03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਰਨਾਲਾ ਦੀਆਂ ਮਜ਼ਦੂਰ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 03-05-2026
ਬਰਨਾਲਾ, 2 ਮਈ (ਅਸ਼ੋਕ ਭਾਰਤੀ)-ਮਜ਼ਦੂਰ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਸਹਾਇਕ ਲੇਬਰ ਕਮਿਸ਼ਨਰ ਦਫ਼ਤਰ ਬਰਨਾਲਾ ਦੇ ਗੇਟ ਅੱਗੇ ਸੀਟੂ ਦਾ ਝੰਡਾ ਝੁਲਾ ਕੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ, ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਸੀਟੂ ਦੇ ਪ੍ਰਧਾਨ ਹਰਪਾਲ ਕੌਰ ਬਰਨਾਲਾ, ਲਾਲ ਝੰਡਾ ਭੱਠਾ ਵਰਕਰ ਯੂਨੀਅਨ ਪੰਜਾਬ ਸੀਟੂ ਦੇ ਸੂਬਾ ਆਗੂ ਮਾਨ ਸਿੰਘ ਗੁਰਮ, ਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਦੇ ਜਨਰਲ ਸਕੱਤਰ ਸਾਥੀ ਸੁਦਾਗਰ ਸਿੰਘ ਉੱਪਲੀ ਅਤੇ ਸਹਾਇਕ ਸਕੱਤਰ ਨਿਰਮਲ ਸਿੰਘ ਜਲੂਰ, ਜੱਗਾ ਸਿੰਘ ਪ੍ਰਧਾਨ ਧੂਰਕੋਟ, ਮੱਘਰ ਸਿੰਘ ਉੱਪਲੀ, ਮਾਨ ਸਿੰਘ ਗੁਰਮ, ਚੇਤ ਰਾਮ ਗੁਰਮ, ਸਰਬਜੀਤ ਕੌਰ ਅਸਪਾਲ ਕਲਾਂ, ਸਿਮਰਜੀਤ ਕੌਰ ਫਰਵਾਹੀ, ਬਲਜਿੰਦਰ ਕੌਰ, ਅਮਿਤਾਬ ਕੁਮਾਰ, ਰਾਮ ਆਸਰਾ ਕਿਹਾ ਕਿ ਦੇਸ਼ ਅੰਦਰ ਕੇਂਦਰੀ ਬੀਜੇਪੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਮਰੀਕੀ ਸਾਮਰਾਜ ਵਲੋਂ ਨਿਰਦੇਸ਼ ਤੇ ਨੀਤੀਆਂ ਨੂੰ ਲਾਗੂ ਕਰ ਰਹੀਆਂ ਹਨ ਕਿਰਤੀ ਜਮਾਤ ਵਲੋਂ ਵੱਡੀਆਂ ਕੁਰਬਾਨੀਆਂ ਨਾਲ ਹਾਸਲ ਕੀਤੇ ਕਿਰਤ ਕਾਨੰੂਨਾਂ ਨੂੰ ਖ਼ਤਮ ਕਰ ਕੇ ਕੋਡਾਂ ਵਿਚ ਬਦਲਿਆ ਜਾ ਰਿਹਾ ਹੈ, ਕਿਰਤੀਆਂ ਵਲੋਂ 1886 ਵਿਚ ਅੱਠ ਘੰਟੇ ਕੰਮ ਦਿਹਾੜੀ ਲਈ ਸੰਘਰਸ਼ ਰਾਹੀਂ ਹਾਸਲ ਕੀਤੇ ਹੱਕ ਨੂੰ ਖੋਹ ਕੇ 12 ਘੰਟੇ ਕੰਮ ਕਰਵਾਇਆ ਜਾ ਰਿਹਾ ਹੈ | ਜਦਕਿ ਉਜ਼ਰਤਾਂ 8 ਘੰਟੇ ਦੀਆਂ ਹੀ ਦਿੱਤੀਆਂ ਜਾ ਰਹੀਆਂ ਹਨ, ਠੇਕੇਦਾਰੀ ਸਿਸਟਮ ਵਧਾਇਆ ਜਾ ਰਿਹਾ ਹੈ, ਪੱਕੇ ਰੁਜ਼ਗਾਰ ਖ਼ਤਮ ਕਰ ਕੇ ਘੱਟੋ ਘੱਟ ਉਜ਼ਰਤਾਂ ਵੀ ਨਹੀਂ ਦਿੱਤੀਆਂ ਜਾਂਦੀਆਂ, ਮਨਰੇਗਾ ਨੂੰ ਖ਼ਤਮ ਕਰ ਕੇ ਨਵੇਂ ਰਾਮ ਜੀ ਕਾਨੂੰਨ ਰਾਹੀਂ ਮਜ਼ਦੂਰ ਮਾਮੂਲੀ ਰੁਜ਼ਗਾਰ ਗਰੰਟੀ ਨੂੰ ਵੀ ਖ਼ਤਮ ਕਰ ਕੇ ਮਜ਼ਦੂਰ ਭੁੱਖੇ ਬੇਰੁਜ਼ਗਾਰਾਂ ਦੇ ਮੂੰਹ 'ਚੋਂ ਰੋਟੀ ਖੋਹੀ ਜਾ ਰਹੀ ਹੈ, ਮਿਡ-ਡੇ-ਮੀਲ ਅਤੇ ਹੋਰ ਸਕੀਮ ਵਰਕਰਾਂ ਨੂੰ ਮਜ਼ਦੂਰ ਮੰਨ ਕੇ ਵੀ ਉਨ੍ਹਾਂ ਨੂੰ ਬਣਦੀ ਸਮਾਜਿਕ ਸੁਰੱਖਿਆ ਤੇ ਘੱਟੋ ਘੱਟ ਕਾਨੂੰਨ ਉਜ਼ਰਤਾਂ ਦੇਣ ਤੋਂ ਵੀ ਸਰਕਾਰ ਭੱਜ ਰਹੀਆਂ ਹਨ, ਹੱਕੀ ਮੰਗਾਂ ਲਈ ਸੰਘਰਸ਼ ਕਰ ਕੇ ਵਰਕਰਾਂ ਤੇ ਝੂਠੇ ਮੁਕੱਦਮੇ ਦਰਜ ਕਰ ਕੇ ਜਬਰ ਜ਼ੁਲਮ ਕੀਤਾ ਜਾ ਰਿਹਾ ਹੈ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹੇ 'ਚੋਂ ਲਿਆ ਪਹਿਲਾ ਅਤੇ ਦੂਜਾ ਸਥਾਨ ਅਗਲੀ ਖ਼ਬਰ ਵਜ਼ੀਫ਼ਾ ਪ੍ਰੀਖਿਆ ਪਾਸ ਕਰਨ ਵਾਲੇ ਗਰਨੂਰ ਸਿੰਘ ਦਾ ਸਕੂਲ ਵਲੋਂ ਸਨਮਾਨ
Ad Position 24
No active advertisement