08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਘਰ ਵਿਚ ਪੰਛੀ ਪਾਲਣਾ

Ad Position 21
No active advertisement
ਅਜੀਤ ਡੈਸਕ 23-04-2026

ਕੁਝ ਲੋਕਾਂ ਨੂੰ ਘਰ ਵਿਚ ਪਿੰਜਰੇ ਵਿਚ ਬੰਨ੍ਹੇ ਛੋਟੇ-ਛੋਟੇ, ਰੰਗ-ਬਿਰੰਗੇ ਸੁੰਦਰ ਪੰਛੀ ਪਾਲਣਾ ਪਸੰਦ ਹੁੰਦਾ ਹੈ। ਇਸ ਨਾਲ ਘਰ ਵਿਚ ਹਰ ਸਮੇਂ ਪੰਛੀਆਂ ਦੀ ਚਹਿਚਹਾਟ ਗੂੰਜਦੀ ਹੈ। ਪਿੰਜਰੇ ਦੇ ਅੰਦਰ ਬੰਦ ਇਹ ਪੰਛੀ ਉਨ੍ਹਾਂ ਨੂੰ ਇਸ ਲਈ ਵੀ ਪਸੰਦ ਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਦਾ ਪਾਲਣ ਕਰਕੇ ਲਗਦਾ ਹੈ ਕਿ ਬਾਹਰ ਜਿਥੇ ਪਰਿੰਦੇ ਭੁੱਖ, ਪਿਆਸ ਨਾਲ ਆਪਣਾ ਦਮ ਤੋੜ ਦਿੰਦੇ ਹਨ, ਇਨ੍ਹਾਂ ਨੂੰ ਘਰ ਵਿਚ ਪਾਲ ਕੇ ਇਹ ਪੁੰਨ ਦਾ ਕੰਮ ਕਰ ਰਹੇ ਹਨ, ਜਿਸ ਨਾਲ ਇਹ ਭੁੱਖੇ, ਪਿਆਸੇ ਤੇ ਸਮੇਂ ਤੋਂ ਪਹਿਲਾਂ ਨਹੀਂ ਮਰਦੇ।
ਤਾਪਮਾਨ ਦਾ ਰੱਖੋ ਧਿਆਨ : ਗਰਮੀ ਦੇ ਦਿਨਾਂ ਵਿਚ ਇਨਸਾਨ ਲਈ ਘੱਟ ਪੰਛੀਆਂ ਲਈ ਇਹ ਦਿਨ ਜ਼ਿਆਦਾ ਚੁਣੌਤੀਪੂਰਨ ਹੁੰਦੇ ਹਨ। ਪੰਛੀ ਤਾਪਮਾਨ ਦੇ ਪ੍ਰਤੀ ਬੇਹੱਦ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ ਅਤੇ ਜੇਕਰ ਅਸੀਂ ਨੂੰ ਪੱਖੇ ਜਾਂ ਏ.ਸੀ. ਦੇ ਕੋਲ ਰੱਖਦੇ ਹਾਂ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਪੱਖੇ ਦੀ ਸਿੱਧੀ ਹਵਾ ਜਾਂ ਏ.ਸੀ. ਦੀ ਸਿੱਧੀ ਕੂਲਿੰਗ ਇਨ੍ਹਾਂ ਲਈ ਸਹੀ ਨਹੀਂ ਹੁੰਦੀ। ਉਹ ਤਾਪਮਾਨ ਵਿਚ ਹੁੰਗਾਰਾ ਕਿਸ ਤਰ੍ਹਾਂ ਕਰਦੇ ਹਨ, ਇਸ 'ਤੇ ਧਿਆਨ ਦਿਓ। ਜੇਕਰ ਉਹ ਜ਼ਿਆਦਾ ਠੰਢ ਜਾਂ ਗਰਮੀ ਮਹਿਸੂਸ ਕਰ ਰਹੇ ਹਨ ਤਾਂ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਤਾਪਮਾਨ ਵਿਚ ਉਨ੍ਹਾਂ ਨੂੰ ਰੱਖੋ, ਕਿਉਂਕਿ ਉਹ ਬੋਲ ਕੇ ਨਹੀਂ ਦੱਸ ਸਕਦੇ ਅਤੇ ਲੰਮੇ ਸਮੇਂ ਤੱਕ ਜੇਕਰ ਉਹ ਅਸਹਿਜ ਸਥਿਤੀ ਵਿਚ ਰਹਿੰਦੇ ਹਨ ਤਾਂ ਇਸ ਨਾਲ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।
