04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਬੂਟਾ ਸਿੰਘ ਚੌਹਾਨ ਦੀ ਪੁਸਤਕ ਰਿਲੀਜ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਰੂੜੇਕੇ ਕਲਾਂ, 17 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਦੀ ਅਗਵਾਈ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ | ਸਾਹਿਤਕ ਸਮਾਗਮ ਦੌਰਾਨ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦੀ ਪੁਸਤਕ ਮੇਰੇ ਤਿੰਨ ਨਾਵਲ ਦਾ ਭਾਗ ਦੂਜਾ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਵਲੋਂ ਰਿਲੀਜ਼ ਕੀਤਾ ਗਿਆ | ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਕਿਹਾ ਕਿ ਲੇਖਕ ਨੇ ਆਪਣੇ ਨਾਵਲਾਂ ਵਿਚ ਮਲਵਈ ਜੀਵਨ ਨੂੰ ਚਿਤਰਿਆ ਹੈ | ਜੀਵਨ ਦੇ ਵੱਡੇ ਸੱਚ ਪਾਠਕਾਂ ਦੇ ਸਨਮੁੱਖ ਲਿਆਉਣੇ ਨਾਵਲ ਦੇ ਵਿਸ਼ੇਸ਼ ਗੁਣ ਹਨ | ਲੇਖਕ ਚੌਹਾਨ ਨੇ ਕਿਹਾ ਕਿ ਪਹਿਲੇ ਭਾਗ ਵਿਚ ਤਿੰਨ ਨਾਵਲ ਸੱਤ ਰੰਗੀਆਂ ਚਿੜੀਆਂ, ਸਾਥ ਪਰਿੰਦਿਆਂ ਦਾ ਅਤੇ ਪਤਾ ਨਹੀਂ ਸੀ ਸ਼ਾਮਲ ਸਨ | ਦੂਜੇ ਭਾਗ ਵਿਚ ਉੱਜੜੇ ਖੂਹ ਦਾ ਪਾਣੀ, ਗੇਰੂ ਰੰਗੇ ਤੇ ਲਵ ਪ੍ਰੋਜੈਕਟ ਸ਼ਾਮਲ ਹਨ | ਇਸ ਮੌਕੇ ਬੋਲੀਕਾਰ ਰਘਵੀਰ ਸਿੰਘ ਗਿੱਲ ਕੱਟੂ, ਡਾ: ਹਰਵਿੰਦਰ ਸਿੰਘ, ਪਿ੍ੰਸੀਪਲ ਅਮਨਦੀਪ ਕੌਰ, ਕੋਆਰਡੀਨੇਟਰ ਪਰਮਪ੍ਰੀਤ ਕੌਰ, ਵੈਦ ਕਪੂਰ ਚੰਦ ਸ਼ਰਮਾ, ਪੰਜਾਬੀ ਕਵੀ ਹਾਕਮ ਸਿੰਘ ਰੂੜੇਕੇ ਕਲਾਂ, ਡਾਇਰੈਕਟਰ ਸਾਗਰਜੀਤ ਸਿੰਘ ਖੀਪਲ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਖੁੱਡੀ ਕਲਾਂ ਵਿਖੇ ਬਿਜਲੀ ਸਪਲਾਈ ਨਾ ਆਉਣ ਕਾਰਨ ਪਿੰਡ ਵਾਸੀਆਂ ਨੇ ਬਠਿੰਡਾ-ਚੰਡੀਗੜ੍ਹ ਰੋਡ ਕੀਤਾ ਜਾਮ <br/> ਅਗਲੀ ਖ਼ਬਰ ਸ਼ਹਿਰ ਵਿਚ ਵਿਕਾਸ ਕਾਰਜਾਂ ਦਾ ਹੋਇਆ ਮਾੜਾ ਹਾਲ, ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਹੀਂ ਕੀਤੀ ਜਾ ਰਹੀ ਕੋਈ ਸੁਣਵਾਈ-ਆਗੂ...
Ad Position 24