11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਟੈਨਿਸ ਕੋਰਟ ਦੇ ਇਕ ਯੁੱਗ ਦਾ ਅੰਤ ਰੋਹਨ ਬੋਪੰਨਾ

Ad Position 21
No active advertisement
ਅਜੀਤ ਡੈਸਕ 24-02-2026

ਦੋ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੇ ਭਾਰਤ ਦੇ ਸਟਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਬੀਤੇ ਵਰ੍ਹੇ ਪੇਸ਼ੇਵਰ ਟੈਨਿਸ ਨੂੰ ਅਲਵਿਦਾ ਆਖ ਦਿੱਤਾ ਹੈ। ਇਸ ਖੇਡ ਵਿਚ ਉਸ ਨੇ ਭਾਰਤ ਨੂੰ ਬਹੁਤ ਵਡਿਆਈ ਦਿਵਾਈ ਹੈ। ਉਸ ਨੂੰ ਸ਼ਕਤੀਸ਼ਾਲੀ ਸਰਵਿਸ, ਇਕ ਡਬਲਜ਼ ਮਾਹਿਰ ਦੇ ਤੌਰ 'ਤੇ ਦੁਨੀਆ ਦੇ ਸਭ ਤੋਂ ਬਿਹਤਰੀਨ ਖਿਡਾਰੀਆਂ 'ਚੋਂ ਇਕ ਜਾਣਿਆ ਜਾਂਦਾ ਹੈ। ਉਸ ਨੇ ਦੁਨੀਆ ਦੇ ਸਭ ਤੋਂ ਵੱਡੇ ਅਖਾੜਿਆਂ ਦੀਆਂ ਰੌਸ਼ਨੀਆਂ ਵਿਚ ਭਾਰਤੀ ਤਿਰੰਗੇ ਨੂੰ ਕਈ ਵਾਰੀ ਉੱਚਾ ਕੀਤਾ ਹੈ। ਉਸ ਨੇ ਲਗਭਗ ਦੋ ਦਹਾਕੇ ਇਸ ਖੇਡ ਦੇ ਲੇਖੇ ਲਾਏ ਹਨ। 4 ਮਾਰਚ, 1980 ਨੂੰ ਬੈਂਗਲੁਰੂ (ਕਰਨਾਟਕ) 'ਚ ਜਨਮੇ ਬੋਪੰਨਾ ਨੂੰ ਉਸ ਦੇ ਪਿਤਾ ਨੇ ਗਿਆਰਾਂ ਸਾਲ ਦੀ ਉਮਰ ਵਿਚ ਟੈਨਿਸ ਖੇਡਣ ਲਈ ਪ੍ਰੇਰਿਤ ਕੀਤਾ। ਅਮਰੀਕਾ ਦੇ ਇਕ ਕਾਲਜ ਵਿਚ ਪੜ੍ਹਾਈ ਦੌਰਾਨ ਉਸ ਨੇ ਆਪਣੀ ਖੇਡ ਨੂੰ ਹੋਰ ਨਿਖਾਰਿਆ। ਰੋਹਨ ਬੋਪੰਨਾ 2010 ਯੂ.ਐਸ. ਓਪਨ (ਕੁਰੈਸ਼ੀ ਨਾਲ) ਤੇ 2023 ਯੂ.ਐਸ. ਓਪਨ (ਮੈਥਿਊ ਐਬਡਨ ਨਾਲ) ਵਿਚ ਪੁਰਸ਼ ਡਬਲਜ਼ ਫਾਈਨਲ ਵਿਚ ਪਹੁੰਚਿਆ ਸੀ। 2017 ਵਿਚ ਗੈਬਰਏਲਾ ਡਾਬਰੋਵਸਕੀ ਨਾਲ ਫ੍ਰੈਂਚ ਓਪਨ ਮਿਕਸਡ ਡਬਲਜ਼ ਦਾ ਖ਼ਿਤਾਬ ਜਿੱਤਿਆ। 2023 'ਚ ਉਸ ਨੇ ਪੇਸ਼ੇਵਰ ਟੈਨਿਸ ਖੇਡਣਾ ਸ਼ੁਰੂ ਕੀਤਾ ਤੇ ਜਲਦੀ ਹੀ ਡਬਲਜ਼ ਵਿਚ ਆਪਣੀ ਪਛਾਣ ਬਣਾ ਲਈ। ਸੰਨ 2024 'ਚ ਮੈਥਿਊ ਐਬਡਨ ਨਾਲ ਆਸਟ੍ਰੇਲੀਅਨ ਓਪਨ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ ਤੇ ਉਹ ਸਭ ਤੋਂ ਵੱਧ ਉਮਰ (43) ਦਾ ਗ੍ਰੈਂਡ ਸਲੈਮ ਜੇਤੂ ਬਣਿਆ। ਉਸ ਨੇ ਇੰਡੀਅਨ ਵੇਲਜ਼, ਮਿਆਮੀ, ਪੈਰਿਸ, ਰੋਮ ਜਿਹੇ ਟੂਰਨਾਮੈਂਟ ਦੇ ਏ.ਟੀ.ਪੀ. ਮਾਸਟਰਜ਼ 1000 ਖ਼ਿਤਾਬ 6 ਵਾਰ ਜਿੱਤੇ ਹਨ। ਬੋਪੰਨਾ ਦਾ ਆਖਰੀ ਮੈਚ ਪੈਰਿਸ ਮਾਸਟਰਜ਼ 1000 ਵਿਚ ਸੀ, ਜਿੱਥੇ ਉਸ ਨੇ ਅਲੈਗਜ਼ੈਂਡਰ ਨਾਲ ਸਾਂਝੇਦਾਰੀ ਕੀਤੀ ਸੀ।
