01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਿਧਾਇਕ ਕਾਲਾ ਢਿੱਲੋਂ ਵਲੋਂ ਵਾਰਡ ਨੰ: 8 ਤੋਂ ਉਮੀਦਵਾਰ ਸੈਂਕੀ ਦੇ ਹੱਕ 'ਚ ਪ੍ਰਚਾਰ <br/>

Ad Position 21
No active advertisement
ਅਜੀਤ ਡੈਸਕ 24-05-2026
ਬਰਨਾਲਾ, 23 ਮਈ (ਰਾਜ ਪਨੇਸਰ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰ: 8 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੈਂਕੀ ਪੱੁਤਰ ਮੈਗਲ ਸੈਨ (ਮੰਗਲੀ) ਲਈ ਹਲਕਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਸ: ਕਾਲਾ ਢਿੱਲੋਂ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦਾ ਪਹਿਲਾਂ ਵਿਕਾਸ ਹੋਇਆ ਸੀ, ਉਹ ਸਿਰਫ਼ ਕਾਂਗਰਸ ਪਾਰਟੀ ਸਮੇਂ ਹੀ ਹੋਇਆ ਸੀ | ਕਾਂਗਰਸ ਪਾਰਟੀ ਵਿਕਾਸ 'ਚ ਵਿਸ਼ਵਾਸ ਰੱਖਦੀ ਹੈ ਨਾ ਕਿ ਚੁਟਕਲੇ ਸੁਣਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾਵੇ | ਸ: ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨਗਰ ਨਿਗਮ ਚੋਣਾਂ 'ਚ ਨੌਜਵਾਨਾਂ ਨੂੰ ਵੱਧ ਟਿਕਟਾਂ ਦਿੱਤੀਆਂ ਹਨ ਤਾਂ ਕਿ ਉਹ ਵੀ ਸ਼ਹਿਰਾਂ ਦੇ ਵਿਕਾਸ 'ਚ ਆਪਣਾ ਯੋਗਦਾਨ ਪਾਉਣ | ਸੈਂਕੀ ਇਕ ਇਮਾਨਦਾਰ, ਮਿਹਨਤੀ ਤੇ ਹਿੰਮਤੀ ਨੌਜਵਾਨ ਹੈ | ਥੋੜੇ੍ਹ ਸਮੇਂ 'ਚ ਇਸ ਨੇ ਵਾਰਡ ਨੰ: 8 ਵਿਚ ਆਪਣੀ ਪਕੜ ਮਜ਼ਬੂਤ ਬਣਾ ਲਈ ਹੈ | ਮੈ ਸਾਰੇ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਨੌਜਵਾਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉ ਤਾਂ ਜੋ ਤੁਹਾਡੇ ਵਾਰਡ ਦਾ ਵਿਕਾਸ ਹੋ ਸਕੇ | ਇਸ ਮੌਕੇ ਸਤਨਾਮ ਸਿੰਘ ਪੱਤੀ ਸੇਖਵਾਂ, ਯਾਦਵਿੰਦਰ ਸਿੰਘ ਯਾਦੀ, ਜਤਿੰਦਰ ਕੁਮਾਰ, ਬਲਵਿੰਦਰ ਸਿੰਘ ਬੈਂਸ, ਬਿਮਲਾ ਜੱਗੀ, ਬੀਨਾ ਰਾਣੀ, ਸ਼ੰਭੂ, ਰਾਜੇਸ਼ ਕੁਮਾਰ ਕਾਲਾ, ਵਿੱਕੀ ਸ਼ਰਮਾ, ਬੱਬੂ, ਹਰਦੀਪ ਸਿੰਘ ਰੋਡੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਰੱਦ ਕਰਨ ਦਾ- ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਵਲੋਂ... ਅਗਲੀ ਖ਼ਬਰ ਭਾਜਪਾ ਉਮੀਦਵਾਰ ਰਾਕੇਸ਼ ਟੀਟੂ ਨੂੰ ਵਾਰਡ ਵਾਸੀਆਂ ਨੇ ਲੱਡੂਆਂ ਨਾਲ ਤੋਲਿਆ <br/>
Ad Position 24
No active advertisement