ਪੰਛੀਆਂ ਦੀ ਸੁਰੱਖਿਆ : ਜਿਸ ਦੌਰਾਨ ਘਰ ਵਿਚ ਅਸੀਂ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਖੁੱਲ੍ਹਾ ਰੱਖਦੇ ਹਾਂ, ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਪੰਛੀ ਪਿੰਜਰੇ ਵਿਚ ਹੋਣ ਨਹੀਂ ਤਾਂ ਉਹ ਉੱਡ ਕੇ ਘਰ ਤੋਂ ਬਾਹਰ ਜਾ ਸਕਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਦੀ ਥਾਂ 'ਤੇ ਰੱਖੋ ਜਿੱਥੇ ਧੂੰਆਂ, ਕੀਟਨਾਸ਼ਕੀ ਸਪ੍ਰੇਅ ਨਾ ਹੋਵੇ। ਬਾਹਰ ਤੋਂ ਚੂਹੇ, ਸੱਪ ਅਤੇ ਹੋਰ ਹਾਨੀਕਾਰਕ ਜੀਵ, ਜੋ ਉਨ੍ਹਾਂ ਨੂੰ ਆਪਣਾ ਭੋਜਨ ਬਣਾ ਸਕਦੇ ਹਨ, ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋਣੇ ਚਾਹੀਦੇ ਹਨ।
ਪੰਛੀਆਂ ਦਾ ਭੋਜਨ : ਗਰਮੀ ਦੇ ਦਿਨਾਂ ਵਿਚ ਉਨ੍ਹਾਂ ਨੂੰ ਜਦੋਂ ਕਾਫ਼ੀ ਗਰਮੀ ਲਗਦੀ ਹੈ ਤਾਂ ਉਨ੍ਹਾਂ ਲਈ ਪੀਣ ਦਾ ਪਾਣੀ ਅਤੇ ਨਹਾਉਣ ਲਈ ਵੀ ਪਾਣੀ ਉਪਲਬੱਧ ਕਰਾਓ। ਜੇਕਰ ਤੁਸੀਂ ਆਪਣੇ ਘਰ ਦੇ ਟੈਰਿਸ 'ਤੇ ਪੰਛੀਆਂ ਲਈ ਪਾਣੀ ਅਤੇ ਦਾਣਾ ਪਾਉਂਦੇ ਹੋ ਤਾਂ ਗਰਮੀ ਦੇ ਦਿਨਾਂ ਵਿਚ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਦਾਣਿਆਂ ਦੇ ਭਾਂਡੇ ਕੋਲ ਪਾਣੀ ਦੇ ਵੱਡੇ ਭਾਂਡੇ ਰੱਖੋ ਤਾਂ ਜੋ ਉਹ ਗਰਮੀ ਮਹਿਸੂਸ ਹੋਣ 'ਤੇ ਨਹਾ ਸਕਣ। ਆਪਣੇ ਪਾਲਤੂ ਪੰਛੀਆਂ ਨੂੰ ਬਰਾਮਦੇ ਵਿਚ ਤੇਜ਼ ਧੁੱਪ ਤੋਂ ਬਚਾ ਕੇ ਅਜਿਹੀ ਥਾਂ 'ਤੇ ਰੱਖੋ, ਜਿੱਥੇ ਦਿਨ ਭਰ ਛਾਂ ਅਤੇ ਹਵਾ ਦੀ ਆਵਾਜਾਈ ਹੋਵੇ।

Ad Position 22
No active advertisement
ਪਿਛਲੀ ਖ਼ਬਰ ਗਰਮੀਆਂ ਵਿਚ ਹਾਈਡ੍ਰੇਸ਼ਨ ਕੁਦਰਤੀ ਢੰਗ ਨਾਲ ਅਗਲੀ ਖ਼ਬਰ ਇਸ ਮਹੀਨੇ ਲਗਾ ਲਓ ਇਹ ਸਬਜ਼ੀਆਂ...
Ad Position 24