05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਅਨਾਜ ਮੰਡੀਆਂ 'ਚ ਰੁਲ ਰਹੇ ਨੇ ਕਿਸਾਨ-ਐਡਵੋਕੇਟ ਰਾਹੀ -ਰਾਜਸਥਾਨ 'ਚ ਕਣਕ ਦਾ ਰੇਟ 2735 ਅਤੇ ਪੰਜਾਬ 'ਚ 2585 <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਰੂੜੇਕੇ ਕਲਾਂ, 17 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਪੰਜਾਬ ਸਰਕਾਰ ਵਲੋਂ ਸਹੀ ਸਮੇਂ ਕਣਕ ਦੇ ਖਰੀਦ ਪ੍ਰਬੰਧ ਨਾ ਕਰਨ ਅਤੇ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਦੇ ਕਿਸਾਨ ਕਣਕ ਦੀ ਫ਼ਸਲ ਨਾ ਵਿਕਣ ਕਰ ਕੇ ਪਿਛਲੇ 15 ਦਿਨਾਂ ਤੋਂ ਅਨਾਜ ਮੰਡੀਆਂ ਵਿਚ ਰੁਲ ਰਹੇ ਹਨ | ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਕੋਲ ਕਣਕ ਦੇ ਸਹੀ ਮੁੱਲ ਸਬੰਧੀ ਹੱਕ ਨਾ ਰੱਖਣ ਕਰ ਕੇ ਪੰਜਾਬ ਵਿਚ ਕਣਕ ਦਾ ਮੁੱਲ 2585 ਰੁਪਏ ਅਤੇ ਰਾਜਸਥਾਨ ਵਿਖੇ ਕਣਕ ਦਾ ਮੁੱਲ 2735 ਰੁਪਏ ਕੇਂਦਰ ਸਰਕਾਰ ਵਲੋਂ ਨਿਯਤ ਹੋਇਆ ਹੈ | ਪੰਜਾਬ ਸਰਕਾਰ ਦੀ ਗ਼ਲਤੀ ਕਾਰਨ ਪੰਜਾਬ ਦੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਧੂਰਕੋਟ ਵਿਖੇ ਅਕਾਲੀ ਵਰਕਰ ਅਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਕਰਦਿਆਂ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਬਿਜਲੀ ਦੇ 15 ਘੰਟਿਆਂ ਦੇ ਲੰਬੇ ਕੱਟਾਂ ਕਾਰਨ ਇਲਾਕਾ ਨਿਵਾਸੀਆਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ | ਪੰਜਾਬ ਸਰਕਾਰ ਦੇ ਘਟੀਆ ਰਾਜ ਪ੍ਰਬੰਧ ਕਰ ਕੇ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ | ਬਿਜਲੀ ਦੇ ਲੰਬੇ ਕੱਟਾਂ ਕਾਰਨ ਕਾਰਖ਼ਾਨੇ ਬੰਦ ਪਏ ਹਨ | ਪੰਜਾਬ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਅਕਾਲੀ ਆਗੂਆਂ ਵਲੋਂ ਅਨਾਜ ਮੰਡੀਆਂ ਵਿਚ ਅਤੇ ਹਲਕੇ ਦੇ ਪਿੰਡਾਂ ਵਿਚ ਅਰਥੀ ਫ਼ੂਕ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਪੰਜਾਬ ਸਰਕਾਰ ਦੇ ਘਟੀਆਂ ਪ੍ਰਬੰਧਾਂ ਕਾਰਨ ਪੰਜਾਬ ਦਾ ਹਰ ਵਰਗ ਦੁਖੀ ਹੈ | ਇਸ ਮੌਕੇ ਨੱਥਾ ਸਿੰਘ ਢਿੱਲੋਂ, ਜਥੇਦਾਰ ਕੌਰ ਸਿੰਘ, ਜਥੇਦਾਰ ਸੁਦਾਗਰ ਸਿੰਘ, ਸਾਬਕਾ ਸਰਪੰਚ ਜਨਕ ਸਿੰਘ ਧੂਰਕੋਟ, ਫ਼ਕੀਰ ਚੰਦ ਤੋਂ ਇਲਾਵਾ ਅਕਾਲੀ ਵਰਕਰ ਅਹੁਦੇਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ 19 ਨੂੰ ਮਨਾਈ ਜਾਵੇਗੀ <br/> ਅਗਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਸਾਲਾਬੱਧੀ ਮੰਗ ਸਰਕਾਰ ਨੇ ਮਨਜ਼ੂਰ ਕੀਤੀ-ਡਾ: ਜੱਗਾ ਸਿੰਘ ਮੌੜ <br/>
Ad Position 24