ਇਸ ਤੋਂ ਇਲਾਵਾ ਬੋਪੰਨਾ ਨੇ ਸੰਨ 2018 ਦੀਆਂ ਏਸ਼ੀਆਈ ਖੇਡਾਂ ਵਿਚ ਦਿਵਿਜ ਸਰਨ ਨਾਲ ਪੁਰਸ਼ ਡਬਲਜ਼ ਦਾ ਸੋਨ ਤਗਮਾ ਜਿੱਤਿਆ ਸੀ। ਉਸ ਨੇ ਲੰਡਨ 2012, ਰੀਓ 2016 ਤੇ ਪੈਰਿਸ 2024 ਦੀਆਂ ਉਲੰਪਿਕ ਖੇਡਾਂ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਰੀਓ ਉਲੰਪਿਕ ਵਿਚ ਬੋਪੰਨਾ, ਸਾਨੀਆ ਮਿਰਜ਼ਾ ਨਾਲ ਮਿਕਸਡ ਡਬਲਜ਼ ਵਿਚ ਤਗਮਾ ਜਿੱਤਣ ਤੋਂ ਖੁੰਝ ਗਿਆ ਸੀ। ਭਾਰਤ ਵਿਚ ਟੈਨਿਸ ਨੂੰ ਪ੍ਰਸਿੱਧ ਬਣਾਉਣਾ ਤੇ ਵਿਸ਼ਵ ਚੈਕਿੰਗ 'ਚ ਉੱਪਰਲਾ ਸਥਾਨ ਬਣਾਈ ਰੱਖਣ ਪਿੱਛੇ ਬੋਪੰਨਾ ਦਾ ਲੰਬਾ ਸੰਘਰਸ਼ ਤੇ ਸਮਰਪਣ ਦੀ ਭਾਵਨਾ ਦਾ ਹੀ ਨਤੀਜਾ ਸੀ। ਉਸ ਦਾ ਕਹਿਣਾ ਹੈ ਕਿ ਸਰੀਰਿਕ ਫਿਟਨਸ ਤੇ ਮਾਨਸਿਕ ਮਜ਼ਬੂਤੀ ਦੁਆਰਾ ਹੀ ਮੈਂ ਕੋਰਟ ਵਿਚ ਏਨਾ ਲੰਬਾ ਸਮਾਂ ਖੇਡ ਸਕਿਆ ਹਾਂ। ਮੈ ਹਮੇਸ਼ਾ ਤਿਰੰਗੇ ਦੇ ਮਾਣ ਲਈ ਖੇਡਿਆ ਹਾਂ। ਕਰਨਾਟਕ ਸਰਕਾਰ ਵਲੋਂ 2005 ਵਿਚ ਰੋਹਨ ਬੋਪੰਨਾ ਨੂੰ 'ਏਕਲਵਯ ਪੁਰਸਕਾਰ' ਦਿੱਤਾ ਗਿਆ। ਭਾਰਤ ਸਰਕਾਰ ਨੇ ਉਸ ਨੂੰ 2024 'ਚ 'ਪਦਮਸ੍ਰੀ' ਤੇ 2025 'ਚ 'ਅਰਜਨ ਪੁਰਸਕਾਰ' ਨਾਲ ਸਨਮਾਨਿਤ ਕੀਤਾ। 2010 ਵਿਚ 'ਜੀਓ ਇੰਡੀਆ ਐਕਸੀਲੈਂਸ ਐਵਾਰਡ' ਅਤੇ 'ਆਰਥਰ ਐਸ਼ੇ ਮਾਨਵਤਾਵਾਦੀ ਪੁਰਸਕਾਰ' ਏਸਾਮ-ਉੱਲ-ਹੱਕ ਕੁਰੈਸ਼ੀ ਨਾਲ ਸਾਂਝੇ ਤੌਰ 'ਤੇ ਉਸ ਦੀ ਝੋਲੀ ਪਏ ਹਨ। ਉਸ ਨੇ 2012 ਵਿਚ ਮਨੋਵਿਗਿਆਨੀ ਸੁਪ੍ਰੀਆ ਅਨੀਆ ਨਾਲ ਵਿਆਹ ਕਰਵਾ ਲਿਆ ਸੀ ਤੇ ਉਨ੍ਹਾਂ ਦੀ ਇਕ ਧੀ ਤ੍ਰਿਧਾ ਬੋਪੰਨਾ ਹੈ। ਉਹ 'ਰੋਹਨ ਬੋਪੰਨਾ ਟੈਨਿਸ ਅਕੈਡਮੀ' ਰਾਹੀਂ ਨੌਜਵਾਨਾਂ ਨੂੰ ਕੋਚਿੰਗ ਵੀ ਦੇ ਰਿਹਾ ਹੈ। ਉਸ ਵਲੋਂ ਪਾਈਆਂ ਗਈਆਂ ਪੈੜਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹਨ।

-ਤਹਿ. ਸੁਨਾਮ (ਸੰਗਰੂਰ)।

Ad Position 22
No active advertisement
ਪਿਛਲੀ ਖ਼ਬਰ ਭਾਰਤੀ ਬੈਡਮਿੰਟਨ ਦਾ ਚਮਕਦਾ ਸਿਤਾਰਾ ਦੇਵਿਕਾ ਸਿਹਾਗ ਅਗਲੀ ਖ਼ਬਰ Shiromani Akali Dal (Amritsar ) ਨੇ ਮਨਾਇਆ ਗੁਰਮੁਖੀ ਲਿੱਪੀ ਦਿਵਸ
Ad Position 24