10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸ਼ਖ਼ਸੀਅਤ ਨੂੰ ਸਿੱਧੇ ਰੂਪ ਵਿਚ ਪ੍ਰਭਾਵਿਤ ਕਰਦਾ ਪਹਿਰਾਵਾ

Ad Position 21
No active advertisement
ਅਜੀਤ ਡੈਸਕ 09-04-2026

ਪਹਿਰਾਵਾ ਇਨਸਾਨ ਦੀ ਸ਼ਖ਼ਸੀਅਤ ਨੂੰ ਪ੍ਰਤੱਖ ਰੂਪ ਵਿਚ ਪ੍ਰਭਾਵਿਤ ਕਰਦਾ ਹੈ। ਪਹਿਰਾਵੇ ਵਿਚੋਂ ਵਿਅਕਤੀ ਦੇ ਵਿਅਕਤੀਤਵ ਦੀ ਝਲਕ ਨਜ਼ਰ ਪੈਂਦੀ ਹੈ। ਕਿਸ ਤਰ੍ਹਾਂ ਦਾ ਪਹਿਰਾਵਾ ਚੰਗਾ ਹੈ ਅਤੇ ਕਿਸ ਤਰ੍ਹਾਂ ਦਾ ਪਹਿਰਾਵਾ ਮਾੜਾ ਹੈ? ਇਹ ਦੱਸਣ ਲਈ ਕੋਈ ਪੈਮਾਨਾ ਨਹੀਂ ਹੈ। ਪਹਿਰਾਵੇ ਦੀ ਪਰਿਭਾਸ਼ਾ ਸਮਾਜ ਤੈਅ ਕਰਦਾ ਹੈ। ਕਿਸੇ ਸਮਾਜ 'ਚ ਕਿਹੋ ਜਿਹੋ ਪਹਿਰਾਵਾ ਪ੍ਰਵਾਨਿਤ ਹੁੰਦਾ ਹੈ ਅਤੇ ਕਿਸੇ ਸਮਾਜ ਵਿਚ ਕੋਈ ਹੋਰ ਤਰ੍ਹਾਂ ਦਾ ਪਹਿਰਾਵਾ ਪ੍ਰਵਾਨਿਤ ਹੁੰਦਾ ਹੈ।
ਸਾਦਗੀ ਭਰਪੂਰ ਅਤੇ ਦੂਜਿਆਂ ਦੀਆਂ ਨਜ਼ਰਾਂ ਨੂੰ ਭਾਉਣ ਵਾਲਾ ਪਹਿਰਾਵਾ ਸਾਡੇ ਸੱਭਿਆਚਾਰ ਦੀ ਵਿਸ਼ੇਸ਼ਤਾ ਹੈ। ਮਨੋਵਿਗਿਆਨ ਅਨੁਸਾਰ ਕਿਸੇ ਵੀ ਵਿਅਕਤੀ ਦੇ ਪਹਿਰਾਵੇ ਤੋਂ ਉਸ ਦੀ ਸ਼ਖ਼ਸੀਅਤ ਬਾਰੇ ਬਾਖ਼ੂਬੀ ਜਾਣਿਆ ਜਾ ਸਕਦਾ ਹੈ। ਇਨਸਾਨ ਦਾ ਪਹਿਰਾਵਾ ਸਿਰਫ ਉਸ ਦੀ ਸ਼ਖ਼ਸੀਅਤ ਨੂੰ ਹੀ ਪ੍ਰਭਾਵਿਤ ਨਹੀਂ ਕਰਦਾ, ਬਲਕਿ ਇਸ ਦੇ ਬਹੁਤ ਸਾਰੇ ਸਮਾਜਿਕ ਪ੍ਰਭਾਵ ਵੀ ਹਨ। ਇੱਕ ਵਿਅਕਤੀ ਦਾ ਪਹਿਰਾਵਾ ਦੂਜਿਆਂ ਨੂੰ ਸਿੱਧੇ ਰੂਪ ਵਿਚ ਪ੍ਰਭਾਵਿਤ ਕਰਦਾ ਹੈ। ਇਸ ਨੂੰ ਸਮੇਂ ਦੀ ਤਬਦੀਲੀ ਕਹੋ ਜਾਂ ਕੁਝ ਹੋਰ ਪਹਿਰਾਵੇ ਦੌਰਾਨ ਸਮਾਜਿਕ ਮਾਨਤਾਵਾਂ ਲਗਾਤਾਰ ਦਰਕਿਨਾਰ ਹੋ ਰਹੀਆਂ ਹਨ।
