26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਵੱਖ-ਵੱਖ ਤਰ੍ਹਾਂ ਦਾ ਸੁਆਦੀ ਤੇ ਪੌਸ਼ਟਿਕ ਰਾਇਤਾ

Ad Position 21
No active advertisement
ਅਜੀਤ ਡੈਸਕ 29-01-2026

ਆਲੂ ਦਾ ਰਾਇਤਾ
ਪਹਿਲਾਂ ਆਲੂ ਨੂੰ ਉਬਾਲ ਲਓ। ਫਿਰ ਇਸ ਨੂੰ ਛਿਲ ਕੇ ਇਸ ਦੇ ਛੋਟੇ-ਛੋਟੇ ਟੁਕੜੇ ਕੱਟ ਲਓ। ਹੁਣ ਦਹੀਂ ਲੈ ਕੇ ਇਨ੍ਹਾਂ ਨੂੰ ਫੇਂਟ ਲਓ। ਰਾਇਤਾ ਬਣਾਉਣ ਲਈ ਦਹੀਂ ਥੋੜ੍ਹਾ ਜਿਹਾ ਪਤਲਾ ਕਰ ਲਓ। ਹੁਣ ਥੋੜ੍ਹੀ ਜਿਹੀ ਖੰਡ, ਪੀਸਿਆ ਹੋਇਆ ਜ਼ੀਰਾ (ਭੁੰਨਿਆ ਹੋਇਆ), ਨਮਕ, ਕਾਲੀ ਮਿਰਚ (ਪੀਸੀ ਹੋਈ), ਬਾਰੀਕ ਕੱਟਿਆ ਹੋਇਆ ਧਨੀਆ ਰਾਇਤੇ 'ਚ ਪਾ ਦਿਓ। ਇਹ ਸਾਰੇ ਮਸਾਲੇ ਸੁਆਦ ਅਨੁਸਾਰ ਪਾਓ। ਕੱਟੇ ਹੋਏ ਆਲੂ ਦੇ ਟੁਕੜੇ ਵੀ ਮਿਲਾ ਦਿਓ।
ਲੌਕੀ ਦਾ ਰਾਇਤਾ
ਤਾਜ਼ੀ ਲੌਕੀ ਲੈ ਕੇ ਛਿੱਲ ਲਓ ਅਤੇ ਫਿਰ ਕੱਦੂਕਸ ਕਰ ਲਓ। ਕੱਦੂਕਸ ਕੀਤੀ ਹੋਈ ਲੌਕੀ ਨੂੰ ਉਬਾਲ ਲਓ। ਹੁਣ ਲੌਕੀ ਗਲ਼ ਜਾਵੇ ਤਾਂ ਨਿਚੋੜ ਕੇ ਰੱਖ ਲਓ। ਇਕ ਬਰਤਨ ਵਿਚ ਥੋੜ੍ਹਾ ਜਿਹਾ ਘਿਓ ਪਾ ਕੇ ਜ਼ੀਰਾ, ਵੱਡੀ ਇਲਾਇਚੀ, ਰਾਈ, ਕਾਲੀ ਮਿਰਚ, ਲਾਲ ਮਿਰਚ ਭੁੰਨ ਕੇ ਪੀਸ ਲਓ। ਇਸ ਸਾਰੇ ਮਿਸ਼ਰਣ ਨੂੰ ਲੌਕੀ 'ਚ ਮਿਲਾ ਲਓ। ਸੁਆਦ ਅਨੁਸਾਰ ਨਮਕ ਪਾਓ।
ਕਿਸ਼ਮਿਸ਼ ਦਾ ਰਾਇਤਾ
ਕਿਸ਼ਮਿਸ਼ ਨੂੰ ਸਾਫ਼ ਕੇ ਪਾਣੀ 'ਚ ਭਿਉਂ ਲਓ। ਜਦੋਂ ਕਿਸ਼ਮਿਸ਼ ਫੁਲ ਜਾਵੇ ਤਾਂ ਉਸ ਦਾ ਪਾਣੀ ਨਿਚੋੜ ਲਓ। ਫਿਰ ਦਾਲਚੀਨੀ, ਇਲਾਇਚੀ, ਲੌਂਗ, ਜ਼ੀਰਾ, ਕਾਲੀ ਮਿਰਚ ਭੁੰਨ ਕੇ ਪੀਸ ਲਓ। ਇਹ ਸਾਰੇ ਮਸਾਲੇ ਸੁਆਦ ਅਨੁਸਾਰ ਪਾਓ। ਇਨ੍ਹਾਂ ਨੂੰ ਦਹੀਂ 'ਚ ਮਿਲਾ ਲਓ। ਰਾਇਤਾ ਬਣਾਉਣ ਲਈ ਦਹੀਂ 'ਚ ਥੋੜ੍ਹਾ ਪਾਣੀ ਜ਼ਰੂਰ ਮਿਲਾਓ। ਹੁਣ ਇਸ ਮਿਸ਼ਰਨ 'ਚ ਕਿਸ਼ਮਿਸ਼ ਪਾਓ। ਸੁਆਦ ਅਨੁਸਾਰ ਨਮਕ ਅਤੇ ਚੀਨੀ ਮਿਲਾ ਲਓ।
