਕ ਪੱਖੋ, ਮਨੀਸ਼ ਬਾਂਸਲ, ਪੱਪੀ ਸੁਨਾਮੀਆ, ਭਾਰਤ ਭੂਸ਼ਨ ਗਰਗ, ਰਾਜੇਸ਼ ਕੁਮਾਰ, ਰੌਬਿਨ ਕੁਮਾਰ ਰੂਬੀ, ਪ੍ਰੇਮ ਕੁਮਾਰ ਸਿੰਗਲਾ, ਓਮ ਪ੍ਰਕਾਸ਼ ਮਿੱਤਲ, ਵਿਜੇ ਜਿੰਦਲ, ਰਮੇਸ਼ ਭੈਣੀ, ਪ੍ਰੇਮ ਕੁਮਾਰ ਸਿੰਗਲਾ, ਕਰਨ ਸੁਨਾਮੀਆ, ਸੁਰਿੰਦਰ ਕੁਮਾਰ, ਵਿਜੇ ਕੁਮਾਰ ਧੂਰਕੋਟੀਆ, ਰਾਕੇਸ਼ ਕੁਮਾਰ ਸ਼ੈਲੀ, ਡਾ: ਪ੍ਰਬੋਧ ਮਿੱਤਲ, ਅਵਿਨਾਸ਼ ਗੋਇਲ, ਧਰਮਪਾਲ ਬਾਂਸਲ, ਸ਼ਾਮ ਲਾਲ, ਦੀਪੂ ਭੈਣੀ, ਸਤਪਾਲ ਗਰਗ ਆਦਿ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮਜ਼ਬੂਤੀ ਪੰਥ ਤੇ ਪੰਜਾਬ ਦੇ ਭਵਿੱਖ ਲਈ ਜ਼ਰੂਰੀ-ਪੀਰ ਮੁਹੰਮਦ ਅਗਲੀ ਖ਼ਬਰ ਗਊਸ਼ਾਲਾ ਕਮੇਟੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅੱਗੇ ਖੜ੍ਹਾ ਨਿਕਾਸੀ ਪਾਣੀ ਹਾਦਸਿਆਂ ਨੂੰ ਦੇ ਰਿਹਾ ਸੱਦਾ <br...
Ad Position 24