ਸ਼ਹਿਣਾ, 25 ਅਪ੍ਰੈਲ (ਸੁਰੇਸ਼ ਗੋਗੀ)-ਵਿਧਾਇਕ ਲਾਭ ਸਿੰਘ ਉਗੋਕੇ ਨੇ ਨਾਨਕਪੁਰਾ ਵਿਖੇ ਪੱਖੋ ਕੈਂਚੀਆਂ ਅਤੇ ਭਗਤਪੁਰਾ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਵੰਡੇ ਗਏ | ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਹਲਕੇ ਦੇ ਵਿਕਾਸ ਕਾਰਜ ਕਰਨ ਲਈ ਯਤਨਸ਼ੀਲ ਰਹੇ ਹਾਂ, ਹਲਕੇ ਵਿਚ ਉਹ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਗਏ, ਜੋ ਕੰਮ ਹੁਣ ਤੱਕ ਕੋਈ ਵੀ ਸਰਕਾਰ ਨਹੀਂ ਸੀ ਕਰ ਸਕੀ | ਲਾਭ ਸਿੰਘ ਉਗੋਕੇ ਨੇ ਕਿਹਾ ਕਿ ਇਕ ਦੂਜੇ ਦੇ ਪਿੰਡਾਂ ਨੂੰ ਜੋੜਨ ਵਾਲੇ ਸਮੂਹ ਰਸਤਿਆਂ ਨੂੰ ਸੜਕਾਂ ਦਾ ਰੂਪ ਦਿੱਤਾ ਜਾ ਰਿਹਾ ਹੈ | ਪਿੰਡਾਂ ਵਿਚ ਸਿਹਤ ਤੇ ਸਿੱਖਿਆ ਨੂੰ ਪਹਿਲ ਦੇ ਆਧਾਰ 'ਤੇ ਰੱਖ ਕੇ ਸਕੂਲਾਂ ਲਈ ਵਿਸ਼ੇਸ਼ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਵੱਡੀ ਪੱਧਰ 'ਤੇ ਪਿੰਡਾਂ ਵਿਚ ਖੇਡ ਸਟੇਡੀਅਮ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਲਾਭ ਸਿੰਘ ਉਗੋਕੇ ਨੇ ਕਿਹਾ ਕਿ ਜੋ ਪੰਚਾਇਤੀ ਤੌਰ 'ਤੇ ਵਿਕਾਸ ਕਾਰਜਾਂ ਦੇ ਮਤੇ ਉਲੀਕੇ ਜਾਂਦੇ ਹਨ, ਉਨ੍ਹਾਂ ਨੂੰ ਪ੍ਰਵਾਨਗੀ ਮਿਲਣ ਉਪਰੰਤ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ | ਇਸ ਮੌਕੇ ਲਾਭ ਸਿੰਘ ਉਗੋਕੇ ਨੇ ਪਿੰਡ ਨਾਨਕਪੁਰਾ ਦੀ ਪੰਚਾਇਤ ਨੂੰ 5 ਲੱਖ ਰੁਪਏ, ਪਿੰਡ ਭਗਤਪੁਰਾ ਦੀ ਪੰਚਾਇਤ ਨੂੰ 1 ਲੱਖ 16 ਹਜ਼ਾਰ ਰੁਪਏ, ਪੱਖੋ ਕੈਂਚੀਆਂ ਦੀ ਪੰਚਾਇਤ ਨੂੰ 95 ਹਜ਼ਾਰ ਰੁਪਏ ਦੇ ਚੈਕ ਵੰਡੇ | ਇਸ ਸਮੇਂ ਲਵਦੀਪ ਸਿੰਘ ਭਗਤਪੁਰਾ ਬਲਾਕ ਪ੍ਰਧਾਨ, ਸਰਪੰਚ ਅੰਗਰੇਜ਼ ਸਿੰਘ ਨਾਨਕਪੁਰਾ, ਸਰਪੰਚ ਕੁਲਵੰਤ ਰਾਮ ਭਗਤਪੁਰਾ, ਸਰਪੰਚ ਗੁਰਜਿੰਦਰ ਸਿੰਘ ਪੱਖੋ ਕੈਂਚੀਆਂ, ਚਮਕੌਰ ਸਿੰਘ ਥਿੰਦ, ਗੁਰਬਖਸੀਸ ਸਿੰਘ ਗੋਗਾ, ਸੀਰਾ ਸਿੰਘ ਥਿੰਦ, ਮਾ: ਅਵਤਾਰ ਸਿੰਘ, ਭੁਪਿੰਦਰ ਸਿੰਘ ਭਿੰਦਾ, ਬਲਵਿੰਦਰ ਸਿੰਘ ਕਾਲਾ ਥਿੰਦ, ਅਮਨਦੀਪ ਸਿੰਘ ਦਰਾਜ ਪੀ.ਏ, ਗਿੰਦਰ ਸਿੰਘ, ਸ਼ਮਸ਼ੇਰ ਸਿੰਘ ਭਗਤਪੁਰਾ, ਬਲਵੀਰ ਸਿੰਘ ਸਾਬਕਾ ਸਰਪੰਚ ਨਾਨਕਪੁਰਾ, ਰਾਜ ਕੁਮਾਰ ਰਾਜੂ ਪੱਖੋ ਕੈਂਚੀਆਂ, ਪੰਚ ਹਰਦੀਪ ਸਿੰਘ ਧਾਲੀਵਾਲ, ਨਿਰਮਲ ਸਿੰਘ ਥਿੰਦ ਆਦਿ ਵੀ ਹਾਜ਼ਰ ਸਨ |