08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗਰਮੀਆਂ ਦੀਆਂ ਛੁੱਟੀਆਂ 'ਚ ਬੱਚਿਆਂ ਨੂੰ ਬਣਾਓ ਰਚਨਾਤਮਿਕ ਰੱਖੋ ਸੁਰੱਖਿਅਤ

Ad Position 21
No active advertisement
ਅਜੀਤ ਡੈਸਕ 21-05-2026

ਗਰਮੀ ਦੀਆਂ ਛੁੱਟੀਆਂ ਦਾ ਇੰਤਜ਼ਾਰ ਬੱਚਿਆਂ ਨੂੰ ਪੂਰਾ ਸਾਲ ਰਹਿੰਦਾ ਹੈ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਬੱਚੇ ਸਕੂਲ ਅਤੇ ਪੜ੍ਹਾਈ ਤੋਂ ਕੁਝ ਸਮਾਂ ਦੂਰ ਰਹਿੰਦੇ ਹਨ। ਇਹੀ ਉਹ ਦਿਨ ਹਨ ਜਦੋਂ ਆਪਣੇ ਮਾਪਿਆਂ ਨਾਲ ਦਾਦਾ-ਦਾਦੀ ਜਾਂ ਨਾਨਾ-ਨਾਨੀ ਜਾਂ ਦੂਜੇ ਰਿਸ਼ਤੇਦਾਰਾਂ ਦੇ ਘਰ ਜਾਂਦੇ ਹਨ ਜਾਂ ਉਨ੍ਹਾਂ ਨੂੰ ਆਪਣੇ ਘਰ ਸੱਦਾ ਦਿੰਦੇ ਹਨ। ਸਭ ਲੋਕ ਮਿਲ-ਜੁਲ ਕੇ ਜਦੋਂ ਰਹਿੰਦੇ ਹਨ, ਤਾਂ ਬੱਚੇ ਛੁੱਟੀਆਂ ਦਾ ਭਰਪੂਰ ਅਨੰਦ ਲੈਂਦੇ ਹਨ। ਪਰਿਵਾਰ ਦੇ ਲੋਕਾਂ ਦੇ ਨਾਲ ਦਿਨ ਭਰ ਘੁੰਮਣਾ-ਫਿਰਨਾ, ਉਨ੍ਹਾਂ ਨਾਲ ਮਿਲ-ਜੁਲ ਕੇ ਘਰ ਦੇ ਕੰਮ ਕਰਨੇ, ਹੋਰ ਵੀ ਪਤਾ ਨਹੀਂ, ਕਿੰਨਾ ਕੁਝ। ਬੱਚੇ ਤਾਂ ਬੱਚੇ ਹੁੰਦੇ ਹਨ। ਕਈ ਵਾਰ ਜਦੋਂ ਇਕੱਠੇ ਉਹ ਮਿਲ ਜਾਂਦੇ ਹਨ ਤਾਂ ਜੀਵਨ ਨਾਲ ਜੁੜੇ ਜੋਖ਼ਮ ਨੂੰ ਦਰਕਿਨਾਰ ਕਰਕੇ ਅਕਸਰ ਉਹ ਇਸ ਤਰ੍ਹਾਂ ਦਾ ਜੋਖ਼ਮ ਲੈ ਬੈਠਦੇ ਹਨ, ਜਿਸ ਨਾਲ ਕਈ ਵਾਰ ਦੁਰਘਟਨਾਵਾਂ ਹੋ ਜਾਂਦੀਆਂ ਹਨ। ਇਕੱਠੇ ਮਿਲ ਕੇ ਤੈਰਾਕੀ ਪੂਲ 'ਚ ਮਸਤੀ ਕਰਨਾ ਜਾਂ ਘਰ ਦੇ ਆਲੇ-ਦੁਆਲੇ ਸਥਿਤ ਨਦੀ ਜਾਂ ਤਲਾਬ ਵਿਚ ਨਹਾਉਣਾ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਨਾਲ ਦੁਰਘਟਨਾਵਾਂ ਹੋ ਸਕਦੀਆਂ ਹਨ।
ਪਾਣੀ ਨਾਲ ਜੁੜੀਆਂ ਦੁਰਘਟਨਾਵਾਂ : ਬੱਚੇ ਜਦੋਂ ਅਕਸਰ ਗਰਮੀ ਤੋਂ ਬਚਣ ਲਈ ਦਿਨ ਵਿਚ ਨਦੀਆਂ, ਝੀਲਾਂ ਅਤੇ ਆਲੇ-ਦੁਾਲੇ ਦੇ ਝਰਨਿਆਂ ਵਿਚ ਇਕੱਲੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਪਾਣੀ ਵਿਚ ਉੱਠਣ ਵਾਲੇ ਬਵੰਡਰ ਜਾਂ ਭੰਵਰ ਜਾਂ ਪਾਣੀ ਦੀ ਡੂੰਘਾਈ ਉਨ੍ਹਾਂ ਦੇ ਮੌਤ ਦੀ ਵਜ੍ਹਾ ਵੀ ਬਣ ਸਕਦੀ ਹੈ। ਇਸ ਲਈ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਦੇ ਨਾਲ ਭੇਜ ਰਹੇ ਹੋ, ਤਾਂ ਉਨ੍ਹਾਂ ਨਾਲ ਕਿਸੇ ਵੱਡੇ ਵਿਅਕਤੀ ਦਾ ਹੋਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਜ਼ਿਆਦਾ ਡੂੰਘੇ ਪਾਣੀ ਜਾਂ ਅਣਜਾਣ ਨਦੀਆਂ ਅਤੇ ਝੀਲਾਂ ਅੰਦਰ ਨਾ ਜਾਣ ਦੀ ਹਿਦਾਇਤ ਦਿਓ।
ਨਾਬਾਲਗ ਦੇ ਹੱਥ ਵਿਚ ਵਾਹਨ ਨਾ ਦਿਉ : ਗਰਮੀ ਦੀਆਂ ਛੁੱਟੀਆਂ ਵਿਚ ਕਈ ਮਾਪੇ ਬੱਚਿਆਂ ਨੂੰ ਨਵੀਆਂ-ਨਵੀਆਂ ਚੀਜ਼ਾਂ ਸਿਖਾਉਣ ਲਈ ਪ੍ਰੇਰਿਤ ਕਰਦੇ ਹਨ। ਕਈ ਵਾਰ ਉਹ ਇਨ੍ਹਾਂ ਛੁੱਟੀਆਂ ਵਿਚ ਉਨ੍ਹਾਂ ਨੂੰ ਸਾਈਕਲ, ਮੋਟਰਸਾਈਕਲ, ਸਕੂਟੀ, ਕਾਰ ਦੀ ਸਿੱਖਿਆ ਦਿਵਾਉਂਦੇ ਹਨ। ਬੱਚੇ ਜਦੋਂ ਹੌਲੀ-ਹੌਲੀ ਡ੍ਰਾਈਵਿੰਗ ਸਿੱਖ ਜਾਂਦੇ ਹਨ, ਤਾਂ ਕਦੀ-ਕਦੀ ਉਹ ਬਿਨਾਂ ਦੱਸੇ ਲੁਕੇ-ਛਿਪੇ ਵਾਹਨ ਕੱਢ ਕੇ ਜ਼ਿਆਦਾ ਭੀੜ ਵਾਲੀ ਥਾਂ 'ਤੇ ਵੀ ਚਲੇ ਜਾਂਦੇ ਹਨ। ਇਸ ਨਾਲ ਉਨ੍ਹਾਂ ਦੇ ਹੀ ਨਹੀਂ ਸਗੋਂ ਉਨ੍ਹਾਂ ਦੇ ਵਾਹਨ ਤੋਂ ਕਿਸੇ ਹੋਰ ਦੇ ਵੀ ਜ਼ਖ਼ਮੀ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਨਾਬਾਲਗ਼ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦਿਓ। ਜੇਕਰ ਬੱਚਾ ਬਾਲਗ਼ ਹੈ ਤਾਂ ਉਸ ਦੇ ਆਲੇ-ਦੁਆਲੇ ਹੀ ਆਪਣੀ ਦੇਖ-ਰੇਖ ਵਿਚ ਗੱਡੀ ਚਲਾਉਣ ਦੀ ਇਜਾਜ਼ਤ ਦਿਓ। ਕੋਸ਼ਿਸ਼ ਕਰੋ ਕਿ ਉਹ 18 ਸਾਲ ਤੋਂ ਪਹਿਲਾਂ ਸੜਕ ਦੇ ਜ਼ਿਆਦਾ ਭੀੜ ਵਾਲੇ ਰੂਟ 'ਤੇ ਗੱਡੀ ਲੈ ਕੇ ਨਾ ਜਾਵੇ।
