10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਖਿਡਾਰੀਆਂ ਦੀ ਰੇਲ ਚੜ੍ਹੇ ਅਹੁਦਿਆਂ ਦੇ ਸ਼ਿਕਾਰੀ

Ad Position 21
No active advertisement
ਅਜੀਤ ਡੈਸਕ 12-05-2026

ਭਾਰਤ ਦੀਆਂ ਖੇਡਾਂ ਆਪਣੇ-ਆਪਣੇ ਖਿੱਤਿਆਂ ਮੁਤਾਬਕ ਮਨੁੱਖਤਾ ਦਾ ਅਟੁੱਟ ਅੰਗ ਮੰਨੀਆ ਜਾਂਦੀਆਂ ਸਨ। ਲੋਕ ਖੇਡਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਨਾਲ ਦੇਖਦੇ ਤੇ ਖੇਡਦੇ ਸਨ। ਖਿਡਾਰੀ ਆਪਣਾ ਖੇਡ ਗੁਰੂ ਧਾਰਨ ਕਰਨ ਲਈ ਗੁਰੂ ਨੂੰ ਰੀਤ ਮੁਤਾਬਕ ਦਸਤਾਰ ਦੇ ਕੇ ਆਪਣਾ ਗੁਰੂ-ਚੇਲੇ ਵਾਲਾ ਪ੍ਰਣ ਵੀ ਲਂੈਦੇ ਸਨ। ਖੇਡ ਗੁਰੂ ਉਹ ਹੁੰਦੇ ਸਨ ਜਿਨ੍ਹਾਂ ਨੂੰ ਖੇਡਾਂ ਦੀਆਂ ਬਰੀਕੀਆਂ ਜਾਂ ਤਕਨੀਕੀ ਪੱਖਾਂ ਬਾਰੇ ਪੂਰੀ ਜਾਣਕਾਰੀ ਹੁੰਦੀ ਸੀ। ਖੇਡਾਂ ਕਰਵਾਉਣ ਵਾਲੇ ਖੇਡਤੰਤਰ ਨੂੰ ਖੇਡਾਂ ਬਾਰੇ ਪੂਰੀ ਜਾਣਕਾਰੀ ਹਾਸਲ ਹੂੰਦੀ ਸੀ ਤੇ ਅਧਿਕਾਰੀਆਂ ਦਾ ਪਿਛੋਕੜ ਖੇਡਾਂ ਨਾਲ ਜੁੜਿਆ ਹੁੰਦਾ ਸੀ। ਭਾਰਤ ਆਜ਼ਾਦ ਹੋਏ ਨੂੰ 79 ਸਾਲ ਹੋ ਗਏ, ਖੇਡਾਂ 'ਚ ਅਜੇ ਵੀ ਪ੍ਰਾਪਤੀਆਂ ਬਹੁਤ ਘੱਟ ਨਜ਼ਰ ਆ ਰਹੀਆਂ ਹਨ। ਖੇਡਾਂ ਦੀ ਤਰੱਕੀ 'ਚ ਆ ਰਹੀ ਖੜੋਤ ਦਾ ਕਾਰਨ ਕਿਤੇ ਖਿਡਾਰੀ ਰੂਪੀ ਰੇਲ ਗੱਡੀ ਦੇ ਤਜਰਬੇਕਾਰ ਖਿਡਾਰੀ ਚਾਲਕ ਦੀ ਥਾਂ ਕੋਈ ਹੋਰ ਤਾਂ ਨਹੀਂ। ਖਿਡਾਰੀਆਂ ਦੀ ਖੇਡ ਤੇ ਰਾਜਨੀਤਕ ਖੇਡ 'ਚ ਬਹੁਤ ਫ਼ਰਕ ਹੈ। ਖਿਡਾਰੀ ਰੂਪੀ ਰੇਲ ਨੂੰ ਚਲਾਉਣ ਲਈ ਰਾਜਨੀਤਕ ਅਖਾੜੇ ਦੇ ਭਲਵਾਨ ਭਾਵੇਂ ਆਪਣਾ ਹੱਕ ਸਮਝਦੇ ਹਨ ਕਿਉਂਕਿ ਇਨ੍ਹਾਂ ਤੋਂ ਬਿਨਾਂ ਖੇਡਾਂ ਕਰਵਾਉਣੀਆਂ ਅਸੰਭਵ ਨਜ਼ਰ ਆ ਰਹੀਆਂ ਹਨ। ਭਾਵੇਂ ਖੇਡਾਂ ਨੂੰ ਚਲਾਉਣ ਲਈ ਦੋਵੇਂ ਤਰ੍ਹਾਂ ਦੇ ਖਿਡਾਰੀ ਖੇਡਾਂ ਲਈ ਆਪਣਾ ਯੋਗਦਾਨ ਪਾਉਂਦੇ ਨਜ਼ਰ ਆ ਰਹੇ ਹਨ। ਅੱਜ ਫਿਰ ਉਹੀ ਸਵਾਲ ਕਿ ਸਭ ਨਤੀਜਿਆਂ ਨੂੰ ਘੋਖਣ ਦੀ ਲੋੜ ਹੈ। ਉਲੰਪਿਕ ਖੇਡਾਂ ਦੇ ਤਗਮਿਆਂ ਦੀ ਸੂਚੀ ਵਿਚ ਵਾਧਾ ਨਾ ਹੋਣ ਦੇ ਕੀ ਕਾਰਨ ਹੋ ਸਕਦੇ ਹਨ। ਭਾਰਤ ਵਿਚ ਖੇਡ ਫੈੱਡਰੇਸ਼ਨਾਂ ਦੀ ਗਿਣਤੀ 60 ਤੋਂ 70 ਵਿਚਕਾਰ ਦੱਸੀ ਜਾ ਰਹੀ ਹੈ। ਜੇ ਇਨ੍ਹਾਂ ਦੇ ਅਹੁਦੇਦਾਰਾਂ ਦੀਆਂ ਖੇਡ ਪ੍ਰਾਪਤੀਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਹਨ। ਉਹ ਆਪਣੇ ਸਮੇਂ 'ਚ ਖੇਡੀਆਂ ਜਾਣ ਵਾਲੀਆਂ ਖੇਡਾਂ ਬਾਰੇ ਖ਼ੁਦ ਜਾਣਦੇ ਸਨ। ਇਕ ਵਾਰ ਦੀ ਗੱਲ ਕਿ ਮੈਂ ਆਪਣੇ ਦੋਸਤ ਨਾਲ ਪੇਪਰਾਂ 'ਚ ਡਿਊਟੀ 'ਤੇ ਗਿਆ। ਮੇਰਾ ਦੋਸਤ ਬਤੌਰ ਸੁਪਰਡੈਂਟ ਸੇਵਾ ਨਿਭਾਅ ਰਿਹਾ ਸੀ। ਮੈਨੂੰ ਬਤੌਰ ਡਿਪਟੀ ਸੁਪਰਡੈਂਟ ਦਾ ਮੌਕਾ ਮਿਲਿਆ। ਇਕ ਕਮਰੇ 'ਚ ਅਜਿਹੀ ਘਟਨਾ ਵਾਪਰੀ ਅੱਜ ਵੀ ਸੋਚ ਕੇ ਹੈਰਾਨ ਹੋ ਜਾਂਦਾ ਹਾਂ। ਇਕ ਅਧਿਆਪਕ ਬੱਚਿਆਂ ਨੂੰ ਬੋਰਡ 'ਤੇ ਨਕਲ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਗਣਿਤ ਟੀਚਰ ਨਹੀਂ ਸੀ, ਪਰ ਗਣਿਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਆਪਣੀ ਡਿਊਟੀ ਨੂੰ ਸਹੀ ਨਿਭਾਉਦਿਆਂ ਉਨ੍ਹਾਂ ਨੂੰ ਰੋਕਿਆ ਤੇ ਇਸ ਬਾਰੇ ਪੁੱਛਣ 'ਤੇ ਉਨ੍ਹਾਂ ਦਾ ਜਵਾਬ ਸੀ ਕਿ ਮੈਂ ਬੱਚੇ ਦੇ ਮਾਤਾ-ਪਿਤਾ ਨੂੰ ਜਵਾਬ ਦੇਣਾ ਕਿ ਤੁਹਾਡੇ ਬੱਚੇ ਨੂੰ ਪੇਪਰ ਕਰਵਾ ਦਿੱਤਾ, ਠੀਕ ਹੋਵੇ ਜਾਂ ਗਲਤ। ਕਿਸੇ ਵੀ ਵਿਅਕਤੀ ਵਲੋਂ ਬੱਚਿਆਂ ਦੇ ਮਾਤਾ-ਪਿਤਾ ਨੂੰ ਜਾਂ ਆਪਣਿਆਂ ਨੂੰ ਖ਼ੁਸ਼ ਕਰਨ ਲਈ ਕੀਤਾ ਗਿਆ ਅਜਿਹਾ ਉਪਰਾਲਾ ਕਾਮਯਾਬੀ ਦੀ ਪੌੜੀ ਦੇ ਡੰਡੇ ਤੋੜਨ ਦੇ ਤੁਲ ਹੁੰਦਾ ਹੈ। ਅੱਜ ਦੇਖਣਾ ਇਹ ਬਣਦਾ ਹੈ ਕਿ ਜਿਸ ਨੂੰ ਕੈਂਚੀ ਸਾਈਕਲ ਨਹੀਂ ਆਉਂਦਾ, ਕਿਤੇ ਉਹ ਖੇਡ ਰੂਪੀ ਰੇਲ ਨੂੰ ਤਾਂ ਨਹੀਂ ਭਜਾਈ ਫਿਰਦਾ। ਅੱਜ ਮੈਦਾਨਾਂ 'ਚ ਖੇਡਾਂ ਖਿਡਾਉਣ ਵਾਲਾ ਗਣਿਤ ਦੇ ਸਵਾਲ ਤਾਂ ਨਹੀਂ ਕਰਵਾ ਰਿਹਾ ਜਾਂ ਫਿਰ ਗਣਿਤ ਵਾਲਾ ਖੇਡਾਂ ਤਾਂ ਨਹੀਂ ਕਰਵਾ ਰਿਹਾ। ਇਸ ਲਈ ਖਿਡਾਰੀ ਰੂਪੀ ਰੇਲ ਨੂੰ ਚਲਾਉਣ ਲਈ ਇਕ ਯੋਗ ਖਿਡਾਰੀ ਲੋੜੀਂਦਾ ਹੈ ਤਾਂ ਜੋ ਖਿਡਾਰੀਆਂ ਦੀ ਖਚਾ-ਖਚ ਭਰੀ ਗੱਡੀ ਪੂਰੇ ਸੰਸਾਰ ਦਾ ਚੱਕਰ ਲਾਉਂਦੀ ਹੋਈ ਦੇਸ਼ ਦਾ ਨਾਂਅ ਰੌਸ਼ਨ ਕਰ ਸਕੇ।

-ਪਿੰਡ+ਡਾਕ-ਬੌਂਦਲੀ, ਸਮਰਾਲਾ (ਲੁਧਿਆਣਾ)।
ਮੋਬਾਈਲ : 98761-53007

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਤੋਂ ਪਰਤੇ ਨੌਜਵਾਨ ਵਲੋਂ ਹਾਈਟੈਕ ਡੇਅਰੀ ਫਾਰਮਿੰਗ ਦੀ ਸਫ਼ਲ ਸ਼ੁਰੂਆਤ ਅਗਲੀ ਖ਼ਬਰ ਕੀ ਡਬਲਿਊ. ਟੀ.ਸੀ. 'ਚ ਬੁਮਰਾਹ 'ਮਾਸਟਰ ਕਾਰਡ' ਸਾਬਿਤ ਹੋਣਗੇ?
Ad Position 24