05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ 19 ਨੂੰ ਮਨਾਈ ਜਾਵੇਗੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਤਪਾ ਮੰਡੀ, 17 ਅਪ੍ਰੈਲ (ਵਿਜੇ ਸ਼ਰਮਾ)-ਭਗਵਾਨ ਸ੍ਰੀ ਪਰਸ਼ੂ ਰਾਮ ਜੈਅੰਤੀ ਸਥਾਨਕ ਪਰਸ਼ੂਰਾਮ ਮੰਦਰ ਨੇੜੇ ਬਾਬਾ ਮੱਠ ਵਿਖੇ 19 ਅਪ੍ਰੈਲ ਨੂੰ ਸਮੂਹ ਬ੍ਰਾਹਮਣ ਭਾਈਚਾਰੇ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਈ ਜਾਏਗੀ | ਜਿਸ ਦੇ ਸਬੰਧ ਵਿਚ ਪ੍ਰਬੰਧਕਾਂ ਵਲੋਂ ਸਮਾਗਮ ਦਾ ਰੰਗਦਾਰ ਪੋਸਟਰ ਰਿਲੀਜ਼ ਕਰਦਿਆਂ ਹੋਇਆਂ ਜਾਣਕਾਰੀ ਦਿੱਤੀ ਕਿ 18 ਅਪ੍ਰੈਲ ਨੂੰ ਸ੍ਰੀ ਅਖੰਡ ਰਮਾਇਣ ਜੀ ਦੇ ਪਾਠ ਪ੍ਰਕਾਸ਼ ਕਰਵਾਏ ਜਾਣਗੇ ਜਿਨਾਂ ਦੇ ਪਾਠ ਦੇ ਭੋਗ 19 ਅਪ੍ਰੈਲ ਨੂੰ ਪਾਉਣ ਤੋਂ ਪਹਿਲਾਂ ਮੱਖਣ ਸ਼ਰਮਾ ਵਲੋਂ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਤੋਂ ਇਲਾਵਾ ਸੰਤ ਮਹਾਂਪੁਰਸ਼ ਸ਼ਮੂਲੀਅਤ ਕਰਨਗੇ | ਸਮਾਗਮ ਦੇ ਅੰਤ ਵਿਚ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ | ਇਸ ਮੌਕੇ ਮੇਲਾ ਕਾਲੀਆ, ਅਸ਼ੋਕ ਸ਼ਰਮਾ, ਯਾਦਵਿੰਦਰ ਸ਼ਰਮਾ, ਸਾਹਿਲ ਸ਼ਰਮਾ, ਵਿਸ਼ਾਲ ਸ਼ਰਮਾ, ਅਰਸ਼ੀ, ਲਵਲੀ, ਕਮਲ, ਸਤਪਾਲ ਸ਼ਰਮਾ, ਦੀਪ ਗੁੱਗਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਰਾਸ਼ਟਰੀ ਪੱਧਰ 'ਤੇ 100 ਦਿਨਾਂ ਦੀ ਤੀਬਰ ਟੀ.ਬੀ. ਖ਼ਾਤਮੇ ਮੁਹਿੰਮ ਤਹਿਤ ਪੋਸਟਰ ਜਾਰੀ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਅਨਾਜ ਮੰਡੀਆਂ 'ਚ ਰੁਲ ਰਹੇ ਨੇ ਕਿਸਾਨ-ਐਡਵੋਕੇਟ ਰਾਹੀ -ਰਾਜਸਥਾਨ 'ਚ ਕਣਕ ਦਾ ਰੇਟ 273...
Ad Position 24