ਇਲੈਕਟ੍ਰਿਕ ਕਰੰਟ ਤੋਂ ਬਚਾਓ ਬੱਚਿਆਂ ਨੂੰ : ਪਾਰਕ ਵਿਚ ਜਾਂ ਗਲੀ ਵਿਚ ਖੇਡਣ ਦੌਰਾਨ ਜਦੋਂ ਬੱਚਿਆਂ ਦੀ ਗੇਂਦ ਕਿਤੇ ਦੂਰ ਚਲੀ ਜਾਂਦੀ ਹੈ ਤਾਂ ਉਹ ਕਿਸੇ ਵੀ ਜੋਖਮ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਗੇਂਦ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ 'ਚ ਟਰਾਂਸਫਰਮਰ, ਬਿਜਲੀ ਦੀ ਨੰਗੀ ਤਾਰ ਜਾਂ ਘਰ ਦੀ ਛੱਤ 'ਤੇ ਬਿਜਲੀ ਦੀਆਂ ਤਾਰਾਂ, ਉਨ੍ਹਾਂ ਲਈ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ। ਇਸ ਲਈ ਬੱਚਿਆਂ ਨੂੰ ਸਿਖਾਓ ਕਿ ਉਹ ਬਿਜਲੀ ਦੇ ਖੰਭਿਆਂ ਦੇ ਕੋਲ ਨਾ ਖੇਡਮ ਅਤੇ ਨਾ ਹੀ ਕੋਈ ਲਾਪ੍ਰਵਾਹੀ ਵਰਤਣ।
ਸਖ਼ਤ ਗਰਮੀ ਤੋਂ ਬੱਚਿਆਂ ਨੂੰ ਬਚਾਓ : ਛੁੱਟੀਆਂ ਦੇ ਦਿਨ ਬੱਚਿਆਂ ਦੇ ਮਸਤੀ ਦੇ ਹੁੰਦੇ ਹਨ। ਇਨ੍ਹੀਂ ਦਿਨੀਂ ਉਨ੍ਹਾਂ ਨੂੰ ਸਕੂਲ ਜਾਣ ਦੀ ਚਿੰਤਾ ਨਹੀਂ ਹੁੰਦੀ, ਨਾ 'ਹੋਮਵਰਕ' ਦਾ ਡਰ ਹੁੰਦਾ ਹੈ। ਇਕ ਵਾਰ ਜਦੋਂ ਉਹ ਘਰ ਤੋਂ ਬਾਹਰ ਖੇਡਣ ਲਈ ਨਿਕਲ ਪੈਂਦੇ ਹਨ, ਤਾਂ ਉਹ ਆਪਣੀ ਭੁੱਖ, ਪਿਆਸ ਸਭ ਭੁੱਲ ਜਾਂਦੇ ਹਨ। ਤੇਜ਼ ਗਰਮੀ, ਧੁੱਪ ਅਤੇ ਲੂ ਵਿਚ ਕਈ ਵਾਰ ਉਹ ਬੁਰੀ ਤਰ੍ਹਾਂ ਬਿਮਾਰ ਹੋ ਜਾਂਦੇ ਹਨ। ਇਸ ਲਈ ਸਵੇਰੇ 10 ਵਜੇ ਦੇ ਬਾਅਦ ਜਦੋਂ ਤੱਕ ਤੇਜ਼ ਧੁੱਪ ਹੁੰਦੀ ਹੈ, ਉਨ੍ਹਾਂ ਨੂੰ ਕਹੋ ਕਿ ਉਹ ਘਰ ਦੇ ਅੰਦਰ ਹੀ ਖੇਡਣ। ਇਸ ਤੋਂ ਇਲਾਵਾ ਬੱਚਿਆਂ ਨੂੰ ਗਰਮੀ, ਧੁੱਪ ਅਤੇ ਲੂ ਤੋਂ ਬਚਾਉਣ ਲਈ ਉਨ੍ਹਾਂ ਨੂੰ ਲਗਾਤਾਰ ਹਾਈਡ੍ਰੇਟ ਰੱਖੋ।

Ad Position 22
No active advertisement
ਪਿਛਲੀ ਖ਼ਬਰ ਸਿੱਖਿਆ, ਵਿਅਕਤੀਗਤ ਵਿਕਾਸ ਤੇ ਸਮਾਜ ਸੇਵਾ ਦਾ ਪ੍ਰੇਰਨਾਦਾਇਕ ਨਾਂਅ ਭਵਦੀਪ ਕੋਹਲੀ ਅਗਲੀ ਖ਼ਬਰ ਗਰਮੀਆਂ ਦੀਆਂ ਛੁੱਟੀਆਂ 'ਚ ਬੱਚਿਆਂ ਨੂੰ ਬਣਾਓ ਰਚਨਾਤਮਿਕ ਰੱਖੋ ਸੁਰੱਖਿਅਤ
Ad Position 24