ਫੈਸ਼ਨ ਦੇ ਅਜੋਕੇ ਦੌਰ ਵਿਚ ਸਾਦਗੀ ਭਰਪੂਰ ਪਹਿਰਾਵਾ ਲਗਾਤਾਰ ਹਾਸ਼ੀਏ 'ਤੇ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਊਟ-ਪਟਾਂਗ ਪਹਿਰਾਵਾ ਪਹਿਨਣ ਦੀ ਸ਼ੌਕੀਨ ਹੋ ਰਹੀ ਹੈ। ਫਟਿਆ ਪਹਿਰਾਵਾ ਅੱਜਕੱਲ੍ਹ ਫੈਸ਼ਨ ਬਣ ਗਿਆ ਹੈ। ਮੁੰਡੇ-ਕੁੜੀਆਂ ਗੋਡਿਆਂ ਤੋਂ ਪਾਟੀਆਂ ਪੈਂਟਾਂ ਪਹਿਨਣ ਵਿਚ ਟੌਹਰ ਸਮਝਣ ਲੱਗੇ ਹਨ। ਨੰਗੇਜ਼ ਭਰਪੂਰ ਪਹਿਰਾਵਾ ਆਮ ਹੋ ਰਿਹਾ ਹੈ। ਪਾਰਦਰਸ਼ੀ ਪਹਿਰਾਵਾ ਅੰਗ ਪ੍ਰਦਰਸ਼ਨ ਦੀ ਅੱਤ ਹੀ ਹੈ।
ਫ਼ਿਲਮੀ ਸਿਤਾਰਿਆਂ ਅਤੇ ਗਾਇਕਾਂ ਵਲੋਂ ਪਹਿਨੇ ਜਾਣ ਵਾਲੇ ਪਹਿਰਾਵੇ ਨੂੰ ਸਾਡੀ ਨੌਜਵਾਨ ਪੀੜ੍ਹੀ ਬੜੀ ਜਲਦੀ ਅਪਣਾਉਂਦੀ ਹੈ। ਇਸ ਲਈ ਫ਼ਿਲਮੀ ਸਿਤਾਰਿਆਂ ਅਤੇ ਗਾਇਕਾਂ ਨੂੰ ਚਾਹੀਦਾ ਹੈ ਕਿ ਉਹ ਸਮਾਜ ਵਲੋਂ ਪ੍ਰਵਾਨਿਤ ਪਹਿਰਾਵਾ ਪਹਿਨਣ।
ਪਹਿਰਾਵਾ ਤਨ ਢਕਣ ਲਈ ਹੁੰਦਾ ਹੈ ਨਾ ਕਿ ਤਨ ਦਾ ਪ੍ਰਦਰਸ਼ਨ ਕਰਨ ਲਈ ਦੀ ਹਕੀਕਤ ਵੱਡਿਆਂ ਨੂੰ ਖੁਦ ਸਮਝਣ ਦੇ ਨਾਲ-ਨਾਲ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਇਹ ਗੱਲ ਸਮਝਾਉਣੀ ਸਮੇਂ ਦੀ ਜ਼ਰੂਰਤ ਹੈ। ਸਾਡਾ ਪਹਿਰਾਵਾ ਸਾਨੂੰ ਚੰਗਾ ਲੱਗਣ ਦੇ ਨਾਲ-ਨਾਲ ਦੂਜਿਆਂ ਨੂੰ ਵੀ ਚੰਗਾ ਲੱਗਣਾ ਚਾਹੀਦਾ ਹੈ। ਸਾਡੇ ਪਹਿਰਾਵੇ ਨੂੰ ਵੇਖ ਕੇ ਕੋਈ ਇਹ ਨਾ ਕਹੇ ਕਿ ਆਹ ਕੀ ਜਲੂਸ ਕੱਢਿਆ ਹੈ, ਬਲਕਿ ਸਾਡਾ ਪਹਿਰਾਵਾ ਸਮਾਜ ਲਈ ਉਦਾਹਰਨ ਬਣਨਾ ਚਾਹੀਦਾ ਹੈ।

-ਮੋਬਾਈਲ : 98786-05965

Ad Position 22
No active advertisement
ਪਿਛਲੀ ਖ਼ਬਰ ਘਰ ਦਾ ਸ਼ੀਸ਼ਾ ਹੁੰਦੀ ਹੈ ਸਾਫ਼ ਰਸੋਈ ਅਗਲੀ ਖ਼ਬਰ ਰਿਸ਼ਤਿਆਂ ਵਿਚ ਤਣਾਅ ਕਾਰਨ ਤੇ ਨਿਵਾਰਨ
Ad Position 24