ਸਵਾਲ : 471. 'ਲਾਇਲਪੁਰ ਖ਼ਾਲਸਾ ਕਾਲਜ' ਦੀ ਨੀਂਹ ਕਦੋਂ, ਕਿਸ ਹਸਤੀ ਨੇ ਰੱਖੀ?
472. 'ਬਿਸ਼ਨੋਈ ਬਰਾਦਰੀ' ਦਾ ਰੁੱਖਾਂ ਤੇ ਜੀਵ ਜੰਤੂਅ ਨਾਲ ਕੀ ਰਿਸ਼ਤਾ ਹੈ?
473. ਬੀਜਾ ਬਾਣੀਆ 'ਸ਼ਾਹਣੀ ਕੌਲਾਂ' ਦਾ ਕੀ ਲਗਦਾ ਸੀ?
474. 'ਪੰਜਾਬ ਨੈਸ਼ਨਲ ਬੈਂਕ' ਦੀ ਸਥਾਪਨਾ 1892 ਈ. ਦੇ ਵਿਸਾਖੀ ਵਾਲੇ ਦਿਨ ਲਾਹੌਰ ਵਿਚ ਕਿਸ ਨੇ ਕੀਤੀ?
475. 'ਪੰਜਾਬ ਅਤੇ ਸਿੰਧ ਬੈਂਕ' ਦੀ ਨੀਂਹ 1908 ਈ. ਵਿਚ ਅੰਮ੍ਰਿਤਸਰ ਵਿਖੇ ਕਿਨ੍ਹਾਂ ਤਿੰਨ ਮਹਾਨ ਹਸਤੀਆਂ ਨੇ ਰੱਖੀ?
476. 'ਘੁੜਾਮ' ਦੀ ਮਹੱਤਤਾ ਦੱਸੋ?
477. 'ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ' ਵਾਲਿਆਂ ਦਾ ਮੁੱਖ ਦਫ਼ਤਰ ਕਿਥੇ ਹੈ?
478. 'ਭਟਨੇਰ' ਕਿਸ ਇਲਾਕੇ ਨੂੰ ਕਿਹਾ ਜਾਂਦਾ ਹੈ?
479. 'ਜੈਸਲਮੇਰ' ਨਾਲ ਪੰਜਾਬੀਆਂ ਦੇ ਕਿਸ ਗੋਤ ਦਾ ਸੰਬੰਧ ਹੈ?
480. 'ਕਰਤਾਰਪੁਰ ਦੇ ਸੋਢੀ' ਵੰਸ਼ਜ ਕਿਸ ਬਜ਼ੁਰਗ ਦੀ ਕੁਲ ਵਿਚੋਂ ਹਨ?
ਜਵਾਬ : 471. ਸੰਨ 1908 ਵਿਚ ਖ਼ਾਲਸਾ ਸਕੂਲ ਦੇ ਰੂਪ ਵਿਚ ਸੰਤ ਅਤਰ ਸਿੰਘ ਮਸਤੂਆਣਾ ਨੇ।
472. ਬਿਸ਼ਨੋਈ ਜੀਵਾਂ ਨੂੰ ਨਹੀਂ ਮਾਰਦੇ ਤੇ ਰੁੱਖਾਂ ਨੂੰ ਪਿਆਰ ਕਰਦੇ ਹਨ।
473. ਘਰਵਾਲਾ ਸੀ।
474. ਸ. ਦਿਆਲ ਸਿੰਘ ਮਜੀਠੀਆ, ਲਾਲਾ ਹੰਸ ਰਾਜ ਅਤੇ ਲਾਲਾ ਲਾਜਪਤ ਰਾਏ ਜੀ ਨੇ।
475. ਭਾਈ ਵੀਰ ਸਿੰਘ, ਸ. ਤਰਲੋਚਨ ਸਿੰਘ ਅਤੇ ਸਰ ਸੁੰਦਰ ਸਿੰਘ ਮਜੀਠੀਆ।
476. ਸ੍ਰੀ ਰਾਮ ਚੰਦਰ ਜੀ ਦੇ ਨਾਨਕਿਆਂ ਦੀ ਮਿੱਥ ਘੁੜਾ ਨਾਲ ਜੁੜੀ ਹੋਈ ਹੈ।
477. ਲੁਧਿਆਣੇ।
478. ਹਨੂੰਮਾਨਗੜ੍ਹ, ਸੂਰਤਗੜ੍ਹ ਵਾਲੇ ਰਾਜਸਥਾਨ ਦੇ ਇਲਾਕੇ ਨੂੰ।
479. ਸਿੱਧੂ ਅਤੇ ਬਰਾੜਾਂ ਦਾ।
480. ਸੋਢੀ ਬਾਬੇ ਮਿਹਰਬਾਨ ਦੀ ਕੁੱਲ 'ਚੋਂ।
-ਮੋਬਾਈਲ : +1-647-403-1299