03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮੁਢਲਾ ਗਿਆਨ, ਕੁਆਲੀਫਾਈ ਪੇਪਰ ਮਾਮਲਾ ਮਲੇਰਕੋਟਲਾ ਦੇ ਸਰਕਾਰੀ ਕਾਲਜ ’ਚ ਯੂਨੀਵਰਸਿਟੀ ਦੀ ਬਿਨਾਂ ਮਨਜ਼ੂਰੀ ਤੋਂ ਹੋਏ ‘ਦੁਬਾਰਾ ਪੇਪਰ ਦੀ ਚਰਚਾ ਨੇ ਮਚਾਈ ਤਰਥੱਲੀ’

Ad Position 21
No active advertisement
ਅਜੀਤ ਡੈਸਕ 01-07-2026
ਮਲੇਰਕੋਟਲਾ, 30 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਦੇਸ਼ ਦੇ ਅੰਦਰ ‘ਨੀਟ ਪੇਪਰ ਲੀਕ’ ਮਾਮਲੇ ਨੂੰ ਲੈ ਕੇ ਨੌਜਵਾਨਾਂ ਦੇ ਭਵਿੱਖ ਦੀ ਚਿੰਤਾ ਕਰਨ ਵਾਲਿਆਂ ਦੇ ਮੱਥੇ ਤੋਂ ‘ਚਿਤਾਵਾਂ ਦਾ ਪਸੀਨਾ’ ਅਜੇ ਸੁੱਕਿਆ ਨਹੀਂ ਸੀ ਕਿ ਹੁਣ ਮਲੇਰਕੋਟਲਾ ਦੇ ਸਰਕਾਰੀ ਕਾਲਜ ਅੰਦਰ ਐਮ.ਏ. ਅੰਗਰੇਜ਼ੀ ਦੇ ਸਮੈਸਟਰ ਦੂਜਾ ਦੇ ਪੰਜਾਬੀ ਨਾਲ ਸੰਬੰਧਿਤ ਮੁਢਲਾ ਗਿਆਨ (ਕੁਆਲੀਫਾਈ ) ਦੇ ਪੇਪਰ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬਿਨਾਂ ਮਨਜ਼ੂਰੀ ਤੋਂ ਦੁਬਾਰਾ ਹੋਣ ਦੀ ਚਰਚਾ ਸਿੱਖਿਆ ਪ੍ਰੇਮੀਆਂ ਦੇ ਸੀਨੇ ਸੇਕ ਪਾਉਂਦੀ ਜਾਪਦੀ ਹੈ । ਸੂਬਾ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਦੇ ਨਾਂ ’ਤੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸਰਕਾਰੀ ਕਾਲਜ ਮਲੇਰਕੋਟਲਾ ਦੀ ਇਸ ਘਟਨਾ ਨੇ ਪ੍ਰਬੰਧਤ ਵਿਭਾਗ ਦੇ ਅੰਦਰ ‘ਤਰਥੱਲੀ’ ਮਚਾ ਦਿੱਤੀ ਹੈ । ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਮਰੇ ਅੰਦਰ ਪੇਪਰ ਕਰ ਰਹੇ ਵਿਦਿਆਰਥੀਆਂ ਦੀਆਂ ਬਾਹਰ ਆਈਆਂ ਤਸਵੀਰਾਂ ਤੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਇਸ ’ਚ ਵਿਦਿਆਰਥੀਆਂ ਨੂੰ ਪੂਰੀ ਖੁੱਲ੍ਹ ਦੇ ਕੇ ਪੇਪਰ ਕਰਵਾਇਆ ਗਿਆ । ਕਈ ਬੱਚਿਆਂ ਦੇ ਸਾਹਮਣੇ ਮੋਬਾਇਲ ਫ਼ੋਨ ਸ਼ਰੇਆਮ ਵਿਖਾਈ ਦਿੰਦੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਦੀ ਡੇਟਸ਼ੀਟ ਦੇ ਮੁਤਾਬਿਕ ਐਮ.