ਸ਼ਹਿਣਾ, 6 ਜੁਲਾਈ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਨਾਮਵਰ ਪੰਜਾਬ ਦੀ ਸਮਾਜ ਸੇਵੀ ਸੰਸਥਾ ਐਨ.ਜੀ.ਓ. ਨੇ 75 ਫ਼ੀਸਦੀ ਤੱਕ ਛੋਟ ਦੇ ਕੇ ਟੈੱਸਟ ਕਰਨ ਵਾਲੀ ਲੈਬ ਦੀ ਬਰਾਂਚ ਖੋਲੀ ਗਈ ਹੈ। ਇਸ ਸਮੇਂ ਸੰਸਥਾ ਦੇ ਆਗੂ ਡਾ: ਸਤੀਸ਼ ਕੁਮਾਰ ਨੇ ਕਿਹਾ ਕਿ ਸਿਹਤ ਸਬੰਧੀ ਟੈੱਸਟਾਂ ਰਾਹੀਂ ਲੋਕਾਂ ਦੀ ਵੱਡੀ ਪੱਧਰ ’ਤੇ ਲੁੱਟ ਹੁੰਦੀ ਹੈ। ਜਿਸ ਨੂੰ ਹਰ ਇਕ ਵਿਅਕਤੀ ਆਰਥਿਕ ਪੱਖ ਤੋਂ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਤੋਂ ਬਾਅਦ ਪਿੰਡਾਂ ਵਿਚ ਵੀ ਟੈੱਸਟ ਲੈਬਾਂ ਦੀ ਗਿਣਤੀ ਕਿਤੇ ਵੱਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਲੈਬ ਦੀਆਂ ਰਿਪੋਰਟਾਂ ਆਪਸ ਵਿਚ ਮੇਲ ਨਹੀਂ ਖਾਂਦੀਆਂ। ਗ਼ਲਤ ਰਿਪੋਰਟ ਆਉਣ ਕਾਰਨ ਮਰੀਜ਼ ਦਾ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਨੇ ਨਾਂ-ਮਾਤਰ ਖ਼ਰਚੇ ’ਤੇ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਐਨ.ਜੀ.ਓ. ਸੰਸਥਾ ਬਣਾ ਕੇ ਟੈੱਸਟ ਲੈਬ ਖੋਲ੍ਹਣ ਦਾ ਯਤਨ ਕੀਤਾ ਹੈ। ਲੋਕਾਂ ਵਲੋਂ ਮਿਲੇ ਭਰਵੇਂ ਸਹਿਯੋਗ ਸਦਕਾ ਟੀਮ ਦਾ ਕੌਂਸਲ ਵਧਦਾ ਗਿਆ ਹੈ ਅਤੇ ਟੈੱਸਟ ਲੈਬਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਗਈ। ਸਰਪੰਚ ਨਾਜ਼ਮ ਸਿੰਘ ਫ਼ੌਜੀ ਨੇ ਕਿਹਾ ਕਿ ਸਿਹਤ ਭਲਾਈ ਦੇ ਕਾਰਜਾਂ ਲਈ ਪੰਚਾਇਤ ਨੇ ਉਕਤ ਸੰਸਥਾ ਨੂੰ ਪੰਚਾਇਤੀ ਦੁਕਾਨਾਂ ਵਿਚ ਥਾਂ ਦਿੱਤੀ ਗਈ ਹੈ ਜੋ ਕਿ ਆਬਾਦੀ ਦੇ ਨੇੜੇ ਹਨ। ਇਸ ਮੌਕੇ ਪ੍ਰਮੁੱਖ ਆਗੂਆਂ ਨੂੰ ਸੰਸਥਾ ਵਲੋਂ ਸਿਰੋਪਾਉ ਵੀ ਭੇਟ ਕੀਤੇ ਗਏ। ਇਸ ਮੌਕੇ ਜਤਿੰਦਰ ਸਿੰਘ ਖਹਿਰਾ ਸਾਬਕਾ ਸਰਪੰਚ, ਦਰਸ਼ਨ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਕਮੇਟੀ, ਰੂਪਾ ਸਿੰਘ, ਜੋਗਿੰਦਰ ਸਿੰਘ, ਰਜਿੰਦਰ ਸਿੰਘ ਭੋਲਾ, ਮਨਪ੍ਰੀਤ ਸਿੰਘ ਪੀਤਾ, ਚੈਰੀ ਗੋਸਲ, ਮਲਕੀਤ ਸਿੰਘ, ਗੁਰਮੁਖ ਸਿੰਘ, ਬੇਅੰਤ ਸਿੰਘ, ਯਾਦੀ ਸਿੰਘ, ਰਾਣੀ ਕੌਰ, ਨਵੀ ਪਟਵਾਰੀ, ਗਗਨਦੀਪ ਸਿੰਘ ਪੰਚ, ਜਸਪਾਲ ਸਿੰਘ ਝੱਜ, ਜੰਟਾ ਸਿੰਘ, ਝੱਲੀ ਸਿੰਘ, ਬੱਗਾ ਸਿੰਘ ਖੱਟਾ ਆਦਿ ਹਾਜ਼ਰ ਸਨ।