ਤਰ ਅਤੇ ਖੀਰੇ
ਦਾ ਰਾਇਤਾ
ਇਨ੍ਹਾਂ ਦੋਵਾਂ ਦਾ ਰਾਇਤਾ ਬਣਾਉਣ ਦੀ ਵਿਧੀ ਇਕੋ ਜਿਹੀ ਹੈ। ਤਰ ਨੂੰ ਕੱਦੂਕਸ ਕਰ ਲਓ। ਜੇਕਰ ਛੋਟੇ-ਛੋਟੇ ਟੁਕੜਿਆਂ 'ਚ ਕੱਟਣਾ ਚਾਹੋ ਤਾਂ ਵੀ ਬਣ ਸਕਦੀ ਹੈ। ਥੋੜ੍ਹਾ ਜਿਹਾ ਪਿਆਜ਼, ਟਮਾਟਰ ਕੱਟ ਲਓ। ਸੁਆਦ ਅਨੁਸਾਰ ਨਮਕ, ਕਾਲੀ ਮਿਰਚ, ਖੰਡ ਅਤੇ ਲਾਲ ਮਿਰਚ ਫੈਂਟੇ ਹੋਏ ਦਹੀਂ 'ਚ ਮਿਲਾ ਲਓ। ਕੱਟੇ ਹੋਏ ਪਿਆਜ਼ ਨੂੰ ਇਸ ਮਿਸ਼ਰਨ 'ਚ ਪਾ ਲਓ। ਬਾਰੀਕ ਕੱਟੀ ਹੋਈ ਮਿਰਚ ਵੀ ਪਾ ਸਕਦੇ ਹੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਪਰੋਸਦੇ ਸਮੇਂ ਇਸ ਉੱਪਰ ਕੱਟਿਆ ਹੋਇਆ ਬਾਰੀਕ ਧਨੀਆ ਪਾਓ।
ਫਲਾਂ ਦਾ ਰਾਇਤਾ
ਫਲਾਂ ਦਾ ਰਾਇਤਾ ਬਣਾਉਣ ਲਈ ਤੁਸੀਂ ਸੇਬ, ਸੰਤਰਾ, ਖਰਬੂਜਾ, ਅੰਗੂਰ, ਅਨਾਰ ਲੈ ਸਕਦੇ ਹੋ। ਸੇਬ ਤੇ ਖਰਬੂਜਾ ਬਾਰੀਕ ਟੁਕੜਿਆਂ 'ਚ ਕੱਟ ਲਓ। ਅਨਾਰ ਦੇ ਦਾਣੇ ਕੱਢ ਲਓ। ਸੰਤਰੇ ਨੂੰ ਛਿਲ ਕੇ ਉਸ ਦੇ ਛਿਲਕੇ ਅਲੱਗ ਕਰ ਲਓ। ਦਹੀਂ ਨੂੰ ਚੰਗੀ ਤਰ੍ਹਾਂ ਫੈਂਟੋ ਅਤੇ ਇਸ ਵਿਚ ਸੁਆਦ ਅਨੁਸਾਰ ਪੀਸਿਆ ਹੋਇਆ ਜ਼ੀਰਾ, ਨਮਕ, ਕਾਲੀ ਮਿਰਚ, ਪੀਸੀ ਹੋਈ ਖੰਡ ਪਾਓ। ਹੁਣ ਇਸ ਮਿਸ਼ਰਨ ਨੂੰ ਫਲਾਂ 'ਚ ਪਾਓ। ਸਜਾਉਣ ਦੇ ਲਈ ਇਸ ਉੱਪਰ ਚੈਰੀ ਦੇ ਪੰਜ ਜਾਂ ਛੇ ਟੁਕੜੇ ਰੱਖ ਦਿਓ। ਲਓ ਰਾਇਤਾ ਤਿਆਰ ਹੈ, ਇਹ ਰਾਇਤਾ ਸੁਆਦ ਦੇ ਨਾਲ-ਨਾਲ ਤੁਹਾਨੂੰ ਪੌਸ਼ਟਿਕਤਾ ਵੀ ਦੇਵੇਗਾ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਮੁਫ਼ਤ ਟਰੇਨਿੰਗ -ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ <br/> ਅਗਲੀ ਖ਼ਬਰ ਸਾਰੇ ਮਾਪੇ ਬੱਚਿਆਂ ਲਈ ਆਦਰਸ਼ ਵਿਵਹਾਰ ਦੀ ਉਦਾਹਰਨ ਬਣਨ
Ad Position 24