ਏ. ਅੰਗਰੇਜ਼ੀ ਦੇ ਦੂਜੇ ਸਮੈਸਟਰ ਦੇ ( ਪੰਜਾਬੀ ) ਮੁੱਢਲੇ ਗਿਆਨ ਦਾ ਪੇਪਰ 30 ਮਈ ਨੂੰ ਸਰਕਾਰੀ ਕਾਲਜ ਮਲੇਰਕੋਟਲਾ ’ਚ ਹੋ ਚੁੱਕਿਆ ਹੈ ਜਿਸ ਦੀ ਪੁਸ਼ਟੀ ਪਟਿਆਲਾ ਤੋਂ ਪ੍ਰੀਖਿਆਵਾਂ ਕੰਟਰੋਲਰ ਡਾਕਟਰ ਮੁਨੀਸ਼ ਕਪੂਰ ਨੇ ਵੀ ਕੀਤੀ ਹੈ । ਸੂਤਰਾਂ ਅਨੁਸਾਰ ਜਦਕਿ ਅੱਜ ਫਿਰ ਦੁਬਾਰਾ ਤੋਂ ਇਹ ਪੇਪਰ ਕਰੀਬ ਇੱਕ ਮਹੀਨੇ ਬਾਅਦ ਸਰਕਾਰੀ ਕਾਲਜ ’ਚ ਕਰਵਾਉਣ ਦੀ ਚਰਚਾ ਹੈ । ਜਿਸ ਦੀ ਭਿਣਕ ਪੈਂਦਿਆਂ ਹੀ ਸਿੱਖਿਆ ਪ੍ਰੇਮੀਆਂ ਨੇ ਇਸ ਬੇਹੱਦ ਗੰਭੀਰਤਾ ਭਰੇ ਮਾਮਲੇ ਨੂੰ ਸਰਕਾਰ ਦੇ ਦਰਬਾਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੱਕ ਪਹੁੰਚਦਾ ਕਰ ਦਿੱਤਾ । ਪੰਜਾਬੀ ਸਿੱਖਿਆ ਪ੍ਰੇਮੀਆਂ ਦਾ ਵੱਡਾ ਸਵਾਲ ਇਹ ਹੈ ਕਿ ਜਦ ਇੱਕ ਵਾਰ ਇਹ ਪੇਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡੇਟਸ਼ੀਟ ਦੇ ਮੁਤਾਬਕ 30 ਮਈ ਨੂੰ ਹੋ ਚੁੱਕਿਆ ਹੈ ਤਾਂ ਅੱਜ ਫਿਰ ਦੁਬਾਰਾ ਤੋਂ ਇਸ ਪੇਪਰ ਨੂੰ ਲੈਣ ਦੀ ਕੀ ਲੋੜ ਪੈ ਗਈ ਸੀ । ਇਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ । ਪੰਜਾਬੀ ਦੇ ਗਿਆਨ ਨਾਲ ਸੰਬੰਧਿਤ ਪੇਪਰ ਦੀ ਇਸ ਚਰਚਾ ਨੇ ਸਭ ਕੁਝ ਜੱਗ ਜਾਹਰ ਕਰ ਦਿੱਤਾ ਹੈ । ਜਦ ਇਸ ਮਾਮਲੇ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੀਖਿਆਵਾਂ ਕੰਟਰੋਲਰ ਡਾਕਟਰ ਮੁਨੀਸ਼ ਕਪੂਰ ਨਾਲ ਸੰਪਰਕ ਸਾਧਿਆ ਤਾਂ ਉਨ੍ਹਾਂ ਨੇ ਇਹ ਗੱਲ ਮੰਨੀ ਕਿ ਉਨ੍ਹਾਂ ਦੇ ਕੋਲ ਵੀ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ । ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਯੂਨੀਵਰਸਿਟੀ ਦੀ ਬਿਨਾਂ ਮਨਜ਼ੂਰੀ ਤੋਂ ਇਹ ਪੇਪਰ ਦੁਬਾਰਾ ਲਿਆ ਗਿਆ ਹੈ ਜੋ ਗਲਤ ਹੈ । ਜਿਸ ਲਈ ਉਨ੍ਹਾਂ ਵੱਲੋਂ ਮਲੇਰਕੋਟਲਾ ਤੋਂ ਸੰਬੰਧਿਤ ਪ੍ਰੀਖਿਆਵਾਂ ਕੰਟਰੋਲਰ ਨੂੰ ਵੀ ਜਾਂਚ ਲਈ ਆਪਣੇ ਕੋਲ ਬੁਲਾਇਆ ਹੈ ਤੇ ਦੋਵੇਂ ਪੇਪਰ ਵੀ ਆਪਣੇ ਕੋਲ ਮੰਗਵਾ ਲਏ ਹਨ । ਡਾਕਟਰ ਕਪੂਰ ਨੇ ਆਖਿਆ ਕਿ ਉਹ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਕੋਲ ਪਹੁੰਚਦਾ ਕਰਨਗੇ ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਭਾਕਿਯੂ ਕਾਦੀਆਂ ਵਲੋਂ ਮੁੱਖ ਮਾਰਗ ਜਾਮ ਕਰ ਕੇ ਨਾਅਰੇਬਾਜ਼ੀ ਅਗਲੀ ਖ਼ਬਰ ਲੋਕਾਂ ਦੇ ਪਿਆਰ ਅੱਗੇ ਸਭ ਸਿਆਸੀ ਸਾਜਿਸ਼ਾਂ ਨਾਕਾਮ ਹੋਈਆਂ-ਭਗਵੰਤ ਮਾਨ
Ad Position 24
No active advertisement